ਮੈਨੂੰ ਜਾਨ ਕਿਹ ਕੇ ਬੁਲਾਇਆ ਕਰਦਾ ਸੀ

ਕਦੇ ਉਹ ਸਾਡੇ ਵਿਹੜੇ ਆਇਆ ਕਰਦਾ ਸੀ
ਮੈਨੂੰ ਜਾਨ ਕਹਿ ਕੇ ਬੁਲਾਇਆ ਕਰਦਾ ਸੀ
ਖੇਲ ਖੇਲ ਵਿੱਚ ਮੈ ਜਦੋਂ ਖ਼ੋ ਜਾਂਦੀ
ਆਪ ਹਾਰ ਕੇ ਮੈਨੂੰ ਜਤਾਇਆ ਕਰਦਾ ਸੀ

ਕਦੇ ਪਿਆਰ ਨਾਲ ਬਾਂਹ ਮੇਰੀ ਫੜ ਲੈਂਦਾ
ਗੁੱਸੇ ਹੋ ਕੇ ਉਹ ਮੇਰੇ ਨਾਲ ਲੜ ਲੈਂਦਾ
ਥੋੜੀ ਦੇਰ ਚ’ ਹੀ ਅਸੀਂ ਇੱਕ ਹੋ ਜਾਂਦੇ
ਜਦੋਂ ਗਲ ਲਾ ਕੇ ਮੈਨੂੰ ਮਨਾਇਆ ਕਰਦਾ ਸੀ

ਅਸੀਂ ਪਿਆਰ ਦੇ ਝਰਨਿਆਂ ਵਿੱਚ ਰੁੜ ਜਾਂਦੇ
ਪੈਰ ਮੱਲੋ ਮੱਲੀ ਉਹਦੇ ਵੱਲ ਮੁੜ ਜਾਂਦੇ
ਆਪਾ ਭੁੱਲ ਕੇ ਅਸੀਂ ਮਦਹੋਸ਼ ਹੁੰਦੇ
ਜਦੋਂ ਸਾਹਾਂ ਨਾਲ ਸਾਹ ਉਹ ਮਿਲਾਇਆ ਕਰਦਾ ਸੀ

ਮੂ ਮੋੜਿਆ ਲਿਆ ਅੱਜ ਸਜਣਾ ਨੇ
ਰਿਸ਼ਤਾ ਤੋੜ ਲਿਆ ਅੱਜ ਸਜਣਾ ਨੇ
ਔਖਾ ਹੋ ਗਿਆ ਜੀਨਾ ਬਿਨਾ ਉਸਦੇ ਮੇਰਾ
ਕਦੇ ਪਿਆਰ ਨਾਲ ਉਹ ਸਤਾਇਆ ਕਰਦਾ ਸੀ

ਆਰ.ਬੀ.ਸੋਹਲ







 
Top