ਮੈਂ ਜਿੰਦਗੀ 'ਚੋ ਜਿੰਦਗੀ ਲਭਦਾ ਰਿਹਾ ..!!

JUGGY D

BACK TO BASIC
ਰਾਤ ਗੁਜਰੀ ਮੇਰੀ ਤਾਂ ਪਲਟ ਪਲਟ ਪਨਿਆਂ ਨੂੰ,
ਇਕ ਪੂਰੀ ਰਾਤ ਹੀ ਕੋਈ ਕਿਤਾਬ ਪੜ੍ਹਦਾ ਰਿਹਾ..!

ਬੇਚੈਨੀ ਦੀਆਂ ਨੰਗੀਆਂ ਤਾਰਾਂ ਦਿਮਾਗ ਵਿਚ ਇੰਝ ਦੋੜੀਆਂ,
ਦਿਲ ਮੇਰਾ ਫਿਰ ਤੜਪਿਆਂ ਵਿਲਕਿਆ ਸੁਲਗਦਾ ਰਿਹਾ...!

ਇਕ ਚੰਦਰਾ ਮੋਸਮ ਤੇ ਠੰਡੀ ਹਵਾ ਦੇ ਬੁੱਲੇ ਵੀ,
ਹਰ ਬੁੱਲਾ ਮੇਰੇ 'ਤੇ ਕਹਿਰ ਜਿਹਾ ਕਰਦਾ ਰਿਹਾ...!

ਹੋਰ ਗਹਿਰਾ ਹੋਰ ਗਹਿਰਾ ਬਹੁਤ ਗਹਿਰਾ ਹੋ ਗਿਆ,
ਮੇਰਾ ਦਰਦ ਹੀ ਖੁਰ ਖੁਰ ਕੇ ਮੇਰੇ ਵਿਚ ਰਲਦਾ ਰਿਹਾ ...!

ਕੁਝ ਰਿਸ਼ਤੇ ਮੋਤੀਆਂ ਵਰਗੇ ਕੱਚੇ ਧਾਗੇ ਵਿਚ ਪਰੋਏ ਜੋ,
ਉਹਨਾਂ ਦੀ ਹਿਫਾਜਤ ਮੈਂ ਅੱਜ ਤੱਕ ਕਰਦਾ ਰਿਹਾ...!

ਸੂਲਗਣਾ ਤੇ ਤੜਫ਼ਣਾ ਖੁਦ ਨੂੰ ਤਸੀਹਾ ਦੇਣਾ ਹੈ,
ਫਿਰ ਵੀ ਮੈਂ ਜਿੰਦਗੀ 'ਚੋ ਜਿੰਦਗੀ ਲਭਦਾ ਰਿਹਾ ..!!

"ਰਾਜਵਿੰਦਰ ਰਾਜ" (ਰਾਜ ਕੌਰ)
 
Top