ਮੈਂ ਕਿਉ ਬਦਲ ਰਿਹਾਂ

ਮੈਂ ਕਿਉ ਬਦਲ ਰਿਹਾਂ.।

ਮੈਂ ਹੁਣ ਵੀ ਲਾਇਬ੍ਰੇਰੀ ਚ ਹੁੰਦਾ ਹਾਂ
ਪਰ ਪੜ੍ਹਦਾ ਨਹੀਂ

ਮੈਂ ਰੂਮ ਚ ਚਲੇ ਜਾਨਾ
ਪਰ ਸੋਂਦਾ ਨਹੀਂ

ਹੁਣ ਮੈਂ ਓਥੇ ਨਹੀਂ ਹੁੰਦਾ
ਜਿਥੇ ਹੁੰਦਾ ਹਾਂ

ਹੁਣ ਮੈਂ ਓਥੇ ਹੁੰਦਾ ਹਾਂ
ਜਿਥੇ ਨਹੀਂ ਹੋ ਸਕਦਾ.।
ਪਰ ਹੋਣਾ ਚਾਹੁੰਦਾ ਸੀ।
ਪਰ ਹੋਣਾ ਚਾਹੀਦਾ ਸੀ..

ਮੈਂ ਹੁਣ ਹਰ ਉਸ ਜਗਾ ਤੋਂ ਗੇਰਹਾਜਰ ਹਾਂ
ਜਿਥੇ ਮੈਂ ਹਾਂ,
ਮੈਂ ਹੁਣ ਹਰ ਉਸ ਜਗਾ ਤੇ ਹਾਂ;
ਜਿਥੇ ਨਹੀਂ ਹਾਂ
ਪਰ
ਜਿਥੇ ਹੋਣਾ ਚਾਹੁੰਦਾ ਸੀ
ਹੋਣਾ ਚਾਹੀਦਾ ਸੀ.।
ਏਹ ਦਿਨ ਹੁਣ ਮੇਨੂ ਹਰ ਪਲ, ਪਲ ਪਲ ਡੰਗਦੇ ਨੇ,
ਤੇਰੇ ਨਾਲ ਗੁਜ਼ਾਰੇ ਪਲਾਂ ਦਾ ਹਿਸਾਬ ਮੰਗਦੇ ਨੇ..
ਮੈਂ ਕਿਉ ਬਦਲ ਰਿਹਾਂ.।
ਮੈਂ ਕਿਉ ਬਦਲ ਰਿਹਾਂ.।
________pbi_____uni_______


 

harjotsandhu

Well-known member
No acknowledgement of the original Poet. Admins: is there a provision of suspension or banning from posting for repeated offenders?
 
Top