ਮੇਰਾ ਰਸਤਾ ਨਾ ਵੇਖਿਆ ਕਰ

gillpatiala

New member
ਮੇਰਾ ਰਸਤਾ ਨਾ ਵੇਖਿਆ ਕਰ

ਤੂੰ ਹੁਣ ਮੇਰਾ ਰਸਤਾ ਨਾ ਵੇਖਿਆ ਕਰ
ਬਨੇਰੇ ਤੇ ਬੈਠੇ ਕਾਵਾਂ ਨੂੰ ਚੂਰੀ ਪਾਉਣਾ ਵੀ ਬੇ-ਫ਼ਜੁਲ ਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬ ਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

ਜਵਾਨੀ ਦੇ ਦਿਨ
ਇੱਕ-ਇੱਕ ਕਰਕੇ ਅਸੀ ਰੱਖੀ ਜਾ ਰਹੇ ਹਾ ਗਿਰਵੀ,
ਜੋ ਕਦੀ ਵੀ ਸਾਥੋਂ ਛੁਡਾ ਨਹੀ ਹੋਣੇ,

ਬਹੁਤ ਫਰਕ ਹੈ ਮੇਰੀ ਦੋਸਤ
ਸੁਪਨੇ ਦੇਖਣ ਤੇ ਜਿੰਦਗੀਂ ਜਿਉਣ ਵਿਚ,

ਪਰਦੇਸ ਵਿਚੋਂ ਪੈਡਾ ਘਟਾਉ ਕਰਕੇ = ਮਿਲਣ
ਨਹੀ ਆਉਦਾ,

ਜਦੋ ਮਾਂ ਦੀਆ ਅੱਖਾਂ ਵਿਚੋਂ ਤਿੱਪ-ਤਿੱਪ ਚੋਂਦੇ ਹੰਝੂਆਂ ਨਾਲ ਦਿੱਤਾ ਪਿਆਰ ,
ਮੇਰੇ ਵੱਲ ਵੇਖੀਂ ਹੋਈ ਭੈਣਾਂ ਤੱਕਣੀ ਜਿਸ ਵਿਚ ਨੇ ਅਨੇਕਾ ਹੀ ਸਵਾਲ ,
ਘਰ ਦੀਆ ਤੰਗੀਆ-ਤਰੁਸ਼ਟੀਆ,
ਘਰ ਦਾ ਕਰਤਾ-ਧਰਤਾ ਹੋਣ ਦਾ ਮਾਣ,
ਤੇਰੇ ਨਾਲ ਕੀਤੇ ਵਾਦੇਂ,
ਮੇਰੇ ਸੁਪਨੇ,
ਜਦੋ ਇਹ ਸਾਰੇ ਇੱਕ ਪਲੇਟਫਾਰਮ ਤੇ ਇੱਕਠੇ ਹੋ ਜਾਦੇ ਹਨ,

ਇਥੋ ਸ਼ੁਰੂ ਹੁੰਦਾ ਹੈ ਇੱਕ ਨਵਾ ਸਫ਼ਰ,

ਜਿਹੜਾ ਸਫ਼ਰ ਕਨਟੀਨ ਵਿਚ ਚਾਹ ਪੀਦੇ ਦੋਸਤਾ ਨਾਲ ਕਹਿਕਹੇ ਲਾਉਦਿਆ ਨਹੀ ਮੁੱਕਦਾ,
ਨਾ ਹੀ ਮੁੱਕਦਾ ਹੈ ਗੁਰਦਵਾਰੇ ਆਉਣ ਦਾ ਬਹਾਨਾ ਲਾ ਕੇ ਮੈਨੂੰ ਮਿਲਣ ਆਉਣ ਤੇ,
ਇਥੇ ਦਿਨ ਦੀ ਸ਼ੁਰੂਵਾਤ ਤੇਰਾ ਮੂੰਹ ਦੇਖ ਕੇ ਨਹੀ ਹੁੰਦੀ ,
ਸਵੇਰ ਦੀ ਸ਼ੁਰੂਆਤ ਤੁਹਾਡੇ ਸਭ ਤੋ ਪਿਆਰੇ ਸੁਪਨੇ ਦੇ ਟੁਟਣ ਨਾਲ ਹੁੰਦੀ ਹੈ,

ਜਿੰਦਗੀ ਨੇ ਸਾਨੂੰ ਬਣਾ ਦਿੱਤਾ ਹੈ ਬਾਣੀਏ
ਅਸੀ ਹੁਣ ਤਿਲਕ ਨਹੀ ,
ਪਦਾਰਥਵਾਦੀ ਹੋਣ ਦਾ ਮਿਹਣਾ ਰੋਜ ਸਵੇਰੇ ਮੱਥੇ ਤੇ ਲਾਉਦੇ ਹਾ,

ਹੁਣ ਤੇਰੀ ਧੜਕਨ ਤੇ ਡਾਲਰਾਂ ਨੂੰ ਇੱਕ ਟਾਈਮ ਵਿਚ ਗਿਣਨਾ ਮੁਨਾਸਿਬ ਨਹੀ,

ਭਾਵੇ ਤੇਰੇ ਬੁੱਕਲ ਦੇ ਨਿੱਘ ਨੂੰ ਬਰਫ਼ ਨਾਲ ਲੱਦੀ ਸੀਤ ਵੀ ਨਾ ਠਾਰ ਸਕੀ,
ਭਾਵੇ ਪੂਰੀ ਬੋਤਲ ਪੀਣ ਦਾ ਨਸ਼ਾ ਵੀ ਤੇਰੀਆ ਅੱਖਾ ਦੇ ਨਸ਼ੇ ਦੇ ਨੇੜੇ-ਤੇੜੇ ਨਹੀ ਢੁਕਦਾ,
ਭਾਵੇ ਅੱਜ ਵੀ ਤੇਰਾ ਹਾਸਾ ਫ਼ੁੱਲਾ ਨਾਲ ਲੱਦੀ ਬਹਾਰ ਨੂੰ ਮਾਤ ਪਾਉਦਾ ਹੈ,

ਪਰ ਤੂੰ ਕੀ ਜਾਣੇ ਸਵੇਰੇ-ਸਵੇਰੇ ਇੰਡੀਆ ਤੋ ਆਏ ਫ਼ੋਨ ਦਾ ਭਾਰ ਕਿੰਨਾ ਹੁੰਦਾ ਹੈ,
ਮਹੀਨੇ ਲੰਘ ਜਾਦੇ ਨੇ ਇਸ ਨੂੰ ਲਾਉਦਿਆ-ਲਾਉਦਿਆ,

ਤੂੰਂ ਹੁਣ ਮੇਰਾ ਰਸਤਾ ਨਾ ਵੇਖਿਆ ਕਰ
ਬਨੇਰੇ ਤੇ ਬੈਠੇ ਕਾਵਾਂ ਨੂੰ ਚੂਰੀ ਪਾਉਣਾ ਵੀ ਬੇ-ਫ਼ਜੁਲ ਹੈ,
ਸਾਡੀਆਂ ਇੱਛਾਵਾਂ ਦੇ ਕੁਤਰ ਦਿੱਤੇ ਗਏ ਨੇ ਪਰ੍ਹ,
ਪਿਆਰ ਦੇ ਵਹਿਣ ਵਿਚ ਵਹਿਣਾ ਹੁਣ ਮੁਨਾਸਬ ਨਹੀ,
ਸਾਨੂੰ ਸਾਡੇ ਤੇਰਨ ਲਈ ਦੇ ਦਿੱਤਾਂ ਗਿਆ ਹੈ ਇੱਕ ਛੱਪੜ

ਜਗਜੀਤ ਗਿੱਲ

 
Top