ਮੁਹੰਮਦ ਸ਼ਾਹ ਦੇ ਦਰਬਾਰੀ

BaBBu

Prime VIP
ਮਜ਼ਾਖ ਨਿਜ਼ਾਮੁਲ ਮੁਲਖ ਨੂੰ, ਖ਼ਾਨਿ ਦੌਰਾਂ ਲਾਏ
'ਕਿਬਲਾ! ਬੁੱਢੇ ਬਾਂਦਰ ਦੱਖਣੀ, ਮੁਜਰੇ ਕੋ ਆਏ'
ਓ ਸਰੇ ਕਚਹਿਰੀ ਬਾਦਸ਼ਾਹ, ਕਰ ਟੋਕ ਹਸਾਏ
ਨਿਜ਼ਾਮੁਲ ਸੁਣਿਆ ਕੰਨੀਂ ਆਪਣੀ, ਦੁਖ ਦਿਲ ਵਿਚ ਲਾਏ
ਉਹਨੂੰ ਤੀਰ ਕਲੇਜੇ ਵਰਮ ਦਾ, ਦਿਹੁੰ ਰਾਤ ਹੰਢਾਏ
ਭਾ ਲੱਗੀ ਸੀ ਦਾਉਣੋਂ, ਅੰਗਿਆਰ ਖਿੰਡਾਏ
ਕਰ ਮਨਸੂਬਾ ਸਾਰ ਦਾ, ਉਦਮਾਦ ਉਠਾਏ
ਘਰ ਦੇ ਭੇਤ ਦਹਸਿਰ ਮਾਰਿਆ, ਸੜ ਲੈਂਕਾ ਜਾਏ।
 
Top