ਮੁਆਫ ਕਰਨਾ ਦੋਸਤੋ............

ਖਿਆਲ ਕੋਈ ਜਦ ਸੂਈ ਵਾਂਗ ਚੁਭਦਾ ਹੈ
ਰੜ੍ਹਕ ਉੱਸਦੀ ਜਦ ਉਂਗਲਾਂ ਤੱਕ ਪਹੁੰਚ੍ਦੀ ਹੈ
ਪੋਟਿਆਂ ਥਾਨੀ ਵੱਗ ਕੇ ਜਦ ਓਹ ਕਲਮ ਤੋਂ ਬਾਹਿਰ ਆਓਂਦਾ ਹੈ
ਤਾਂ ਮੁਆਫ ਕਰਨਾ
ਮੇਰੀ ਕਲਮ ਤੋਂ ਯਾਰ ਨੂੰ ਗੱਦਾਰ ਲਿਖ ਹੋ ਜਾਂਦਾ ਹੈ………
ਕੁੜੱਤਨ ਜਦ ਹੋਰ ਵੀ ਵਧ ਜਾਵੇ
ਤਾਂ ਗੱਲਵਕ੍ੜੀ ਨੂੰ ਵੀ ਕਟਾਰ ਲਿਖ ਹੋ ਜਾਂਦਾ ਹੈ
ਬਾਤਾਂ ਗੁਲਾਂ ਦੀ ਪੌਂਦੇ ਪੌਂਦੇ
ਗੁਲ ਦੀ ਥਾਂ ਖਾਰ ਲਿਖ ਹੋ ਜਾਂਦਾ ਹੈ
ਦੋਸਤਾ ਦੀ ਇਨਾਇਤ ਦਾ ਜ਼ਿਕਰ ਜੱਦ ਹੋਵੇ
ਤੇ ਦੁਸ਼ਮਣ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ
ਘੁੱਟ ਕੇ ਖੁਸ਼ੀਆਂ ਨੂੰ ਸੀਨੇ ਲਾ ਲਵਾਂ
ਤਾ ਵਕ਼ਤ ਨੂੰ ਗਮ ਦਾ ਆਸਾਰ ਲਿਖ ਹੋ ਜਾਂਦਾ ਹੈ
ਗੱਲ ਕਰਾਂ ਜੇ ਕਦੀ ਆਪਣਿਆਂ ਦੀ
ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ
ਜੇ ਗੱਲ ਹੋਵੇ ਕਿਸੇ ਦੀ ਵਫਾ ਦੀ, ਹਾਏ
ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਇਕ ਵਾਰ ਹਸਾ ਦਿਆਂ
ਤਾਂ ਖੁਸ਼ੀਆਂ ਦਾ ਅੰਬਾਰ ਲਿਖ ਹੋ ਜਾਂਦਾ ਹੈ
ਜੋ ਕਦੀ ਮਿਹਕਦੇ ਸੀ ਸੰਦਲੀ ਰਾਹਾਂ ਤੇ
ਪ੍ਤਾ ਨੀ ਕਿਊਂ ਉਹਨਾ ਨੂੰ ਅੰਗਾਰ ਲਿਖ ਹੋ ਜਾਂਦਾ ਹੈ…
ਕਲਮ ਦੇ ਵੇਗ ਨੂੰ ਜੇ ਰੋਕਣ ਦੀ ਕੋਸ਼ਿਸ਼ ਵੀ ਕਰਾਂ
ਮੈਥੋਂ ਆਸ਼ਾਰ ਲਿਖ ਹੋ ਜਾਂਦਾ ਹੈ
ਮੁਆਫ ਕਰਨਾ ਦੋਸਤੋ
ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ…
 
Top