ਮਿੱਟੀ ਦਾ ਬਾਵਾ

ਮਿੱਟੀ ਦਾ ਬਾਵਾ ਮੈਂ ਬਨਾਨੀ ਆਂ, ਵੇ ਝੱਗਾ ਪਾਨੀ ਆਂ, ਵੇ ਉੱਤੇ ਦੇਨੀ ਆਂ ਖੇਸੀ ,
ਸੌਂ ਜਾ ਮਿੱਟੀ ਦਿਆ ਬਾਵਿਆ, ਵੇ ਤੇਰਾ ਪਿਓ ਪਰਦੇਸੀ |
ਮਿੱਟੀ ਦਾ ਬਾਵਾ ਨਹੀਓਂ ਬੋਲਦਾ, ਨਹੀਓਂ ਚਾਲਦਾ , ਨਾਂ ਹੀ ਦੇਂਦਾ ਈ ਹੁੰਗਾਰਾ ,
ਨਾ ਰੋ ਮਿੱਟੀ ਦੇਆ ਬਾਵਿਆ, ਵੇ ਤੇਰਾ ਪਿਓ ਵਣਜਾਰਾ |
ਕਦੇ ਤਾਂ ਲਾਨੀ ਆਂ ਮੈਂ ਟਾਹਲੀਆਂ , ਵੇ ਪੱਤਾਂ ਵਾਲੀਆਂ , ਵੇ ਮੇਰਾ ਪਤਲਾ ਮਾਹੀ ,
ਕਦੇ ਲਾਨੀ ਆਂ ਸ਼ਹਿਤੂਤ , ਵੇ ਤੈਨੂ ਸਮਝ ਨਾ ਆਵੇ |
ਮੇਰੇ ਜਿਹੀਆਂ ਲੱਖ ਗੋਰੀਆਂ, ਵੇ ਤਨੀ ਡੋਰੀਆਂ, ਹਾਏ ਗੋਦੀ ਬਾਲ ਹਿੰਡੋਲੇ ,
ਹੱਸ ਹੱਸ ਦੇਂਦੀਆਂ ਲੋਰੀਆਂ, ਹਾਏ ਮੇਰੇ ਲਡ਼ਨ ਸਪੋਲੇ |
 
Top