UNP

ਮਾਰ ਦਿੱਤੇ ਨਾਦਾਨ ਨੇ

ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ, ਕਹਿੰਦੇ ਇੱਹ ਹਕੂਮਤਾਂ ਦੇ ਫਰਮਾਨ ਨੇ, ਬੱਚੇ, ਬੁੱਢੇ, ਜਵਾਨ ਸਾਰੇ ਹੀ ਮਾਰ ਤੇ, ਬਿਨ ਪੁੱਛਿਆ ਮੋਤ ਦੇ ਘਾਟ ਉਤਾਰ ਤੇ, ਔਖੇ ਹੋ ਕੇ .....


Go Back   UNP > Poetry > Punjabi Poetry

UNP

Register

  Views: 544
Old 10-03-2018
ਪਾਠਕ ਪ੍ਰਦੀਪ
 
ਮਾਰ ਦਿੱਤੇ ਨਾਦਾਨ ਨੇ

ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਕਹਿੰਦੇ ਇੱਹ ਹਕੂਮਤਾਂ ਦੇ ਫਰਮਾਨ ਨੇ,
ਬੱਚੇ, ਬੁੱਢੇ, ਜਵਾਨ ਸਾਰੇ ਹੀ ਮਾਰ ਤੇ,
ਬਿਨ ਪੁੱਛਿਆ ਮੋਤ ਦੇ ਘਾਟ ਉਤਾਰ ਤੇ,
ਔਖੇ ਹੋ ਕੇ ਨਿਕਲੇ ਕਿੰਨੇ ਹੀ ਪ੍ਰਾਣ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,

ਬੇਕਸੂਰ, ਮਜ਼ਲੂਮਾਂ ਉੱਤੇ ਵਾਰ ਕਰ ਤਾ,
ਸੁੱਤੇ ਹੋਇਆ ਦੇ ਘਰ ਬੰਬ ਧਰ ਤਾ,
ਹੱਸਦੀ ਵੱਸਦੀ ਜਿੰਦਗੀ ਤਬਾਹ ਹੋ ਗਈ,
ਪਲਾਂ ਚ ਮਿੱਟੀ ਵਿੱਚ ਫਨਾਹ ਹੋ ਗਈ,
ਘਰੋਂ ਘਰੀਂ ਬਣ ਗਏ ਸ਼ਮਸ਼ਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,

ਕਿਸੇ ਦਾ ਕਸੂਰ, ਕਿਸੇ ਉੱਤੇ ਕੱਢ ਤਾ,
ਇਨਸਾਨੀਅਤ ਦਾ ਬੂਟਾ ਜੜੋ ਵੱਡ ਤਾ,
ਕਾਇਨਾਤ ਕਹਿੰਦੀ ਇੱਹ ਹੋ ਕੀ ਰਿਹਾ,
ਮਨੁੱਖ ਇੱਹ ਸਭ ਬੋਅ ਕੀ ਰਿਹਾ,
ਧਰਤੀ ਦੇ ਨਾਲ ਨਾਲ ਕੰਬੇ ਆਸਮਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,

ਖੂਨੀ ਖੇਡ ਖੇਡਣੋ ਇੱਹ ਨਾ ਡਰਦੇ,
ਖੋਫ ਖੁਦਾਂ ਦਾ ਇੱਹ ਨਾ ਕਰਦੇ,
ਹੱਦਾਂ, ਸਰਹੱਦਾਂ ਵਿੱਚ ਵੰਡ ਛੱਡਿਆ,
ਬਾਰੂਦ ਨਾਲ ਸਭ ਬੰਨ ਛੱਡਿਆ,
ਪਾਠਕ ਬਣੀ ਬੈਠੇ ਇੱਹ ਖੁਦ ਭਗਵਾਨ ਨੇ,
ਸੁੱਟ ਸੁੱਟ ਬੰਬ ਮਾਰ ਦਿੱਤੇ ਨਾਦਾਨ ਨੇ,
ਪਾਠਕ ਪ੍ਰਦੀਪ
ਹੁਸ਼ਿਆਰਪੁਰ

 
Old 10-03-2018
Unregistered
 
Re: ਮਾਰ ਦਿੱਤੇ ਨਾਦਾਨ ਨੇ

ਬੋਹਤ ਵਧੀਆ ਜੀ..

 
Old 10-03-2018
Unregistered
 
Re: ਮਾਰ ਦਿੱਤੇ ਨਾਦਾਨ ਨੇ

too good

 
Old 10-03-2018
ਪਾਠਕ ਪ੍ਰਦੀਪ
 
Re: ਮਾਰ ਦਿੱਤੇ ਨਾਦਾਨ ਨੇ

ਧੰਨਵਾਦ ਜੀ।

 
Old 26-05-2018
$hokeen J@tt
 
Re: ਮਾਰ ਦਿੱਤੇ ਨਾਦਾਨ ਨੇ

good lines..

 
Old 11-07-2018
ਪਾਠਕ ਪ੍ਰਦੀਪ
 
Re: ਮਾਰ ਦਿੱਤੇ ਨਾਦਾਨ ਨੇ

ਧੰਨਵਾਦ ਜੀ।

 
Old 12-07-2018
Student of kalgidhar
 
Re: ਮਾਰ ਦਿੱਤੇ ਨਾਦਾਨ ਨੇ



Reply
« Maa Kehndi Hein ........ | Mainu guma'n de »

Similar Threads for : ਮਾਰ ਦਿੱਤੇ ਨਾਦਾਨ ਨੇ
ਕ੍ਯੂੰ ਤੂੰ ਦਿੱਤੇ ਜ਼ਖਮ ਫਰੋਲਦਾਂ ਏਂ...
ਨਾਦਾਨ
ਅੱਜ ਮੈਂ ਨਹੀਂ ਦਿੱਤੇ 5 ਡਾਲਰ, ਤੇ..!
ਪੱਟ ਦਿੱਤੇ ਨੇ ਨਸ਼ਿਆਂ ਨੇ
ਨਾਦਾਨ ਵਕਤ

Contact Us - DMCA - Privacy - Top
UNP