ਫੁੱਲ ਸਮਝ ਕੇ ਤੋੜਿਆ ਦਿਲ ਜਾਂ ਸ਼ੀਸ਼ਾ ਮੰਨਕੇ ਵੇ

ਫੁੱਲ ਸਮਝ ਕੇ ਤੋੜਿਆ ਦਿਲ ਜਾਂ ਸ਼ੀਸ਼ਾ ਮੰਨਕੇ ਵੇ
ਹੋਣੇ ਇੱਕ ਨਾ ਰੱਖੀਏ ਜੇ ਸਾਲਾਂ ਤੱਕ ਬੰਨਕੇ ਵੇ
ਨਾ ਦੋਵੇਂ ਜੁੜਦੇ ਹਾਣਦਿਆ ਇੱਕ ਵਾਰੀ ਟੁੱਟਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸਕ ਵਪਾਰੀ ਲੁੱਟਕੇ ਜੇ

ਬਾਹਰ ਨਿੱਕਲ ਨੀ ਸਕਦਾ ਯਾਦਾਂ ਦੇ ਵਿੱਚ ਗੁੰਮਿਆਂ ਜੋ
ਪਲ ਪਲ ਚੇਤੇ ਆਉਂਦਾਂ ਸੱਜਣਾ ਦੇ ਨਾਲ ਘੁੰਮਿਆਂ ਜੋ
ਮਿਲਦਾ ਨੀ ਉਹ ਹੱਥ ਹੱਥੋਂ ਇੱਕ ਵਾਰੀ ਛੂੱਟਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸਕ ਵਪਾਰੀ ਲੁੱਟਕੇ ਜੇ

ਰੋਇਆ ਨਾ ਜੋ ਕਦੀ ਵੀ ਓਹ ਵੀ ਰੋਣਾ ਸਿੱਖ ਜਾਂਦਾ
ਮਿਟਦਾ ਨਾਂ ਦਿਲ ਉੱਤੋਂ ਕੋਈ ਨਾਮ ਜੋ ਲਿਖ ਜਾਂਦਾ
ਕੁਲਵਿੰਦਰ ਵਰਗੇ ਲੱਭਦੇ ਨਾ ਝੱਲੀਆਂ ਨੂੰ ਪੁੱਟਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸਕ ਵਪਾਰੀ ਲੁੱਟਕੇ ਜੇ
 
Top