ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ। ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ। ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ। ਲੰਘਿਆ ਹੋਇਆ ਕੱਲ੍ਹ ਮੇਰਾ, ਫਿਰ ਵਰਤਮਾਨ ਹੋ ਖੜ੍ਹਦਾ ਹੈ।