ਦੌਸਤਾਂ ਦੇ ਦਾਅ ਪੇਚਾਂ ਵਿੱਚ ਉਲਝਿਆ ਰਿਹਾ

ਦੌਸਤਾਂ ਦੇ ਦਾਅ ਪੇਚਾਂ ਵਿੱਚ ਉਲਝਿਆ ਰਿਹਾ
ਉਂਝ ਤੇ ਦੁਸ਼ਮਣਾਂ ਦੇ ਹੌਸਲੇ ਖੌਫ ਖਾਂਦੇ ਨੇ ਮੈਥੌਂ !

ਜਿਹੜੇ ਹੱਥਾਂ ਦੇ ਦਿੱਤੇ ਜ਼ਖਂ ਹੌ ਗਏ ਨਾਸੂਰ
ਉਹੀ ਪਹਿਲੌ ਕਦੇ ਦੌਸਤੀ ਚਾਹੁੰਣ ਆਏ ਸੀ ਮੈਥੌਂ !

ਚੁੱਪ ਤਾਂ ਹਾਂ, ਦੌਸਤੀ ਮੇਰੀ ਜਿੰਦਾ ਰਹਿ ਜਾਵੇ
ਨਹੀਂ ਤੇ ਦੌਸਤਾ ਦੇ ਕਰਮ ਲੁਕੇ ਨਹੀਂ ਕਦੇ ਮੈਥੌਂ !

ਦੌਸਤੀ ਵੀ ਪੱਟੀ ਬੰਨ ਜ਼ਿੰਦਗਾਨੀ ਦਾ ਖੇਲ ਖੇਲਿਆ ਆ
ਤਾਂ ਹੀ ਮੈਂਤੀ ਰਿਹਾ ਸਦਾ ਹਰ ਦੌਸਤ ਮੈਥੌਂ !

ਸੱਚ ਦਾ ਪੱਲੂ ਘੁੱਟ ਕੇ ਫੜਿਆ ਹੌਇਆ ਅਸਾਂ ਅਜੇ ਵੀ
ਬੇਸ਼ੱਕ, ਸੱਚ ਬੌਲਦੇ-ਬੌਲਦੇ ਦੌਸਤ ਸਾਰੇ ਗੈਰ ਹੌ ਗਏ ਨੇ ਮੈਥੌਂ !

ਅਸਾਂ ਉਂਝ ਬਥੇਰਾ ਦੇਖ-ਭਾਲ ਕੇ ਬਣਾਏ ਸਨ ਦੌਸਤ
ਫਿਰ ਵੀ ਖੌਰੇ ਬਹੁਤ ਕਮੀਆਂ ਰਹਿ ਗਈਆ ਨੇ ਮੈਥੌਂ !

ਮੇਰੇ ਦੌਸਤ-ਏ-ਦੁਸ਼ਮਣ ਪਲ ਲਈ ਸ਼ਿਕਵਾ ਜ਼ਰੂਰ ਰੱਖਿਐ
ਪਰ ਸਦਾ ਲਈ ਬਦਗੁਮਾਨੀ ਨਹੀਂ ਪਾਲੀ ਜਾਂਦੀ ਮੈਥੌਂ !

ਦੌਸਤਾਂ ਨੂੰ ਦੌਸਤੀ ਦੀ ਸੁਣਾਈ ਜਦ ਗਜ਼ਲ
ਉੱਠ ਕੇ ਵੇਖੌ ਪਰਾਂ ਨੂੰ ਚਲੇ ਗਏ ਨੇ ਮੈਥੌਂ
 
Top