ਦਿੱਲ ਦਹਿਲਾਉਨਾਂ ਦੁਸਹਿਰਾ ਅੰਮ੍ਰਿਤਸਰ ਦਾ

Vehlalikhari

@£w@¥$v€h£@
ਦਿੱਲ ਦਹਿਲਾਉਨਾਂ ਕਿੱਸਾ ਹੈ ਕੁਦਰਤ ਦੇ ਕਹਿਰ ਦਾ, ਮੰਜਰ ਸੀ ਮੇਰੇ ਸ਼ਹਿਰ ਦਾ ਜਿਸ ਨੇ ਮੇਰਾ ਦਿੱਲ ਹਿੱਲਾ ਦਿੱਤਾ,
ਇੱਕ ਕਾਗਜ ਦੇ ਪੁਤਲੇ ਨੂੰ ਸਾੜਨ ਖਾਤਿਰ,ਕਿਉ ਲੱਖਾਂ ਲੋੱਕਾਂ ਨੂੰ ਅੱਜ ਲਿਆ ਕੇ ਰੇਲ ਮੂਹਰੇ ਖੜਾ ਦਿੱਤਾ,
ਦੋਸ਼ ਸੀ ਕੁਦਰਤ ਜਾਂ ਸੀ ਦੋਸ਼ ਕਿਸੇ ਫਰਿਸ਼ਤੇ ਦਾ, ਪਰ ਇਹਨਾਂ ਅੱਜ ਕਈ ਰਿਸ਼ਤਿਆਂ ਨੂੰ ਹੀ ਮੁਕਾ ਦਿੱਤਾ
ਸਿਆਸਤ ਦੇ ਠੇਕੇਦਾਰਾਂ ਨੇ ਸਿਆਸਤ ਦਾ ਰੰਗ ਚਾੜ੍ਹਿਆ, ਧਰਮ ਦੇ ਵਾਰਿਸਾਂ ਨੇ ਦੋਸ਼ ਧਰਮ ਤੇ ਲਾ ਦਿੱਤਾ,
ਸੱਦ ਕੇ ਜਾਵਾਂ ਉਹਨਾਂ ਸੇਵਕਾਂ ਤੋਂ, ਜਿਹਨਾਂ ਪਲਾਂ ਵਿੱਚ ਹੀ ਮੋਇਆ ਦਾ ਮੁੱਲ ਪਾ ਚੈੱਕ ਟੱਬਰਾਂ ਨੂੰ ਫੜਾ ਦਿੱਤਾ,
ਸੜਦੇ ਸਿਵੀਆਂ ਤੇ ਰੋਟੀਆਂ ਸੇਕਦਿਆਂ ਨੂੰ ਦੇਖ ਲੱਗਾ ਜਿਵੇਂ ਇਹਨਾਂ ਇਨਸਾਨੀਅਤ ਨੂੰ ਹੀ ਹੈ ਭੁਲਾ ਦਿੱਤਾ,
ਅੱਜ ਸਦਾ ਲਈ ਜੋ ਬੁਝੇ ਇਹਨਾਂ ਚਿਰਾਗਾਂ ਦੇ ਇਸ ਖੂਨੀਂ ਮੰਜਰ ਨੇ ਰਾਵਣ ਨੂੰ ਵੀ ਹੈ ਰੁਆ ਦਿੱਤਾ,
ਮੰਜਰ ਸੀ ਮੇਰੇ ਸ਼ਹਿਰ ਦਾ ਜਿਸ ਨੇ ਮੇਰਾ ਦਿੱਲ ਹਿੱਲਾ ਦਿੱਤਾ, ਵੇਹਲੇ ਤੋਂ ਚਿਰਾਂ ਬਾਅਦ ਫੇਰ ਲਿਖਵਾ ਦਿੱਤਾ ......

 
Top