ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ..

ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ
ਮਤੀ ਦਾਸ ਆਰੇ ਵਾਗੂੰ ਚੀਰ ਤੇਰੀ ਜੀਭ ਅਜੇ ਮਨਮਤੀਆ ਕਰੇ
ਲਾਲ ਕਿਲੇ ਵਿੱਚ ਲਹੂ ਲੋਕਾ ਦਾ ਕੈਦ ਹੈ
ਬੜੀ ਛੇਤੀ ਏਦੇ ਬਰੀ ਹੋਣ ਦੀ ਉਮੀਦ ਹੈ
ਪਿੰਡਾ ਵਿੱਚੋ ਤੁਰੇ ਹੋਏ ਪੁੱਤ ਨੀ ਬਹਾਦਰਾ ਦੇ
ਤੇਰੇ ਘਰੀ ਓ ਵੜੇ ਨੀ ਵੜੇ
ਸਿਰਾ ਵਾਲੇ ਲੋਕੀ ਬੀਜ ਚੱਲੇ ਹਾ ਬੇਹੋੜ ਨੀ
ਇੱਕ ਦਾ ਤੂੰ ਮੁੱਲ ਚਾਹੇ ਰੱਖ ਦੀ ਕਰੋੜ ਨੀ
ਲੋਕ ਇੰਨੇ ਸੰਘਣੇ ਨੀ ਲੱਕੀ ਦੇ ਜੰਗਲ ਵਾਗੂੰ
ਸਿੰਘ ਤੇਰੇ ਕੋਲੋ ਜਾਣੇ ਨਾ ਫੜੇ
ਤੇਰੇ ਤਾ ਪਿਆਦੇ ਨਿਰੇ ਖੇਤਾ ਦੇ ਪਰੇਤ ਨੀ
ਤਿਲਾ ਦੀ ਥਾਂ ਪੂਲੀ ਵਾਗੂੰ ਝਾੜ ਲੈਦੇ ਖੇਤ ਨੀ
ਦੇਖ ਕਿਵੇ ਨੀ ਨਰਮੇ ਦੇ ਢੇਰਾ ਵਿੱਚ ਕਿਵੇ ਲੋਕੀ ਸੋਦੇ ਨੇ ਘਰੋੜੇ ਤੇ ਰੜੇ
ਸੱਚ ਮੂਹਰੇ ਸਾਹ ਤੇਰੇ ਜਾਣ ਗੇ ਉਤਾਹਾ ਨੂੰ
ਗੱਲ ਨਹੀ ਆਣੀ ਤੇਰੇ ਝੂਠੀਆ ਗਵਾਹਾ ਨੂੰ
ਸੰਗਤਾ ਦੀ ਸੱਥ ਵਿੱਚ ਤੈਨੂ ਖੂਨਣੇ ਨੀ ਜਦੋ
ਲੈ ਕੇ ਫੌਜੀ ਖਾਲਸੇ ਖੜੇ
ਲੋਕਾ ਦੀਆ ਦੁੱਖਾ ਉੱਤੇ ਫਤਿਹ ਸਾਡੀ ਤੇਗ ਦੀ ਨੀ
ਲੋਕਾ ਦੀਆ ਭੁੱਖਾ ਉੱਤੇ ਫਤਿਹ ਸਾਡੀ ਦੇਗ ਦੀ
ਅਸੀ ਆ ਮੌਤ ਦੇ ਚਬੂਤਰੇ ਆ ਖੜੇ
ਏ ਚਾਹੇ ਖੜੇ ਨਾ ਖੜੇ
ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ
ਮਤੀ ਦਾਸ ਆਰੇ ਵਾਗੂੰ ਚੀਰ ਤੇਰੀ ਜੀਭ ਅਜੇ ਮਨਮਤੀਆ ਕਰੇ
 
ਦਿੱਲੀਏ ਦਿਆਲਾ ਵੇਖ ਦੇਗ ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ
ਮਤੀ ਦਾਸ ਆਰੇ ਵਾਗੂੰ ਚੀਰ ਤੇਰੀ ਜੀਭ ਅਜੇ ਮਨਮਤੀਆ ਕਰੇ
 
Top