ਦਰਿਆ ਪੁੱਛਦੇ ਨਹੀਂ ਮੰਜਿਲ ,ਦਾ ਕਦੇ ਸਿਰਨਾਵਾਂ।।

ਜੇ ਉੱਡਣਾਂ ਏਂ' ਚਾਹੁੰਨਾ, ਤਾਂ ਦੇਖ ਨਾ ਹਵਾਵਾਂ ,
ਬਣ ਕੇ ਸੂਰਜ ਨਾ ਦੇਖ ,ਤੂੰ ਕਾਲੀਆਂ ਘਟਾਵਾਂ।

ਚੱਲ ਉੱਠ ਤੂੰ ,ਕਮਰ ਕਸ , ਤਨਹਾ ਨਾ ਬੈਠ ,
ਕੀ ਹੋਇਆ ਜੇ ਤੇਰੀਆਂ ਅੌਖੀਆਂ ਨੇ ਰਾਹਵਾਂ ।

ਤੁਰਨਾ ਹੀ ਜਿੰਦਗੀ ਏ , ਰੁਕ ਜਾਈਏ ਤਾਂ ਖਤਮ ,
ਕਣੀਆਂ ਵੀ ਤੁਰਨ ਜਦੋਂ ਇਹ ਬਣਨ ਦਰਿਆਵਾਂ।

ਮੰਜਿਲ ਤਾਂ ਮਿਲੇਗੀ , ਭਾਵੇਂ ਭਟਕ ਕੇ ਹੀ ਸਹੀ ,
ਜੋ ਘਰਾਂ ਤੋਂ ਨਾ ਨਿਕਲੇ ਗੁੰਮ ਓਹਨਾ ਦੀਆਂ ਰਾਹਵਾਂ।

ਕਰਮਾਂ ਦੀ ਮਹਿੰਦੀ ਦਾ , ਰੰਗ ਏਦਾਂ ਨਹੀ ਚੜਦਾ,
ਪੀਠ ਮਿਰਚਾਂ ਦੇ ਪੱਤਰ, ਜੇ ਮੈਂ ਤਲ਼ੀਆਂ ਤੇ ਲਾਵਾਂ।

ਡਿੱਗਣਾਂ ਤੇ ਉੱਠਣਾ , ਫਿਰ ਉੱਠ ਕੇ ਹੈ ਚੱਲਣਾ ,
ਜਿੰਦਗੀ ਹੈ ਨਾ ਇਸਦਾ , ਜਦ ਤੱਕ ਨੇ ਸਾਹਵਾਂ ।

ਤੱਕ ਅੰਦਰ' ਦਾ ਹੁਨਰ ,ਜੈਲੀ ਰਸਤਾ ਬਣਾਈਏ ,
ਦਰਿਆ ਪੁੱਛਦੇ ਨਹੀਂ ਮੰਜਿਲ ,ਦਾ ਕਦੇ ਸਿਰਨਾਵਾਂ।।



 
Top