ਤੇਰੇ ਲਈ ਜੋ ਕਰ ਰਿਹਾਂ, ਓਹ ਇੰਤਜਾਰ ਅਜੇ ਬਾਕੀ ਏ .....

ਤੂੰ ਆਉਣਾ ਜਾਂ ਨਹੀ ,ਮੈਂ ਨਹੀਂ ਜਾਣਦਾ ਸੱਜਣਾ ,
ਪਰ ਆਖਰੀ ਸਾਹ ਲੈਂਦਾ , ਓਹ ਪਿਆਰ ਅਜੇ ਬਾਕੀ ਏ....
ਤੇਰੇ ਲਈ ਜੋ ਕਰ ਰਿਹਾਂ, ਓਹ ਇੰਤਜਾਰ ਅਜੇ ਬਾਕੀ ਏ .....

ਸਬ ਆਜਮਾ ਕੇ ਵੇਖ ਲਿਆ ,ਕੀ ਤਨ੍ਹਾਈ ਤੋ ਬਚਾਂ,
ਦਿਲ ਦੇ ਚੈਨ ਲਈ , ਜਾਣਾ ਮਜ਼ਾਰ ਅਜੇ ਬਾਕੀ ਏ ....

ਖੁਆਬਾਂ ਦੀ ਪੰਡ , ਜੋ ਤੂੰ ਚੁਕਾ ਗਈ ਸੀ,
ਮੋਢੇ ਤੋਂ ਲੌਹਣਾ, ਓਹਦਾ ਭਾਰ ਅਜੇ ਬਾਕੀ ਏ ....

ਕਿੰਨੀਆਂ ਰਾਤਾਂ , ਜੋ ਤੇਰੇ ਲਈ ਵਗਦੀਆਂ ਰਹੀਆਂ ਨੇ ,
ਓਹਨਾ ਅੱਖੀਆਂ ਵਿਚ ,ਅਜੇ ਵੀ ਓਹ ਖੁਮਾਰ ਬਾਕੀ ਏ .....

ਜਿੰਨਾ ਨੂੰ ਲੋਕੀ ਪਾਗਲ ਆਖ , ਨਕਾਰ ਦਿੰਦੇ ਨੇ ,
ਓਹਨਾ ਉੱਜੜੇਆਂ ਵਿਚ ,ਹੋਣਾ ਸ਼ੁਮਾਰ ਅਜੇ ਬਾਕੀ ਏ ...

ਤੇਰੀ ਇਸ ਜੁਦਾਈ ਵਿਚ , ਜੋ ਜਜਬਾਤ ਪੁੰਗਰੇ ਨੇ ,
ਓਹਨਾ ਸਬ ਦਾ ਕਰਨਾ , ਇਜਹਾਰ ਅਜੇ ਬਾਕੀ ਏ ....

ਇਹ ਨਾ ਸੋਚੀ ,ਕੀ ਮੈਂ ਟੁੱਟ ਜਾਵਾਂਗਾ ਤੈਨੂ ਉਡੀਕਦਾ ,
ਤੇਰੇ ਕੀਤੇ ਵਾਅਦੇ ਤੇ , ਮੇਰਾ ਇਤਬਾਰ ਅਜੇ ਬਾਕੀ ਏ .....

ਤੇਰੇ ਪਿਛੋਂ , ਜਿੰਨਾ ਮੇਰਾ ਕਦੇ ਸਾਥ ਨੇ ਛੱਡਇਆ ,
ਓਹਨਾ ਪੀੜਾਂ ਦਾ ਮੇਰੇ ਤੇ ਉਪਕਾਰ ਅਜੇ ਬਾਕੀ ਏ ....

ਇਹ ਖੁਦਾ ਮੇਰਾ , ਸ਼ਾਯਦ ਬੈਹਿਰਾ ਹੋ ਚੁੱਕਾ ਹੈ ,
ਗੋਡੇ ਟੇਕ ਇੱਕ ਵਾਰ ,ਲਾਉਣੀ ਓਹਨੂੰ ਗੁਹਾਰ ਅਜੇ ਬਾਕੀ ਏ ....

ਤੇਰੇ ਤੇ ਕੁਰਬਾਨ ਹੋਣ ਦੀ, ਗੱਲ ਆਖੀ ਸੀ ਮੈਂ ਕਦੇ ,
ਜਲਦੀ ਬਹੁੜ, ਪੂਰਾ ਕਰਨਾ ਓਹ ਕਰਾਰ ਅਜੇ ਬਾਕੀ ਏ ....

ਤੇਰੇ ਲਈ ਜੋ ਕਰ ਰਿਹਾਂ, ਓਹ ਇੰਤਜਾਰ ਅਜੇ ਬਾਕੀ ਏ .....
 

Jus

Filhaal..
Re: ਤੇਰੇ ਲਈ ਜੋ ਕਰ ਰਿਹਾਂ, ਓਹ ਇੰਤਜਾਰ ਅਜੇ ਬਾਕੀ ਏ ....

wow! gd aa
 

Saini Sa'aB

K00l$@!n!
ਤੇਰੇ ਪਿਛੋਂ , ਜਿੰਨਾ ਮੇਰਾ ਕਦੇ ਸਾਥ ਨੇ ਛੱਡਇਆ ,
ਓਹਨਾ ਪੀੜਾਂ ਦਾ ਮੇਰੇ ਤੇ ਉਪਕਾਰ ਅਜੇ ਬਾਕੀ ਏ ....


:shabashਕ੍ਯਾ ਬਾਤ ਹੈ ਗਰੇਵਾਲ ਸਾਬ ...............
 
Top