ਤਵੇ ਦੀ ਕਾਲਖ ਲਾ ਕੇ ਇਨਸਾਨ ਚਿਹਰੇ ਤੇ

ਸਿਆਹਕਾਲੇ ਬੱਦਲਾ ਹੇਠ ਚਾਨਣ ਦਾ ਮਸੀਹਾ ਕਿਤੇ ਲੁਕ ਗਿਆ ਹੈ
ਅਰੂਪਵਾਨ ਹੋਈ ਏਸ ਧਰਤ ਨੂੰ ਜਾਦਾਂ ਹਰ ਰਸਤਾ ਮੇਰੇ ਕਦਮਾਂ ਅੱਗੇ ਆ ਕੇ ਮੁੱਕ ਗਿਆ ਹੈ

ਸੌਪ ਕੇ ਆਪਣਾ ਇਮਾਨ ਸ਼ੈਤਾਨ ਹੱਥਾਂ ਵਿੱਚ
ਕਪਟ ਦੇ ਸ਼ੋਰ ਵਿੱਚ ਯਾਰੋ ਕਿਤੇ ਉਹ ਖੋਹ ਗਿਆ ਹੈ
ਕਾਲੇ ਜਗਤ ਦੇ ਏਸ ਕਾਲੇ ਕਾਰੋਬਾਰ ਚ੍ਵ
ਤਵੇ ਦੀ ਕਾਲਖ ਲਾ ਕੇ ਇਨਸਾਨ ਚਿਹਰੇ ਤੇ ਸੋ ਗਿਆ ਏ

ਇੱਥੇ ਸੂਰਜ ਦੀ ਹਰ ਅਰੋਗ ਕਿਰਨ ਤੇ ਕਾਲਾ ਰੰਗ ਕਰ ਦਿੱਤਾ
ਪਰਿੰਦਿਆ ਨੇ ਤਾ ਆਹਲਣਿਆ ਚੋ ਨਿਕਲਣਾ ਬੰਦ ਕਰ ਦਿੱਤਾ
ਚੰਦਰ ਦੇ ਭੈੜੇ ਦਾਗ ਹੀ ਉਹਨੂੰ ਡੁਬਾ ਬੈਠੇ ਨੇ
ਜਿੱਥੇ ਅਰਸ਼ ਦੇ ਤਾਰੇ ਵੀ ਆਪਣਾ ਅਕਸ਼ ਗਵਾ ਬੈਠੇ ਨੇ
ਤੇ ਏਸ ਕੂੜ-ਅਮਾਵਸ ਦੁਨੀਆ ਅੰਦਰ ਹਰ ਥਾਂ ਤੇ
ਬੁਰਾਈ ਹੀ ਜਿੱਤਦੀ ਜਾ ਰਹੀ ਹੈ
ਹਰ ਮੋੜ ਤੇ ਜਿੱਥੇ ਦੇਖ ਰਿਹਾ ਹਾ
ਫਾਹੇ ਲੱਗੀ ਸੱਚਾਈ ਹੀ ਨਜ਼ਰ ਆ ਰਹੀ ਹੈ
ਸ਼ਾਇਦ ਇਨਸਾਨ ਦੀ ਨੀਤ ਨੂੰ ਦੇਖ ਕੇ
ਜ਼ਹਿਮਤ ਤੋ ਡਰ ਗਈ ਹੋਵੇਗੀ
ਕਾਇਨਾਤ ਦੇ ਆਉਣ ਤੇ ਪਹਿਲਾ ਚੁਰਾਹੇ ਤੇ ਜਾ ਕੇ
ਖੁਦਕਸ਼ੀ ਹੀ ਕਰ ਲਈ ਹੋਵੇਗੀ ?????

ਹੁਣ ਮੈ ਆਪਣੇ ਹੀ ਕਦਮਾ ਦੀ ਆਹਟ ਤੋ ਡਰ ਜਾਦਾਂ ਹਾ
ਉਜੜੇ ਘਰਾਂ ਤੇ ਸੁੰਨੀਆ ਰਾਹਾਂ ਨੂੰ ਤੱਕ ਕੇ ਚੁੱਪ ਕਰ ਜਾਦਾ ਹਾ
ਗੂੰਗੀ ਏਸ ਦੁਨੀਆ ਦੇ ਦਰਦ ਦਾ ਮਾਤਮ ਮਨਾਉਣ ਲਈ
ਵਾਪਸ ਉਸੇ ਪੈੜਾ ਉੱਤੇ ਘਰ ਨੂੰ ਮੁੜ ਜਾਦਾ ਹਾ
ਆਪਣੇ ਕਮਰੇ ਵਿੱਚ ਫੈਲੇ ਸਨਾਟੇ ਨੂੰ ਮਹਿਸੂਸ ਕਰ
ਖੁਦ ਤੋ ਬੜਾ ਹੀ ਡਰ ਜਾਦਾ ਹਾ
ਮੈ ਜਾਣਦਾ ਹਾ ??????
ਇਨਸਾਨ ਤਾ ਇਨਸਾਨ ਦੇ ਨਾਮ ਤੇ ਬੱਸ ਪੁਤਲਾ ਹੀ ਰਿਹ ਗਿਆ
ਏਸ ਧਰਤ ਦੀ ਉਮਰ ਦਾ ਰੰਗ ਆਖਿਰ ਤਾ ਫਿੱਕਾ ਪੈ ਗਿਆ
ਕਿਉ ਕੀ ਤਵੇ ਦੀ ਕਾਲਖ ਲਾ ਕੇ ....................................
ਮੈ ਵੀ ਗੁਨਹੇਗਾਰ ਹਾ ਸਭ ਦਾ
ਬੱਸ ਐਵੇ ਹੀ ਇਨਸਾਨ ਦੀ ਮਿੱਟੀ ਪਲੀਤ ਕਰ ਰਿਹਾ
ਜਦ ਕਿ ਮੈ ਵੀ ਤਵੇ ਦੀ ਕਾਲਖ ਲਾ ਕੇ
ਏਸ ਫਨਾਹ ਦੇ ਘਰ ਵਿੱਚ ਬੈਠਾ ਅੰਤ ਦੀ ਉਡੀਕ ਕਰ ਰਿਹਾ
ਅੰਤ ਦੀ ਉਡੀਕ ਕਰ ਰਿਹਾ..........................................


(ਬੇਹਾ ਖੂਨ) coming back on UNP

 
Top