ਜੰਗਨਾਮਾ (੧੧ -੫੦)_Part 2

ਅੱਠ ਪਹਿਰ ਲੁਕਾਇ ਕੇ ਰੱਖਿਓ ਨੇ, ਦੂਜੇ ਦਿਨ ਰਾਣੀ ਚੰਦ ਕੌਰ ਆਈ।
ਖੜਕ ਸਿੰਘ ਦਾ ਮੂਲ ਦਰੇਗ ਨਾਹੀਂ, ਕੌਰ ਸਾਹਿਬ ਤਾਈਂ ਓਥੇ ਰੋਣ ਆਈ।
ਹੁਣ ਮੋਇਆ ਤਾਂ ਕਰੋ ਸਸਕਾਰ ਇਸ ਦਾ, ਭਲਾ ਤੁਸਾਂ ਕਿਉਂ ਇਤਨੀ ਦੇਰ ਲਾਈ।
ਸ਼ਾਹ ਮੁਹੰਮਦਾ, ਰੋਂਦੀ ਏ ਚੰਦ ਕੌਰਾਂ, ਜਿਸ ਦਾ ਮੋਇਆ ਪੁੱਤਰ ਸੋਹਣਾ ਸ਼ੇਰ ਸਾਈਂ ।੧੧।

ਸ਼ੇਰ ਸਿੰਘ ਨੂੰ ਕਿਸੇ ਜਾ ਖ਼ਬਰ ਦਿੱਤੀ, ਜਿਸ ਦਾ ਮੋਇਆ ਭਤੀਜਾ ਤੇ ਵੀਰ ਯਾਰੋ।
ਜਦੋਂ ਆਣ ਕੇ ਹੋਇਆ ਲਾਹੌਰ ਦਾਖਲ, ਅੱਖੀਂ ਰੋਇ ਪਲਟਦਾ ਨੀਰ ਯਾਰੋ।
ਉਸ ਨੇ ਤੁਰਤ ਵਟਾਲਿਓਂ ਕੂਚ ਕੀਤਾ, ਰਾਤੀਂ ਆਂਵਦਾ ਘੱਤ ਵਹੀਰ ਯਾਰੋ।
ਸ਼ਾਹ ਮੁਹੰਮਦ ਲੋਕ ਦਿਲਬਰੀ ਕਰਦੇ, ਚੰਦ ਕੌਰ ਹੋਈ ਦਿਲਗੀਰ ਯਾਰੋ ।੧੨।

ਦਿੱਤੇ ਸੰਤਰੀ ਚਾਰ ਖਲ੍ਹਾਰ ਚੋਰੀ, ਸ਼ੇਰ ਸਿੰਘ ਅੱਜ ਅੰਦਰ ਆਵਣਾ ਜੇ।
ਤੁਰਤ ਫੂਕ ਦਿਉ ਤੁਸੀਂ ਕਰਾਬੀਨਾਂ, ਇਕ ਘੜੀ ਵਿਚ ਮਾਰ ਮੁਕਾਵਣਾ ਜੇ।
ਸ਼ੇਰ ਸਿੰਘ ਨੂੰ ਰਾਜੇ ਨੇ ਖ਼ਬਰ ਦਿੱਤੀ, 'ਅੰਦਰ ਅਜੇ ਜ਼ਰੂਰ ਨਹੀਂ ਆਵਣਾ ਜੇ।
ਸ਼ਾਹ ਮੁਹੰਮਦਾ, ਅਜੇ ਨਹੀਂ ਜ਼ੋਰ ਤੇਰਾ, ਤੈਨੂੰ ਅਸਾਂ ਹੀ ਅੰਤ ਸਦਾਵਣਾ ਜੇ ।੧੩।

ਚੰਦ ਕੌਰ ਦੀ ਮੰਦੀ ਜੋ ਨਜ਼ਰ ਦੇਖੀ, ਦਗ਼ੇਬਾਜ਼ੀਆਂ ਹੋਰ ਬਥੇਰੀਆਂ ਨੀ।
ਉਸ ਨੇ ਤੁਰਤ ਲਾਹੌਰ ਥੀਂ ਕੂਚ ਕੀਤਾ, ਬੈਠਾ ਜਾਇ ਕੇ ਵਿਚ ਮੁਕੇਰੀਆਂ ਨੀ।
ਪਿੱਛੇ ਤਖ਼ਤ ਬੈਠੀ ਰਾਣੀ ਚੰਦ ਕੌਰਾਂ, ਦੇਂਦੇ ਆਣ ਮੁਸਾਹਿਬ ਦਲੇਰੀਆਂ ਨੀ।
ਸ਼ਾਹ ਮੁਹੰਮਦਾ, 'ਕੌਰ ਨਾ ਜੰਮਣਾ ਏਂ, ਕਿਲ੍ਹੇ ਕੋਟ ਤੇ ਰੱਯਤਾਂ ਤੇਰੀਆਂ ਨੀ ।੧੪।

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ, 'ਸ਼ੇਰ ਸਿੰਘ ਨੂੰ ਕਿਵੇਂ ਸਦਾਈਏ ਜੀ?
ਉਹ ਤਾਂ ਪੁੱਤਰ ਸਰਕਾਰ ਦਾ ਫਤਿਹ ਜੰਗੀ, ਗੱਦੀ ਓਸ ਨੂੰ ਚਾ ਬਹਾਈਏ ਜੀ।'
ਸਿੰਘਾਂ ਆਖਿਆ, 'ਰਾਜਾ ਜੀ ਹੁਕਮ ਤੇਰਾ, ਜਿਸ ਨੂੰ ਕਹੇਂ ਸੁ ਫਤਿਹ ਬੁਲਾਈਏ ਜੀ।
ਸ਼ਾਹ ਮੁਹੰਮਦਾ, ਗੱਲ ਜੋ ਮੂੰਹੋਂ ਕੱਢੇਂ, ਏਸੇ ਵਖ਼ਤ ਹੀ ਚਾ ਮੰਗਾਈਏ ਜੀ ।੧੫।

ਬਾਈ ਦਿਨਾਂ ਦੀ ਰਾਜੇ ਨੇ ਲਈ ਰੁਖ਼ਸਤ, ਤੁਰਤ ਜੰਮੂ ਨੂੰ ਹੋਏ ਨੀ ਕੂਚ ਡੇਰੇ।
ਸ਼ੇਰ ਸਿੰਘ ਤਾਈਂ ਲਿਖ ਘੱਲੀ ਚਿੱਠੀ, 'ਮੈਂ ਤਾਂ ਰਫ਼ੂ ਕਰ ਛੱਡੇ ਨੀ ਕੰਮ ਤੇਰੇ।'
ਧੌਂਸਾ ਮਾਰ ਕੇ ਪਹੁੰਚ ਲਾਹੌਰ ਜਲਦੀ, ਅੱਗੋਂ ਆਇ ਮਿਲਸਣ ਤੈਨੂੰ ਸਭ ਡੇਰੇ।
ਸ਼ਾਹ ਮੁਹੰਮਦਾ, ਮਿਲਣਗੇ ਫੇਰ ਅਫ਼ਸਰ, ਜਿਸ ਵੇਲੜੇ ਸ਼ਹਿਰ ਦੇ ਗਿਓਂ ਨੇੜੇ ।੧੬।

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ, ਫੌਜਾਂ ਤੁਰਤ ਲਾਹੌਰ ਨੂੰ ਘੱਲੀਆਂ ਨੀ।
ਘੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ, ਧੂੜ ਉੰਡ ਕੇ ਘਟਾ ਹੋ ਚੱਲੀਆਂ ਨੀ।
ਆਵੇ ਬੁਧੂ ਦੇ ਲਾਏ ਨੀ ਪਾਸ ਡੇਰੇ, ਫੌਜਾਂ ਲੱਥੀਆਂ ਆਣ ਇਕੱਲੀਆਂ ਨੀ।
ਸ਼ਾਹ ਮੁਹਮਦਾ, ਆਣ ਜਾਂ ਮਿਲੇ ਅਫ਼ਸਰ, ਗੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ ।੧੭।

ਸ਼ੇਰ ਸਿੰਘ ਤਾਂ ਬੁਧੂ ਦੇ ਆਵਿਓਂ ਜੀ, ਕਰ ਤੁਰਮ ਲਾਹੌਰ ਵੱਲ ਧਾਇਆ ਈ

ਪਹਿਲੇ ਪੜਤਾਲਾਂ ਦੇ ਅੱਗੋਂ ਪਾੜ ਕੇ ਜੀ, ਸ਼ੇਰ ਸਿੰਘ ਨੂੰ ਤੁਰਤ ਲੰਘਾਇਆ ਈ।
ਉਸ ਬਲੀ ਸ਼ਹਿਜ਼ਾਦੇ ਦਾ ਤੇਜ ਭਾਰੀ, ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ।
ਸ਼ਾਹ ਮੁਹੰਮਦਾ, ਹਾਰ ਕੇ ਵਿਚਲਿਆਂ ਨੇ, ਸ਼ੇਰ ਸਿੰਘ ਨੂੰ ਗੱਦੀ ਬਹਾਇਆ ਈ ।੧੮।

ਸ਼ੇਰ ਸਿੰਘ ਗੱਦੀ 'ਤੇ ਬੈਠ ਕੇ ਜੀ, ਰਾਣੀ ਕੈਦ ਕਰ ਕੇ ਕਿਲ੍ਹੇ ਵਿਚ ਪਾਈ।
ਘਰ ਬੈਠਿਆਂ ਰੱਬ ਨੇ ਰਾਜ ਦਿੱਤਾ, ਦੇਖੋ ਮੱਲ ਬੈਠਾ ਸਾਰੀ ਪਾਤਸ਼ਾਹੀ।
ਬਰਸ ਹੋਇਆ ਜਾਂ ਉਸ ਨੂੰ ਕੈਦ ਅੰਦਰ, ਰਾਣੀ ਦਿਲ ਦੇ ਵਿਚ ਜੋ ਜਿੱਚ ਆਹੀ।
ਸ਼ਾਹ ਮੁਹੰਮਦਾ, ਮਾਰ ਕੇ ਚੰਦ ਕੌਰਾਂ, ਸ਼ੇਰ ਸਿੰਘ ਨੇ ਗਲੋਂ ਬਲਾ ਲਾਹੀ ।੧੯।

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ, ਉਨ੍ਹਾਂ ਤਾਈਂ ਹਜੂਰ ਚਾ ਸੱਦਿਆ ਈ।
ਰਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ, ਨੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।
ਰਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ, ਉਨ੍ਹਾਂ ਅੰਦਰੋਂ ਬਾਹਰ ਚਾ ਕੱਢਿਆ ਈ।
ਸ਼ਾਹ ਮੁਹੰਮਦਾ, ਲਾਹ ਕੇ ਸਭ ਜ਼ੇਵਰ, ਕਾਲਾ ਮੂੰਹ ਕਰ ਕੇ ਫੇਰ ਛੱਡਿਆ ਈ ।੨੦।

ਸ਼ੇਰ ਸਿੰਘ ਨੂੰ ਰੱਬ ਨੇ ਰਾਜ ਦਿੱਤਾ, ਲਿਆ ਖੋਹ ਲਾਹੌਰ ਜੋ ਰਾਣੀਆਂ ਥੀਂ।
ਸੰਧਾਂਵਾਲੀਆਂ ਦੇ ਦੇਸੋਂ ਪੈਰ ਖਿਸਕੇ, ਜਾ ਕੇ ਪੁੱਛ ਲੈ ਰਾਹ ਪਧਾਣੀਆਂ ਥੀਂ।
ਮੁੜ ਕੇ ਫੇਰ ਅਜੀਤ ਸਿੰਘ ਲਈ ਬਾਜ਼ੀ, ਪੈਦਾ ਹੋਇਆ ਸੀ ਅਸਲ ਸਵਾਣੀਆਂ ਥੀਂ।
ਸ਼ਾਹ ਮੁਹੰਮਦਾ, ਜੰਮਿਆਂ ਅਲੀ ਅਕਬਰ, ਆਂਦਾ ਬਾਪ ਨੂੰ ਕਾਲਿਆਂ ਪਾਣੀਆਂ ਥੀਂ ।੨੧

ਬਰਸ ਹੋਇਆ ਜਾਂ ਹਾਜ਼ਰੀ ਲੈਣ ਬਦਲੇ, ਡੇਰਾ ਸ਼ਾਹ ਬਿਲਾਵਲ ਲਗਾਂਵਦਾ ਈ।
ਅਜੀਤ ਸਿੰਘ ਗੁੱਝੀ ਕਰਾਬੀਨ ਲੈ ਕੇ, ਸ਼ੇਰ ਸਿੰਘ ਨੂੰ ਆਣ ਵਿਖਾਂਵਦਾ ਈ।
ਸਿੱਧੀ ਜਦੋਂ ਸ਼ਾਹਜ਼ਾਦੇ ਨੇ ਨਜ਼ਰ ਕੀਤੀ, ਜਲਦੀ ਨਾਲ ਚਾ ਕਲਾ ਦਬਾਂਵਦਾ ਈ।
ਸ਼ਾਹ ਮੁਹੰਮਦਾ ਜ਼ਿਮੀਂ 'ਤੇ ਪਿਆ ਤੜਫੇ, ਤੇਗ਼ ਮਾਰ ਕੇ ਸੀਸ ਉਡਾਂਵਦਾ ਈ ।੨੨

ਲਹਿਣਾ ਸਿੰਘ ਜੋ ਬਾਗ਼ ਦੀ ਤਰਫ਼ ਆਇਆ, ਅੱਗੇ ਕੌਰ ਜੋ ਹੋਮ ਕਰਾਂਵਦਾ ਈ।
ਲਹਿਣਾ ਸਿੰਘ ਦੀ ਮੰਦੀ ਜੋ ਨਜ਼ਰ ਦੇਖੀ, ਅੱਗੋਂ ਰੱਬ ਦਾ ਵਾਸਤਾ ਪਾਂਵਦਾ ਈ।
ਮੈਂ ਤਾਂ ਕਰਾਂਗਾ ਬਾਬਾ ਜੀ! ਟਹਿਲ ਤੇਰੀ' ਹੱਥ ਜੋੜ ਕੇ ਸੀਸ ਨਿਵਾਂਵਦਾ ਈ।
ਸ਼ਾਹ ਮੁਹੰਮਦਾ, ਓਸ ਨਾ ਇਕ ਮੰਨੀ, ਤੇਗ ਮਾਰ ਕੇ ਸੀਸ ਉਡਾਂਵਦਾ ਈ ।੨੩

ਸ਼ੇਰ ਸਿੰਘ ਪ੍ਰਤਾਪ ਸਿੰਘ ਮਾਰ ਕੇ ਜੀ, ਸੰਧਾਂਵਾਲੀਏ ਸ਼ਹਿਰ ਨੂੰ ਉੰਠ ਧਾਏ।
ਰਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ 'ਸ਼ੇਰ ਸਿੰਘ ਨੂੰ ਮਾਰ ਕੇ ਅਸੀਂ ਆਏ।'
ਗੱਲੀਂ ਲਾਇ ਕੇ ਕਿਲ੍ਹੇ ਦੇ ਵਿਚ ਆੰਦਾ, ਕੈਸੇ ਅਕਲ ਦੇ ਉਨ੍ਹਾਂ ਨੇ ਪੇਚ ਪਾਏ!
'ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ, ਸ਼ਾਹ ਮੁਹੰਮਦਾ, ਉਨ੍ਹਾਂ ਦੇ ਸੀਸ ਲਾਹੇ ।੨੪

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ : 'ਤੁਸਾਂ ਇਹ ਕਿਉਂ ਜੀਂਵਦਾ ਛੱਡਿਆ ਜੇ?'
ਮਗਰੋਂ ਮਹਿਰ ਘਸੀਟਾ ਤਾਂ ਬੋਲਿਆ ਈ, 'ਇਹ ਸੁਖਨ ਸਲਾਹ ਦਾ ਕੱਢਿਆ ਜੇ।'
ਇਕ ਅੜਦਲੀ ਨੇ ਕਰਾਬੀਨ ਮਾਰੀ, ਰੱਸਾ ਆਸ ਉਮੈਦ ਦਾ ਵੱਢਿਆ ਜੇ।
ਸ਼ਾਹ ਮੁਹੰਮਦਾ, ਜ਼ਿਮੀਂ 'ਤੇ ਪਿਆ ਤੜਫ਼ੇ, ਦਲੀਪ ਸਿੰਘ ਤਾਈਂ ਫੇਰ ਸੱਦਿਆ ਜੇ ।੨੫

ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ, ਪਿੱਛੋਂ ਦਿੱਤੀਆਂ ਚਾਰ ਪ੍ਰਦੱਖਣਾ ਈ।
'ਤੇਰੇ ਵਾਸਤੇ ਹੋਏ ਨੇ ਸਭ ਕਾਰੇ, ਅੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ।
ਸਾਨੂੰ ਘੜੀ ਦੀ ਕੁਝ ਉਮੈਦ ਨਾਹੀ, ਅੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ।
ਤੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ, ਸ਼ਾਹ ਮੁਹੰਮਦਾ, ਕਰਾਂਗੇ ਸੱਖਣਾ ਈ ।੨੬

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ, ਸੂਬੇਦਾਰਾਂ ਨੂੰ ਸੱਦ ਕੇ ਤੁਰਤ ਚੜ੍ਹਿਆ।
ਧੌਂਸਾ ਮਾਰ ਕੇ ਫੌਜ ਲੈ ਨਾਲ ਸਾਰੀ, ਗੁੱਸੇ ਨਾਲ ਉਹ ਸ਼ਹਿਰ ਦੇ ਵਿਚ ਵੜਿਆ।
ਰਾਜਪੂਤ ਸੀ ਡੋਗਰਾ ਬਹੁਤ ਚੰਗਾ, ਸੰਧਾਂਵਾਲੀਆਂ ਦੇ ਨਾਲ ਖ਼ੂਬ ਲੜਿਆ।
ਸ਼ਾਹ ਮੁਹੰਮਦਾ, ਅਜੀਤ ਸਿੰਘ ਮੋਇਆ ਲੱਧਾ, ਲਹਿਣਾ ਸਿੰਘ ਜੋ ਜੀਂਵਦਾ ਆਣ ਫੜਿਆ ।੨੭

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ, ਖੰਡਾ ਵਿਚ ਮੈਦਾਨ ਵਜਾਇ ਗਏ।
ਸ਼ੇਰ ਸਿੰਘ ਨਾ ਕਿਸੇ ਨੂੰ ਵਧਣ ਦੇਂਦਾ, ਸਾਰੇ ਮੁਲਖ ਥੀਂ ਕਲਾ ਮਿਟਾਇ ਗਏ।
ਰਾਜਾ ਕਰਦਾ ਸੀ ਮੁਲਖ ਦੀ ਪਾਤਸ਼ਾਹੀ, ਪਿਛੇ ਰੱਯਤਾਂ ਨੂੰ ਵਖਤ ਪਾਇ ਗਏ।
ਸ਼ਾਹ ਮੁਹੰਮਦਾ, ਮਾਰ ਕੇ ਮੋਏ ਦੋਵੇਂ, ਚੰਗੇ ਸੂਰਮੇ ਹੱਥ ਵਿਖਾਇ ਗਏ ।੨੮

ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ, ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।
ਮੀਰ ਦਾਦ ਚੁਹਾਨ ਦੇ ਸਤਰ ਅੰਦਰ, ਮੋਈਆਂ ਰਾਣੀਆਂ ਮਾਰ ਕਟਾਰੀਆਂ ਨੀ।
ਸੰਧਾਂਵਾਲੀਆਂ ਜੇਹੀ ਨਾ ਕਿਸੇ ਕੀਤੀ, ਤੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ।
ਸ਼ਾਹ ਮੁਹੰਮਦਾ, ਮੋਈ ਨੀ ਬੀਰ ਹੋ ਕੇ, ਜਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ ।੨੯

ਪਿੱਛੋਂ ਆ ਕੇ ਸਭਨਾਂ ਨੂੰ ਫਿਕਰ ਹੋਇਆ, ਸੋਚੀਂ ਪਏ ਨੇ ਸਭ ਸਰਦਾਰ ਮੀਆਂ।
'ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ, ਪਈ ਖੜਕਦੀ ਨਿਤ ਤਲਵਾਰ ਮੀਆਂ।
ਗੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ, ਹੋਰ ਕਹੋ ਕਿਸ ਦੇ ਪਾਣੀਹਾਰ ਮੀਆਂ।
ਸ਼ਾਹ ਮੁਹੰਮਦਾ, ਧੁਰੋਂ ਤਲਵਾਰ ਵਗਦੀ, ਖਾਲੀ ਨਹੀਂ ਜਾਣਾ ਕੋਈ ਵਾਰ ਮੀਆਂ ।੩੦।


ਮਹਾਂਬਲੀ ਸਰਦਾਰ ਸੀ ਪੰਥ ਵਿਚੋਂ, ਡਿੱਠੀ ਬਣੀ ਕੁਚੱਲਣੀ ਚਾਲ ਮੀਆਂ।
ਦਿਲ ਆਪਣੇ ਬੈਠ ਵਿਚਾਰ ਕਰਦਾ, ਏਥੇ ਕਈਆਂ ਦੇ ਹੋਣਗੇ ਕਾਲ ਮੀਆਂ।
ਲਹਿਣਾ ਸਿੰਘ ਸਰਦਾਰ ਮਜੀਠੀਆ ਸੀ, ਵੱਡਾ ਅਕਲ ਦਾ ਕੋਟ ਕਮਾਲ ਮੀਆਂ।
ਸ਼ਾਹ ਮੁਹਮਦਾ, ਤੁਰ ਗਿਆ ਤੀਰਥਾਂ ਨੂੰ, ਸੱਭੋ ਛੱਡ ਕੇ ਦੰਗ ਦਵਾਲ ਮੀਆਂ ।੩

ਦਲੀਪ ਸਿੰਘ ਗੱਦੀ ਉੰਤੇ ਰਹੇ ਬੈਠਾ, ਹੀਰਾ ਸਿੰਘ ਜੋ ਰਾਜ ਕਮਾਂਵਦਾ ਈ।
ਜੱਲਾ ਉਸ ਦਾ ਖਾਸ ਵਜ਼ੀਰ ਹੈ ਸੀ, ਖ਼ਾਤਰ ਤਲੇ ਨਾ ਕਿਸੇ ਨੂੰ ਲਿਆਂਵਦਾ ਈ।
ਅੰਦਰ ਬਾਹਰ ਸਰਕਾਰ ਨੂੰ ਪਿਆ ਘੂਰੇ, ਕਹੇ ਕੁਝ ਤੇ ਕੁਝ ਕਮਾਂਵਦਾ ਈ।
ਸ਼ਾਹ ਮੁਹੰਮਦਾ ਪੰਥ ਨੂੰ ਦੁੱਖ ਦੇਂਦਾ, ਹੀਰਾ ਸਿੰਘ ਦਾ ਨਾਸ਼ ਕਰਾਂਵਦਾ ਈ ।੩

ਸਿੰਘਾਂ ਲਿਖਿਆ ਖ਼ਤ ਸੁਚੇਤ ਸਿੰਘ ਨੂੰ, 'ਬੁਰਾ ਕਰਨ ਹਾਰਾ ਜੱਲਾ ਠੀਕ ਦਾ ਈ।
ਜਲਦੀ ਪਹੁੰਚ ਵਜ਼ੀਰ ਬਣਾ ਲਈਏ, ਤੈਨੂੰ ਖ਼ਾਲਸਾ ਪਿਆ ਉਡੀਕਦਾ ਈ।
ਅਕਸਰ ਰਾਜ ਪਿਆਰੇ ਨੀ ਰਾਜਿਆਂ ਨੂੰ, ਹੀਰਾ ਸਿੰਘ ਤਾਂ ਪੁੱਤਰ ਸ਼ਰੀਕ ਦਾ ਈ।
ਸ਼ਾਹ ਮੁਹੰਮਦਾ, ਜੱਲੇ ਦਾ ਨੱਕ ਵੱਢੋ, ਭੱਜ ਜਾਏਗਾ ਮਾਰਿਆ ਲੀਕ ਦਾ ਈ ।੩

ਜਿਸ ਵੇਲੜੇ ਰਾਜੇ ਨੇ ਖ਼ਤ ਪੜ੍ਹਿਆ, ਜਾਮੇ ਵਿਚ ਨਾ ਮੂਲ ਸਮਾਂਵਦਾ ਈ।
ਵੱਗਾ ਤੱਗ ਲਾਹੌਰ ਨੂੰ ਅਸਾਂ ਜਾਣਾ, ਡੇਰੇ ਕਾਠੀਆਂ ਚਾ ਪਵਾਂਵਦਾ ਈ।
ਮੰਜੀ ਕਾਕੜੀ ਫੌਜ ਉਤਾਰ ਕੇ ਜੀ, ਬਾਈ ਆਦਮੀ ਨਾਲ ਲੈ ਆਂਵਦਾ ਈ।
ਸ਼ਾਹ ਮੁਹੰਮਦਾ, ਆਣ ਲਾਹੌਰ ਪਹੁੰਚਾ, ਮੀਆਂ ਮੀਰ ਡੇਰਾ ਆਣ ਲਾਂਵਦਾ ਈ ।੩

ਹੀਰਾ ਸਿੰਘ ਨੂੰ ਰਾਜੇ ਦੀ ਖ਼ਬਰ ਹੋਈ, ਤੁਰਤ ਪੜਤਲਾਂ ਸਭ ਲਪੇਟੀਆਂ ਨੀ।
ਸਿੰਘਾਂ ਆਖਿਆ, 'ਰਾਜਾ ਜੀ! ਜਾਓ ਮੁੜ ਕੇ, ਫੌਜਾਂ ਰਹਿੰਦੀਆਂ ਨਹੀਂ ਸਮੇਟੀਆਂ ਨੀ।'
'ਸਿੰਘੋਂ! ਜੀਂਵਦਾ ਜਾਣ ਮੁਹਾਲ ਜੰਮੂ, ਤਾਹਨੇ ਦੇਣ ਰਾਜਪੂਤਾਂ ਦੀਆਂ ਬੇਟੀਆਂ ਨੀ।
ਸ਼ਾਹ ਮੁਹੰਮਦਾ, 'ਆਇਆ ਵਜ਼ੀਰੀ ਲੈ ਕੇ, ਆਖਣ ਸਭ ਪਹਾੜ ਡੁਮੇਟੀਆਂ ਨੀ ।੩

ਤੋਪਾਂ ਜੋੜ ਕੇ ਪਲਟਨਾਂ ਨਾਲ ਲੈ ਕੇ, ਚਾਚੇ ਸਕੇ ਤੇ ਹੀਰਾ ਸਿੰਘ ਜਾ ਚੜ੍ਹਦਾ।
ਜਦੋਂ ਫੌਜਾਂ ਨੇ ਘੱਤਿਆ ਆਣ ਘੇਰਾ, ਖੰਡਾ ਖਿੱਚ ਕੇ ਸਾਰ ਦਾ ਹੱਥ ਫੜਦਾ।
ਭੀਮ ਸਿੰਘ ਤੇ ਕੇਸਰੀ ਸਿੰਘ ਸਾਰੇ, ਲੈ ਕੇ ਦੋਹਾਂ ਨੂੰ ਕੱਟਕ ਦੇ ਵਿਚ ਵੜਦਾ।
ਸ਼ਾਹ ਮੁਹੰਮਦਾ, ਸਿੰਘਾਂ ਨੇ ਲਾਜ ਰੱਖੀ, ਮੱਥੇ ਸਾਹਮਣੇ ਹੋਇ ਕੇ ਖ਼ੂਬ ਲੜਦਾ ।੩੬

ਸਿੰਘ ਜਲ੍ਹੇ ਦੇ ਹੱਥੋਂ ਜੁ ਤੰਗ ਆਏ, ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ।
ਅੱਗੇ ਸੱਤ ਤੇ ਅੱਠ ਸੀ ਤਲਬ ਸਾਰੀ, ਬਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।
ਕਈ ਆਖਦੇ ਦਿਓ ਇਨਾਮ ਸਾਨੂੰ, ਲੈ ਕੇ ਬੁਤਕੀਆਂ ਚਾ ਗਲ ਪਾਂਵਦੇ ਨੀ।
ਸ਼ਾਹ ਮੁਹੰਮਦਾ, ਜਲ੍ਹੇ ਦੇ ਮਾਰਨੇ ਨੂੰ, ਪੰਜ-ਕੌਂਸਲੀ ਚਾ ਬਣਾਂਵਦੇ ਨੀ ।੩

ਹੋਇਆ ਹੁਕਮ ਜਾਂ ਬਹੁਤ ਮਹਾਵਤਾਂ ਨੂੰ, ਹੌਦੇ ਸੋਨੇ ਦੇ ਚਾਇ ਕਸਾਂਵਦੇ ਨੀ।
ਤਰਫ਼ ਜੰਮੂ ਦੀ ਮੂੰਹ ਮੋੜ ਚੱਲੇ, ਸਾਨੂੰ ਆਇ ਕੇ ਸਿੰਘ ਮਨਾਂਵਦੇ ਨੀ।
ਘੇਰੇ ਅਜਲ ਦੇ ਅਕਲ ਨਾ ਮੂਲ ਆਈ, ਬੁਰਾ ਆਪਣਾ ਆਪ ਕਰਾਂਵਦੇ ਨੀ।
ਸ਼ਾਹ ਮੁਹੰਮਦਾ, ਸਿੰਘ ਲੈ ਮਿਲੇ ਤੋਪਾਂ, ਅੱਗੋਂ ਗੋਲੀਆਂ ਨਾਲ ਉਡਾਂਵਦੇ ਨੀ ।੩

ਹੀਰਾ ਸਿੰਘ ਤੇ ਜੱਲੇ ਨੂੰ ਮਾਰ ਕੇ ਜੀ, ਜਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।
ਤਰਫ਼ ਜੰਮੂ ਪਹਾੜ ਦੀ ਹੋ ਚਲੇ, ਰਾਹੀ ਸ਼ੋਰ ਖਰੂਦ ਮਚਾਂਵਦੇ ਨੀ।
ਉਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ, ਕੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ।
ਸ਼ਾਹ ਮੁਹੰਮਦਾ, 'ਅਸਾਂ ਹੁਣ ਕੜੇ ਲੈਣੇ', ਜਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ ।੩

ਕਿਹਾ ਬੁਰਛਿਆ ਆਣ ਅੰਧੇਰ ਪਾਇਆ, ਜੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।
ਕੜੇ ਕੈਂਠੇ ਇਨਾਮ ਰੁਪਏ ਬਾਰਾਂ, ਕਦੇ ਪੰਜ ਤੇ ਸੱਤ ਨਾ ਚਾਰ ਲੈਂਦੇ।
ਕਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ, ਕਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ।
ਸ਼ਾਹ ਮੁਹੰਮਦਾ, ਚੜ੍ਹੇ ਮਝੈਲ ਭਈਏ, ਪੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ ।੪੦।

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ, ਪਈ ਨਿੱਤ ਹੁੰਦੀ ਮਾਰੋ ਮਾਰ ਮੀਆਂ।
ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ, ਸੱਭੋ ਕਤਲ ਹੋਏ ਵਾਰੋ ਵਾਰ ਮੀਆਂ।
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ, ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਤਿਆਰ ਮੀਆਂ ।੪


ਜਵਾਹਰ ਸਿੰਘ ਦੇ ਉੰਤੇ ਨੀ ਚੜ੍ਹੇ ਸਾਰੇ, ਮੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ।
ਡਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ, ਅੱਗੋਂ ਨਾਲ ਸੰਗੀਨ ਦੇ ਫੱਟਿਓ ਨੇ।
ਸੀਖਾਂ ਨਾਲ ਅੜੁੰਬ ਕੇ ਫੀਲ ਉਤੋਂ, ਕੱਢ ਹੌਦਿਓਂ ਜ਼ਿਮੀਂ ਤੇ ਸੱਟਿਓ ਨੇ।
ਸ਼ਾਹ ਮੁਹੰਮਦਾ, ਵਾਸਤੇ ਪਾਇ ਰਹਿਆ, ਸਿਰ ਨਾਲ ਤਲਵਾਰ ਦੇ ਕੱਟਿਓ ਨੇ ।੪

ਮਾਈ ਕੈਦ ਕਨਾਤ ਦੇ ਵਿਚ ਕੀਤੀ : 'ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ?
ਤੇਰਾ ਕੌਣ ਹਮਾਇਤੀ ਸੁਣਨ ਵਾਲਾ, ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ?
ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ ਜਿਹੜੇ ਡੂੰਘੜੇ ਵੈਣ ਤੂੰ ਪਾਵਣੀ ਹੈਂ?
ਸ਼ਾਹ ਮੁਹੰਮਦਾ, ਦੇਹ ਇਨਾਮ ਸਾਨੂੰ, ਸਾਡੇ ਜ਼ੋਰ 'ਤੇ ਰਾਜ ਕਮਾਵਣੀ ਹੈਂ ।੪

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ, ਕਿੱਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ।
ਮੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ, ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ।
ਕਿੱਥੋਂ ਕੱਢਾਂ ਮੈਂ ਦੇਸ ਫਰੰਗੀਆਂ ਦਾ, ਕੋਈ ਮਿਲੇ ਜੋ ਇਨ੍ਹਾਂ ਦਾ ਗਰਬ ਤੋੜੇ।
ਸ਼ਾਹ ਮੁਹੰਮਦਾ, ਓਸ ਥੀਂ ਜਾਨ ਵਾਰਾਂ, ਜਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ ।੪


ਮੈਨੂੰ ਆਣ ਚੁਫੇਰਿਓਂ ਘੂਰਦੇ ਨੀ, ਲੈਂਦੇ ਮੁਫ਼ਤ ਇਨਾਮ ਰੁਪਏ ਬਾਰਾਂ।
ਜੱਟੀ ਹੋਵਾਂ ਤਾਂ ਕਰਾਂ ਪੰਜਾਬ ਰੰਡੀ, ਸਾਰੇ ਦੇਸ ਦੇ ਵਿਚ ਚਾ ਤੁਰਨ ਵਾਰਾਂ।
ਛੱਡਾਂ ਨਹੀਂ ਲਾਹੌਰ ਵਿਚ ਵੜਨ ਜੋਗੇ, ਸਣੇ ਵੱਡਿਆਂ ਅਫਸਰਾਂ ਜਮਾਂਦਾਰਾਂ।
ਪਏ ਰੁਲਣ ਇਹ ਵਿਚ ਪਰਦੇਸ ਮੁਰਦੇ, ਸ਼ਾਹ ਮੁਹੰਮਦਾ, ਮਾਰਨੀ ਏਸ ਮਾਰਾਂ ।੪

ਜਿਨ੍ਹਾਂ ਮਾਰਿਆ ਕੋਹ ਕੇ ਵੀਰ ਮੇਰਾ, ਮੈਂ ਤਾਂ ਖੁਹਾਊਂਗੀ ਉਨ੍ਹਾਂ ਦੀਆਂ ਜੁੰਡੀਆਂ ਨੀ।
ਧਾਕਾਂ ਜਾਣ ਵਲਾਇਤੀ ਦੇਸ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।
ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ, ਚੌਂਕ ਤੇ ਵਾਲੀਆਂ ਡੰਡੀਆਂ ਨੀ।
ਸ਼ਾਹ ਮੁਹੰਮਦਾ, ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ ।੪

ਅਰਜ਼ੀ ਲਿਖੀ ਫਰੰਗੀ ਨੂੰ ਕੁੰਜ ਗੋਸ਼ੇ, ਪਹਿਲੇ ਆਪਣਾ ਸੁਖ ਅਨੰਦ ਵਾਰੀ।
'ਤੇਰੀ ਵੱਲ ਮੈਂ ਫੌਜ ਨੂੰ ਘੱਲਨੀਆਂ, ਖੱਟੇ ਕਰੀਂ ਤੂੰ ਇਨ੍ਹਾਂ ਦੇ ਦੰਦ ਵਾਰੀ।
ਜਿਹੜਾ ਜ਼ੋਰ ਤੂੰ ਆਪਣਾ ਸਭ ਲਾਵੀਂ, ਪਿੱਛੇ ਖਰਚ ਮੈਂ ਕਰਾਂਗੀ ਬੰਦ ਵਾਰੀ।
ਸ਼ਾਹ ਮੁਹੰਮਦਾ, ਫੇਰ ਨਾ ਆਉਣ ਮੁੜ ਕੇ, ਮੈਨੂੰ ਏਤਨੀ ਬਾਤ ਪਸੰਦ ਵਾਰੀ ।੪

ਪਹਿਲੇ ਪਾਰ ਦਾ ਮੁਲਖ ਤੂੰ ਮੱਲ ਸਾਡਾ, ਆਪੇ ਖਾ ਗੁੱਸਾ ਤੈਥੀਂ ਆਵਣੀਗੇ।
ਸੋਈ ਲੜਨਗੇ ਹੋਣ ਬੇਖ਼ਬਰ ਜਿਹੜੇ, ਮੱਥਾ ਕਦੀ ਸਰਦਾਰ ਨਾ ਡਾਹਵਣੀਗੇ,
ਏਸੇ ਵਾਸਤੇ ਫੌਜ ਮੈਂ ਪਾੜ ਛੱਡੀ, ਕਈ ਭਾਂਜ ਅਚਾਨਕੀ ਖਾਵਣੀਗੇ।
ਸ਼ਾਹ ਮੁਹੰਮਦਾ, ਲਾਟ ਜੀ ਕਟਕ ਤੇਰੇ, ਮੇਰੇ ਗਲੋਂ ਤਗਾਦੜੀ ਲਾਹਵਣਗੀ ।੪

ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ, ਇਨ੍ਹਾਂ ਲਾਟਕਾਂ ਵਿਚੋਂ ਕੌਣ ਲੜੇਗਾ ਜੀ?
ਟੁੰਡੇ ਲਾਟ ਨੇ ਚੁੱਕਿਆ ਆਣ ਬੀੜਾ : 'ਹਮ ਸਿੰਘ ਸਿਉਂ ਜਾਇ ਕੇ ਲੜੇਗਾ ਜੀ।
ਘੰਟੇ ਤੀਨ ਮੇਂ ਜਾ ਲਾਹੌਰ ਮਾਰਾਂ, ਇਸ ਬਾਤ ਮੇਂ ਫ਼ਰਕ ਨਾ ਪੜੇਗਾ ਜੀ।
ਸ਼ਾਹ ਮੁਹੰਮਦਾ, ਫਗਣੋਂ ਤੇਰ੍ਹਵੀਂ ਨੂੰ, ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ ।੪

ਵੱਜੀ ਤੁਰਮ ਤੰਬੂਰ ਕਰਨੈਲ ਸ਼ੁਤਰੀ, ਤੰਬੂ ਬੈਰਕਾਂ ਨਾਲ ਨਿਸ਼ਾਨ ਮੀਆਂ।
ਕੋਤਲ ਬੱਘੀਆਂ ਪਾਲਕੀ ਤੋਪਖਾਨੇ, ਦੂਰਬੀਨ ਚੰਗੀ, ਸਾਇਬਾਨ ਮੀਆਂ।
ਚੜ੍ਹਿਆ ਲੰਦਨੋਂ ਲਾਟ ਉਠਾਇ ਬੀੜਾ, ਡੇਰਾ ਪਾਂਵਦਾ ਵਿਚ ਮੈਦਾਨ ਮੀਆਂ।
ਸ਼ਾਹ ਮੁਹੰਮਦਾ, ਗੋਰਿਆਂ ਛੇੜ ਛੇੜੀ, ਮੁਲਕ ਪਾਰ ਦਾ ਮੱਲਿਆ ਆਣ ਮੀਆਂ ।੫੦।





 
Top