UNP

ਜੋ ਹੋਣਾ ਹੈ ਸੋ ਹੋਣਾ ਹੈ ..........

ਬੀਜੇ ਨੇ ਜੋ ਫਲ ਨਫਰਤ ਦੇ, ਪਿਆਰ ਕਿਥੋਂ ਤੂੰ ਪਾਏਂਗਾ ? ਚਖ ਲੈ ਇਸਦਾ ਸਵਾਦ ਕਸੈਲਾ ਓਹੀ ਕੱਟਣਾ, ਜੋ ਬੋਣਾ ਏ ! ਦੇ ਨਾ ਸਕੇ ਮੁਸਕਾਨ ਕਿਸੇ ਨੂੰ, ਹੰਝੂ ਵੀ .....


Go Back   UNP > Poetry > Punjabi Poetry

UNP

Register

  Views: 1204
Old 15-09-2008
harrykool
 
ਜੋ ਹੋਣਾ ਹੈ ਸੋ ਹੋਣਾ ਹੈ ..........

ਬੀਜੇ ਨੇ ਜੋ ਫਲ ਨਫਰਤ ਦੇ,
ਪਿਆਰ ਕਿਥੋਂ ਤੂੰ ਪਾਏਂਗਾ ?
ਚਖ ਲੈ ਇਸਦਾ ਸਵਾਦ ਕਸੈਲਾ
ਓਹੀ ਕੱਟਣਾ, ਜੋ ਬੋਣਾ ਏ !

ਦੇ ਨਾ ਸਕੇ ਮੁਸਕਾਨ ਕਿਸੇ ਨੂੰ,
ਹੰਝੂ ਵੀ ਕਦੀ ਦੇਵੀਂ ਨਾ ,
ਪਾ ਨਾ ਸਕੇਂ ਜੇ ਖੁਸ਼ੀ ਝੋਲੀ 'ਚ ,
ਹਾਸੇ ਕਿਓਂ ਤੂੰ ਖੋਹਣਾ ਏ ?

ਕੱਦਾਂ ਤੋਂ ਜੋ ਉੱਚੀਆਂ ਕੀਤੀਆਂ
ਕੰਧਾਂ ਆਪਣੇ ਵਜੂਦ ਦੀਆਂ ,
ਆਪਣੀ ਗੂੰਜ ਹੀ ਸੁਣਨੀ ਪੈਣੀ ,
ਕੱਲ ਨੂੰ ਕੱਲਿਆਂ ਰੋਣਾ ਏ!

ਹੱਥ ਆਪਣੇ ਵਿਚ ਪਾਸੇ ਫੜ ਕੇ
ਬਿਸਾਤ ਬਣਾਵੇ ਚੌਪੜ ਦੀ,
ਮਿੱਟੀ ਹੈ ਤੂੰ, ਮਿੱਟੀ ਬਨਣਾ
ਵਕ਼ਤ ਦੇ ਹੱਥ ਦਾ ਖਿਡੌਣਾ ਹੈਂ !!

ਖੇਡ ਕੇ ਚਾਲਾਂ ਉੱਤੇ ਚਾਲਾਂ
ਕਿਸ ਨੂੰ ਸ਼ੇਹ ਤੇ ਮਾਤ ਦੇਵੇਂ ?
ਵੱਡਾ ਸਭ ਤੋਂ 'ਕਰਤਾ ਪੁਰਖ '
ਜੋ ਹੋਣਾ ਹੈ ਸੋ ਹੋਣਾ ਹੈ !!!

ਬਿਜਲੀ ਕੜਕੇ, ਬੱਦਲ ਗਰਜੇ
ਰਾਹਾਂ ਤੇ ਅੰਧਕਾਰ ਹੋਵੇ,
ਮੈ ਨੀ ਥਕਨਾ, ਮੈ ਨੀ ਰੁਕਣਾ
ਮੰਜ਼ਿਲ ਤੇ ਮੇਰਾ ਬਿਛੋਣਾ ਹੈ !!

 
Old 21-01-2009
amanNBN
 
Re: ਜੋ ਹੋਣਾ ਹੈ ਸੋ ਹੋਣਾ ਹੈ ..........

nice.....tfs...

 
Old 21-01-2009
Rajat
 
Re: ਜੋ ਹੋਣਾ ਹੈ ਸੋ ਹੋਣਾ ਹੈ ..........

nice...

 
Old 06-02-2009
jaggi633725
 
Re: ਜੋ ਹੋਣਾ ਹੈ ਸੋ ਹੋਣਾ ਹੈ ..........

nice.


Reply
« ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ , | galti sadi c »

Similar Threads for : ਜੋ ਹੋਣਾ ਹੈ ਸੋ ਹੋਣਾ ਹੈ ..........
ਪਹਿਲਾ-ਪਹਿਲਾ ਪਿਆਰ....
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ..tu hi tu ha
Why were they Killed?
ਪਰ ਅਜੇ ਜੀਊਂਦਾ ਏ ਕਿਰਨਾਂ ਦਾ ਕਬੀਲਾ(ਸੁਰਜੀਤ ਪਾਤ
ki tusi surjit patar nu parheya hai?

Contact Us - DMCA - Privacy - Top
UNP