ਜੇ ਦਿਲ ਵਿੱਚ ਜਿੱਦ ਜਿੱਤਣ ਦੀ...

ਜੇ ਦਿਲ ਵਿੱਚ ਜਿੱਦ ਜਿੱਤਣ ਦੀ,ਤੈਨੂੰ ਹਰਾ ਕੌਣ ਸਕਦਾ
ਹਸਤੀ ਤੇਰੀ ਵਿੱਚ ਲੜਨਾ ਜੇ,ਤੈਨੂੰ ਮਿਟਾ ਕੌਣ ਸਕਦਾ
ਰੱਖੇਂ ਕੀਰਤ ਵਿੱਚ ਵਿਸ਼ਵਾਸ,ਮੰਨੇ ਜੇ ਸਿਰ ਤੇ ਓਟ ਉਸਦੀ
ਉਂਗਲ ਤੇਰੇ ਜ਼ਮੀਰ ਵੱਲ,ਫੇਰ ਉਠਾ ਕੌਣ ਸਕਦਾ
ਦੂਜੇਆਂ ਤੇ ਹੱਸਣੋਂ ਪਹਿਲਾਂ,ਜੇ ਆਪਣੇ ਤੇ ਹੱਸਣਾ ਸਿੱਖ ਲਵੇਂ
ਈਰਖਾ ਦੇ ਜਾਲ ਵਿੱਚ,ਫੇਰ ਤੈਨੂੰ ਉਲਝਾ ਕੌਣ ਸਕਦਾ
ਦਿੱਲ ਵਿੱਚ ਜੇ ਵਸਦਾ ਹੋਵੇ,ਅਰਮਾਨ ਮਿਲਣੇ ਦਾ ਅਖੀਰ
ਜੰਜੀਰ ਅਰਮਾਨਾਂ ਦੇ ਪੈਰੀਂ,ਫੇਰ ਪਾ ਕੌਣ ਸਕਦਾ
ਨਫਰਤਾਂ ਪਾਲ ਕੇ ਦਿੱਲ ਵਿੱਚ,ਰੂਹ ਜੇ ਬੰਜਰ ਈ ਹੋ ਗਈ ਹੋਵੇ
ਓਥੇ ਮਹੁੱਬਤ ਦੀ ਖੁਸ਼ਬੋ ਨਾਲ, ਵੇਹੜਾ ਮਹਿਕਾ ਕੌਣ ਸਕਦਾ
ਇਨਸਾਨ ਦੀ ਫਿਤਰਤ ਹੀ ਜੱਦ ਹੋਵੇ,ਠੋਕਰਾਂ ਖਾ ਕੇ ਸਿੱਖਣ ਦੀ
ਬੋਲ ਕੇ ਸੱਚੇ ਕੌੜੇ ਬੋਲ,ਫੇਰ ਉਸਨੂੰ ਸਮਝਾ ਕੌਣ ਸਕਦਾ
ਰੱਬ ਨਾਲੋਂ ਪਹਿਲਾਂ ਜੋ,ਕਰੇ ਯਾਰ ਆਪਣੇ ਨੂੰ ਸੱਜਦਾ
ਮਹੁੱਬਤ ਐਸੇ ਦਿਲਬਰ ਦੀ,ਆਜਮਾ ਕੌਣ ਸਕਦਾ
ਪਰਦੇ ਕੱਜੇ ਉਸ ਮੁਰਸ਼ਦ ਨੇ,ਸੱਬ ਤੇਰੀ ਚੰਗੀ ਮੰਦੀ ਤੇ
ਸਿਵਾ ਉਸਦੇ ਏਸ ਦੁਨੀਆ ਤੇ,ਤੈਨੂੰ ਬਚਾ ਕੌਣ ਸਕਦਾ

ਜੇ ਦਿਲ ਵਿੱਚ ਜਿੱਦ ਜਿੱਤਣ ਦੀ,ਤੈਨੂੰ ਹਰਾ ਕੌਣ ਸਕਦਾ
ਹਸਤੀ ਤੇਰੀ ਵਿੱਚ ਲੜਨਾ ਜੇ,ਤੈਨੂੰ ਮਿਟਾ ਕੌਣ ਸਕਦਾ...

ਮਨੀਸ਼"ਬਾਗੀ"
 
Top