ਜੇ ਕਲਮ ਚਲਦੀ ਰਹੇਗੀ ਤਾਂ ਸਾਹ ਵੀ ਚਲਦੇ ਰਹਿਣਗੇ

Pardeep

๑۩۩๑┼●ℛŐŶ
ਜੇ ਕਲਮ ਚਲਦੀ ਰਹੇਗੀ ਤਾਂ ਸਾਹ ਵੀ ਚਲਦੇ ਰਹਿਣਗੇ
ਦਰਦ ਘੱਟਦੇ ਰਹਿਣਗੇ ਤੇ ਹਾਸੇ ਪਲਦੇ ਰਹਿਣਗੇ

ਮਿਲਣਗੇ ਕਈ ਹਮਸਫਰ ਤੇ ਅਲਵਿਦਾ ਕਹਿਣ ਵਾਲੇ
ਉੱਮੀਦਾਂ ਆਸਾਂ ਵਾਲੇ ਦੀਵੇ ਸਦਾ ਬਲਦੇ ਰਹਿਣਗੇ

ਰੌਸ਼ਨੀ ਭਰੀ ਹੋਉ ਸਵੇਰ ਤੇ ਹਾਸਿਆਂ ਭਰਿਆ ਦਿਨ ਹੋਉ
ਜਦੋਂ ਤੱਕ ਯਾਰ ਬੇਲੀ ਸੁਨੇਹੇ ਘੱਲਦੇ ਰਹਿਣਗੇ

ਤਾ ਉਮਰ ਵੇਖਦੀ ਰਹੂੰਗੀ ਇਸ ਜ਼ਿੰਦਗੀ ਦੇ ਗੇੜ ਨੂੰ
ਪਲ-੨ ਸੋਹਣੇ ਸੁਨਖਿੱਆਂ ਦੇ ਜੋਬਨ ਢਲਦੇ ਰਹਿਣਗੇ

ਪਹਿਲਾਂ ਦੇਕੇ ਸਜ਼ਾਵਾਂ ਤੜਫਾਉਂਦੇ ਜੋ ਆਪਣੀ ਮੁਹੱਬਤ ਨੂੰ
ਉਸਦੇ ਜਾਣ ਮਗਰੋਂ ਰੋ-੨ ਕੇ ਹੱਥ ਮਲਦੇ ਰਹਿਣਗੇ

ਵਿੱਚ ਖਿਆਲਾਂ ਦੇ ਜਦੋਂ ਤਕ "ਪ੍ਰਦੀਪ "ਭਟਕਦੀ ਰਹੇਗੀ
ਉਸ ਦਿਨ ਤੱਕ ਹਕੀਕੀ ਫੇਸਲੇ ਸਭ ਟਲਦੇ ਰਹਿਣਗੇ​
 

Rajat

Prime VIP
Re: ਜੇ ਕਲਮ ਚਲਦੀ ਰਹੇਗੀ ਤਾਂ ਸਾਹ ਵੀ ਚਲਦੇ ਰਹ

nice..
 
Top