UNP

ਜੀ ਬੜਾ ਨੁਕਸਾਨ ਆ

ਉਖੜੀ ਕੁਹਾੜੀ ਦਾ ਗੁਆਂਢ ਚ ਵਿਗਾੜੀ ਦਾ ਵੈਲੀ ਨਾਲ ਆੜੀ ਦਾ ਪਿਓ ਦੀ ਫੜੀ ਦਾੜ੍ਹੀ ਦਾ ਸੋਗ ਵਿੱਚ ਤਾੜੀ ਦਾ ਔਲਾਦ ਕੋਈ ਮਾੜੀ ਦਾ ਜੀ ਬੜਾ ਨੁਕਸਾਨ ਆ ਚੜ੍ਹੀ ਹੋਈ .....


Go Back   UNP > Poetry > Punjabi Poetry

UNP

Register

  Views: 345
Old 02-11-2017
~Guri_Gholia~
 
ਜੀ ਬੜਾ ਨੁਕਸਾਨ ਆ

ਉਖੜੀ ਕੁਹਾੜੀ ਦਾ
ਗੁਆਂਢ ਚ ਵਿਗਾੜੀ ਦਾ
ਵੈਲੀ ਨਾਲ ਆੜੀ ਦਾ
ਪਿਓ ਦੀ ਫੜੀ ਦਾੜ੍ਹੀ ਦਾ
ਸੋਗ ਵਿੱਚ ਤਾੜੀ ਦਾ
ਔਲਾਦ ਕੋਈ ਮਾੜੀ ਦਾ
ਜੀ ਬੜਾ ਨੁਕਸਾਨ ਆ

ਚੜ੍ਹੀ ਹੋਈ ਭੰਗ ਦਾ
ਸੱਪ ਵਾਲੇ ਡੰਗ ਦਾ
ਗਲੀ ਵਿੱਚ ਖੰਘ ਦਾ
ਮੁਲਕਾਂ 'ਚ ਜੰਗ ਦਾ
ਪਰਮਾਣੂ ਬੰਬ ਦਾ
ਦਾਜ ਵਾਲੀ ਮੰਗ ਦਾ
ਆਉਂਦੀ ਜਾਂਦੀ ਠੰਡ ਦਾ
ਜੀ ਬੜਾ ਨੁਕਸਾਨ ਆ

ਖੁਸਰੇ ਨੂੰ ਮੋੜੇ ਦਾ
ਅੰਨ੍ਹੇ ਬੈਲ ਘੋੜੇ ਦਾ
ਛਾਤੀ ਵਿੱਚ ਫੋੜੇ ਦਾ
ਵਾਧੂ ਪੈਸਾ ਰੋੜੇ ਦਾ
ਜੀ ਬੜਾ ਨੁਕਸਾਨ ਆ

ਖੋਟ ਸੁਨਿਆਰ ਦਾ
ਪੁਲਸੀਏ ਯਾਰ ਦਾ
ਨੰਗੀ ਤਲਵਾਰ ਦਾ
ਲੋਟੂ ਸਰਕਾਰ ਦਾ
ਹੋਈ ਗੜੇਮਾਰ ਦਾ
ਜੀ ਬੜਾ ਨੁਕਸਾਨ ਆ

ਕਲਮਾਂ ਦੀ ਮਾਰ ਦਾ
ਵਧੇ ਹੋਏ ਭਾਰ ਦਾ
ਯੁੱਧ ਵਿੱਚ ਹਾਰ ਦਾ
ਬੱਚੇ ਹੱਥ ਅੰਗਿਆਰ ਦਾ
ਬਿਨਾਂ-ਲਾਇਸੰਸ ਹਥਿਆਰ ਦਾ
ਜੀ ਬੜਾ ਨੁਕਸਾਨ ਆ

ਵਿਕੀ ਹੋਈ ਵੋਟ ਦਾ
ਅਮਲੀ ਨੂੰ ਤੋਟ ਦਾ
ਨੀਤ ਵਿੱਚ ਖੋਟ ਦਾ
ਸਿਰ ਵਾਲੀ ਚੋਟ ਦਾ
ਚੋਰਾਂ ਦੀ ਸਪੋਰਟ ਦਾ
ਜੀ ਬੜਾ ਨੁਕਸਾਨ ਆ

ਪੁਲਸ ਦੀ ਕੁੱਟ ਦਾ
ਸ਼ਾਹਾਂ ਵਾਲੀ ਲੁੱਟ ਦਾ
ਭਾਈਆਂ ਵਿੱਚ ਫੁੱਟ ਦਾ
ਧੀ ਦੀ ਰੱਖੀ ਚੁੱਪ ਦਾ
ਨੀਂਹ ਚ ਉੱਗੇ ਰੁੱਖ ਦਾ
ਜੀ ਬੜਾ ਨੁਕਸਾਨ ਆ

ਬੇ-ਸੁਰਾ ਗਾਉਂਣ ਦਾ
ਅਮਲੀ ਨਹਾਉਂਣ ਦਾ
ਚੁਗਲੀ ਨੂੰ ਲਾਉਂਣ ਦਾ
ਬਹੁਤਾ ਖਾਣ ਸਾਉਂਣ ਦਾ
ਘਰੇ ਕੀੜਿਆਂ ਦੇ ਭੌਣ ਦਾ
ਧੀ ਨੂੰ ਕੁੱਖ ਚ ਮਰਾਉਂਣ ਦਾ
ਸੱਚ ਨੂੰ ਸੁਣਾਉਂਣ ਦਾ
ਜੀ ਬੜਾ ਨੁਕਸਾਨ ਆ

ਲੱਗੀ ਹੋਈ ਸਿਉਂਕ ਦਾ
ਕੁੱਤਾ ਰਾਤੀਂ ਭੌਕ ਦਾ
ਮਹਿੰਗੇ ਰੱਖੇ ਸ਼ੌਕ ਦਾ
ਬਿਨਾ ਬੱਤੀਆ ਦੇ ਚੌਂਕ ਦਾ
ਜੀ ਬੜਾ ...

ਜਿਹਨੇ ਵੀ ਲਿਖਿਆ ਬਹੁਤ ਸੋਹਣਾ ਲਿਖਿਆ

 
Old 02-11-2017
Dhillon
 
Re: ਜੀ ਬੜਾ ਨੁਕਸਾਨ ਆ

wadhiya likhiya, tfs.


Reply
« kismat | ਯਾਦਾ ਬਚਪਨ ਦੀਆਂ........ .. »

Similar Threads for : ਜੀ ਬੜਾ ਨੁਕਸਾਨ ਆ
ਫ੍ਰੈਂਚ ਓਪਨ-ਸਾਨੀਆ-ਕਾਰਾ ਦੀ ਜੋੜੀ ਕੁਆਰਟਰ ਫਾਈਨą
ਮੈਨੂੰ ਜਾਨ ਕਿਹ ਕੇ ਬੁਲਾਇਆ ਕਰਦਾ ਸੀ
ਸੂਟ ਪੰਜਾਬੀ ਪਾ ਜਾਂਦੀਆਂ ਕਾਲਜ ਕੁੜੀਆਂ ਨੇ,
ਕੁੜੀਆਂ ਨੂੰ ਬੱਸਾ ਦਾ ਦਰਜਾ ਨਾ ਿਦਵਾਊ
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਦਿਖĆ

UNP