ਜੀ ਕਰਦਾ

charanjaitu

Chardi Kala Club
ਕੋਈ ਕਰਕੇ ਸ਼ਰਾਰਤ ਤੇਰਾ ਦਿਲ ਚੁਰਾਉਣ ਨੂੰ ਜੀ ਕਰਦਾ ,
ਭੁੱਲ ਕੇ ਦੁੱਖ ਸਾਰੇ ਮੇਰਾ ਤੈਨੂੰ ਹਸਾਉਣ ਨੂੰ ਜੀ ਕਰਦਾ .
ਉਸ ਰੱਬ ਨਾਲ ਨਹੀ ਕੋਈ ਵਾਸਤਾ ਮੈਨੂੰ ,
ਮੇਰਾ ਤਾਂ ਤੈਨੂੰ ਰੱਬ ਬਨਾਉਣ ਨੂੰ ਜੀ ਕਰਦਾ .
ਝੂਠਾ ਹੀ ਸਹੀ ਇੱਕ ਵਾਰੀ ਰੁੱਸ ਜਾ ਸੱਜਣਾ ,
ਮੇਰਾ ਤੈਨੂੰ ਮਨਾਉਣ ਨੂੰ ਜੀ ਕਰਦਾ .
ਤੇਰੇ ਤੋਂ ਬਿਨ੍ਹਾ ਕੀ ਜ਼ਿੰਦਗੀ ਮੇਰੀ ,
ਹਰ ਸਾਹ ਤੇਰੇ ਨਾਂ ਲਵਾਉਣ ਨੂੰ ਜੀ ਕਰਦਾ .
ਤੂੰ ਤਾਂ ਵੱਸ ਗਿਆ ਖਿਆਲਾਂ ਵਿੱਚ ਮੇਰੇ ,
ਮੇਰਾ ਤੇਰੇ ਸੁਪਨੇ ਵਿੱਚ ਆਉਣ ਨੂੰ ਜੀ ਕਰਦਾ ..........
 
Top