UNP

ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘

ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘ਤੋਂ ਹੋ ਜਾਵਣ ਕੁਰਬਾਨ ਉਹ ਪਿੰਡ ਮਿੱਤਰਾਂ ਦਾ । ਗਲ਼ ਪਾ ਫਾਂਸੀ ਲਾਹੁਣ ਗੁਲਾਮੀ ਅਤੇ ਭਗਤ ਸਿੰਘ ਅਖਵਾਉਣ ਉਹ ਪਿੰਡ ਮਿੱਤਰਾਂ ਦਾ । ਸੂਰਬੀਰ ਬੰਨ੍ਹ .....


Go Back   UNP > Poetry > Punjabi Poetry

UNP

Register

  Views: 753
Old 15-12-2009
Und3rgr0und J4tt1
 
Talking ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘

ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘ਤੋਂ
ਹੋ ਜਾਵਣ ਕੁਰਬਾਨ
ਉਹ ਪਿੰਡ ਮਿੱਤਰਾਂ ਦਾ ।

ਗਲ਼ ਪਾ ਫਾਂਸੀ ਲਾਹੁਣ ਗੁਲਾਮੀ
ਅਤੇ ਭਗਤ ਸਿੰਘ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਸੂਰਬੀਰ ਬੰਨ੍ਹ ਸਿਰ ‘ਤੇ ਕੱਫਣ
ਸਾਮਰਾਜ ਨੂੰ ਢਾਉਣ
ਉਹ ਪਿੰਡ ਮਿੱਤਰਾਂ ਦਾ ।

ਕਿਰਤੀਆਂ ਦੇਸ਼ ਉਸਾਰੀ ਕੀਤੀ
ਪਰ ਨਾ ਮਿਲਿਆ ਮਾਣ
ਉਹ ਪਿੰਡ ਮਿੱਤਰਾਂ ਦਾ ।

ਅੰਨ ਉਗਾਵੇ ਅਤੇ ਦੇਸ ਨੂੰ ਪਾਲ਼ੇ
ਜਿੱਥੇ ਭੁੱਖਾ ਮਰੇ ਕਿਸਾਨ
ਉਹ ਪਿੰਡ ਮਿੱਤਰਾਂ ਦਾ ।

ਅੱਠੇ ਪਹਿਰ ਕਮਾਈਆਂ ਕਰਦੈ
ਨਾ ਪਹਿਨਣ – ਨਾ ਖਾਣ
ਉਹ ਪਿੰਡ ਮਿੱਤਰਾਂ ਦਾ ।

ਬੱਚੇ ਦੁੱਧ ਦੀ ਤਿੱਪ ਨੂੰ ਤਰਸਣ
ਜਿੱਥੇ ਦੁੱਧ ਪੀਵੇ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

ਇਕ ਦੂਜੇ ਨੂੰ ਮੱਤਾਂ ਦਿੰਦੇ
ਧਰਮਾਂ ਦਾ ਘਸਮਾਣ
ਉਹ ਪਿੰਡ ਮਿੱਤਰਾਂ ਦਾ ।

ਉਹਲੇ ਬਹਿ ਲੜਾਉਂਦੇ ਦੋਖੀ
ਜਿੱਥੇ ਗੀਤਾ ਨਾਲ ਕੁਰਾਨ
ਉਹ ਪਿੰਡ ਮਿੱਤਰਾਂ ਦਾ ।

ਮਹਿਲਾਂ ਵਾਲੇ ਨਿੱਤ ਕਰਦੇ ਜਿੱਥੇ
ਝੁੱਗੀਆਂ ਦਾ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਅੰਧ-ਵਿਸ਼ਵਾਸੀ ਅਜ ਦੇ ਯੁੱਗ ਵੀ
ਜਿੱਥੇ ਪੱਥਰੀਂ ਤਿਲਕ ਲਗਾਉਣ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤਖੋਰ ਮੁਕੱਦਮ ਜਿੱਥੇ
ਅਤੇ ਹਾਕਮ ਬੇਈਮਾਨ
ਉਹ ਪਿੰਡ ਮਿੱਤਰਾਂ ਦਾ ।

ਰਿਸ਼ਵਤ ਲੈਂਦੇ ਫੜੇ ਜਾਣ ’ਤੇ
ਜਿੱਥੇ ਭੋਰਾ ਨਾ ਸ਼ਰਮਾਉਣ
ਉਹ ਪਿੰਡ ਮਿੱਤਰਾਂ ਦਾ ।

ਜ਼ੋਰਾਵਰ ਮੁਲਕ ਨੂੰ ਵੇਚਣ
ਫਿਰ ਵੀ.ਆਈ.ਪੀ ਅਖਵਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠ ਦੇ ਪੁੱਤਰ ਬਹਿ ਕੇ ਗੱਦੀਏਂ
ਜਿੱਥੇ ਸੱਚ ਦਾ ਕਤਲ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

‘ਬੁੱਧੀ-ਜੀਵੀ’ ਬੁੱਧੀ ਬਾਝ੍ਹੋਂ
ਰਲ਼-ਮਿਲ਼ ਖੇਹ ਉਡਾਉਣ
ਉਹ ਪਿੰਡ ਮਿੱਤਰਾਂ ਦਾ ।

ਪੱਲਿਉਂ ਦੇ ਕੇ ‘ਗੁੜ ਦੀ ਰੋੜੀ’
ਫਿਰ ! ਸਨਮਾਨ ਕਰਾਉਣ
ਉਹ ਪਿੰਡ ਮਿੱਤਰਾਂ ਦਾ ।

ਝੂਠੇ ‘ਧਰਮੀ’ ਬੜ੍ਹਕਾਂ ਮਾਰਨ
ਜਿੱਥੇ ਘੱਟ ਮਿਲਦੇ ਇਨਸਾਨ
ਉਹ ਪਿੰਡ ਮਿੱਤਰਾਂ ਦਾ ।

ਜੀਊਂਦੇ ਜੀਅ ਜਿੱਥੇ ਕਦਰ ਨਾ ਕੋਈ
ਪਿਛੋਂ ਪੂਜਣ ਮੜ੍ਹੀ-ਮਸਾਣ
ਉਹ ਪਿੰਡ ਮਿੱਤਰਾਂ ਦਾ ।

‘ਕਿਰਤ ਕਰੋ ਪਰ ਫਲ਼ ਨਾ ਮੰਗੋ’
ਜਿੱਥੇ ਕਹਿੰਦੇ ਫਿਰਨ ਸ਼ੈਤਾਨ
ਉਹ ਪਿੰਡ ਮਿੱਤਰਾਂ ਦਾ ।

ਜਾਤ-ਪਾਤ ਦਾ ਅਜ ਵੀ ਨਾਅਰਾ
ਜਿੱਥੇ ਚੁੱਕੀ ਫਿਰਨ ਹੈਵਾਨ
ਉਹ ਪਿੰਡ ਮਿੱਤਰਾਂ ਦਾ ।

ਪੁੱਤ ਜੰਮੇ ਤੋਂ ਮਿਲਣ ਵਧਾਈਆਂ
ਲੋਕੀਂ ਧੀ ਜੰਮਿਆਂ ਘਬਰਾਉਣ
ਉਹ ਪਿੰਡ ਮਿੱਤਰਾਂ ਦਾ ।

ਧੀਆਂ ਭੈਣਾਂ ‘ਰਸਮਾਂ’ ਹੱਥੋਂ
ਜਿੱਥੇ ਹੁੰਦੀਆਂ ਲਹੂ-ਲੁਹਾਣ
ਉਹ ਪਿੰਡ ਮਿੱਤਰਾਂ ਦਾ ।

ਔਰਤ ਜੰਮੇ ਮਰਦਾਂ ਤਾਈਂ
(ਪਰ) ਮਰਦ ਕਰਨ ਅਪਮਾਨ
ਉਹ ਪਿੰਡ ਮਿੱਤਰਾਂ ਦਾ ।

ਸੂਲ਼ੀ ਚੜ੍ਹਦੇ ਨੂੰ ਦੇਣ ਅਸੀਸਾਂ
ਅਖੇ ! ਭਲੀ ਕਰੂ ‘ਭਗਵਾਨ’
ਉਹ ਪਿੰਡ ਮਿੱਤਰਾਂ ਦਾ ।

 
Old 15-12-2009
jassimanku
 
Re: ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘

very good
but all people forget these persons
our sarkar don't care them families

 
Old 15-12-2009
Und3rgr0und J4tt1
 
Re: ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘

u r rite

 
Old 26-05-2010
.::singh chani::.
 
Re: ਜਿੱਥੇ) ਗਦਰੀ ਬਾਬੇ ਦੇਸ਼ ਕੌਮ ‘

nice tfs........


Reply
« ਕਦੇ ਪਿਆਰ ਦੀ ਦੁਨੀਆਂ ਵਿਚ , ਨਫਾ ਘਾਟਾ ਨਹੀਂ ਹੁੰਦਾ, | ਟੁੱਟ ਕੇ ਅਸਾਡਾ ਰਿਸ਼ਤਾ ਹੁਣ ਹੋਰ ਵੀ ਸੁੰਦਰ ਹੋ ਗਿਆ »

Contact Us - DMCA - Privacy - Top
UNP