ਜਿਹੜਾ ਆਖੇ ਮੈਂ ਨਸ਼ੇ ਨੀ ਕਰਦਾ ,, ਉਹਤੋਂ ਧੱਕੇ ਨਾਲ ਹ

ਜਿਹੜਾ ਆਖੇ ਮੈਂ ਨਸ਼ੇ ਨੀ ਕਰਦਾ ,, ਉਹਤੋਂ ਧੱਕੇ ਨਾਲ ਹੀ ਕਹਾਈ ਜਾਂਦੀ ...
ਜਿਹੜਾ ਜੰਮਿਆ ਇੱਥੇ ਪਲਿਆ ਇੱਥੇ ,, ਉਹਨੂੰ ਪਾਕਿਸਤਾਨੀ ਬਣਾਈ ਜਾਂਦੇ ..
ਤੰਗ ਸੋਚ ਵਾਲਿਆਂ ਦੇ ਕਿੱਥੋਂ ਹੋਣੇ ਦਿਲ ਖੁੱਲੇ ਨੇ ...
ਸਮਝ ਨੀ ਆਉਂਦੀ ਇਹਨਾਂ ਤੋਂ ਲੋਕੀਂ ਕੀ ਕਹਾਉਣ ਤੇ ਤੁੱਲੇ ਨੇ ...

ਕੋਈ ਕਿਸੇ ਨੂੰ ਨੀ ਵਿਗਾੜਦਾ ,, ਕੋਈ ਕਿਸੇ ਨੂੰ ਨੀ ਸਵਾਰਦਾ ..
ਇਹ ਤਾਂ ਦਿਲ ਤੇ ਦਿਮਾਗ ਹੈ ਜੋ ਸਹੀ ਜਾਂ ਗਲਤ ਰਾਹ ਵੱਲ ਉਤਾਰਦਾ ...
ਕੋਈ ਬੱਕਰਾ ਬਣਾਵੇ ,, ਕੋਈ ਬੈਠਾ ਗੋਭੀ ਖਾਵੇ ..
ਜਦਕੇ ਚਲਦੇ ਤਾਂ ਇਕੋ ਤਰਾਂ ਦੇ ਚੁੱਲੇ ਨੇ
ਸਮਝ ਨੀ ਆਉਂਦੀ ਲੋਕੀਂ ਕੀ ਬਣਾਉਣ ਤੇ ਤੁੱਲੇ ਨੇ ...

ਆਪਣੀ ਪੀੜੀ ਥੱਲੇ ਨੀ ਸੋਟਾ ਲਾਉਣਾ ,, ਹੋਰਾਂ ਦੀ ਮੰਜੀ ਥੱਲੇ ਚੋਰ ਦਿਖਾਉਣਾ ..
ਖੇਡ ਭਾਵਨਾ ਨੂੰ ਛਿੱਕੇ ਟੰਗ ਕੇ ,, ਉਹਦੇ ਵਿੱਚ ਵੀ ਰਾਜਨੀਤੀ ਨੂੰ ਮਿਲਾਉਣਾ ,,
ਕਿਉਂ ਆਈ.ਪੀ.ਐਲ ਦੀ ਨਿਲਾਮੀ 'ਚ ਪਾਕਿਸਤਾਨੀ ਖਿਡਾਰੀਆਂ ਨੂੰ ਭੁੱਲੇ ਨੇ
ਸਮਝ ਨੀ ਆਉਂਦੀ ਆਈ.ਪੀ.ਐਲ ਵਾਲੇ ਕੀ ਦਿਖਾਉਣ ਤੇ ਤੁੱਲੇ ਨੇ .
 
Top