ਜਿਥੇ ਗੂਹੜ ਬਹੁਤੀ ਓਥੇ ਫਿੱਕ ਪੈਂਦੀ, ਮਿੱਠੇ ਗੰਨੇ ਤੋਂ ਕੌੜੀ ਸ਼ਰਾਬ ਬਣਦੀ । ਅਲਫ਼ ਬੇ ਮੈਂ ਵੇਖੀ ਯਾਰਾਨਿਆਂ ਦੀ, ਜਿਥੋਂ ਤਾਅਨਿਆਂ ਵਾਲੀ ਕਿਤਾਬ ਬਣਦੀ । ਜਿਹੜੀ ਗੱਲ ਸੀ ਘਰ ਆਬਾਦ ਕਰਦੀ, ਓਹੀ ਵੇਖੀ ਏ ਖ਼ਾਨਾ ਖ਼ਰਾਬ ਕਰਦੀ । ਓਦੋਂ ਦਿਲ ਦੀਆਂ ਬੋਟੀਆਂ ਹੁੰਦੀਆਂ ਨੇ, ਕੁੱਸੇ ਬੱਕਰੀ ਸੀਖ ਕਬਾਬ ਬਣਦੀ ।