ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ - ਚਰਨ ਸਿੰਘ ਸਫਰ&

KARAN

Prime VIP
ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ
ਕਦੋਂ ਸਿੰਘਾਂ ਨੇ ਦਿੱਤਾ ਜਵਾਬ ਦੱਸੋ,
ਜਦੋਂ ਵੀ ਹਿੰਦ ਨੇ ਮੋਰਚਾ ਕਿਤੇ ਲਾਇਆ
ਕਿੱਥੇ ਬਹੁੜਿਆ ਨਹੀ ਪੰਜਾਬ ਦੱਸੋ,
ਗਿਣਤੀ ਸੌ ਚੋਂ ਸਾਡੀ ਏ ਦੋ ਬਣਦੀ
ਵਾਰ ਵਾਰ ਨਾ ਸਾਨੂੰ ਜਨਾਬ ਦੱਸੋ,
ਸਿੰਘ ਖਾਤਿਰ ਆਜਾਦੀ ਦੀ ਮੋਏ ਕਿੰਨੇ
ਸਫਰੀ ਸ਼ਹੀਦਾਂ ਦਾ ਕਰਕੇ ਹਿਸਾਬ ਦੱਸੋ,

ਜ਼ਾਲਮ ਰੋਜ ਜੰਮਦੇ ਤਾਂ ਵੀਂ ਮੁੱਕ ਜਾਂਦੇ
ਸਿੰਘ ਰੋਜ ਮਰਦੇ ਤਾਂ ਵੀਂ ਮੁੱਕਦੇ ਨਹੀ,
ਜ਼ਖਮ ਮੇਰੇ ਪੰਜਾਬ ਦੇ ਕੌਣ ਵੇਂਹਦਾ
ਅੱਗੋਂ ਲੱਗੀ ਜਾਂਦੇ ਤੇ ਪਿਛਲੇ ਸੁੱਕਦੇ ਨਹੀ,
ਗੋਲੀਆਂ ਵੈਰੀ ਜੇ ਗਿਣਕੇ ਮਾਰਦਾ ਨਹੀ
ਤੇ ਲਾਸ਼ਾਂ ਅਸੀਂ ਵੀ ਗਿਣਕੇ ਚੁੱਕਦੇ ਨਹੀ,
ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ
ਜ਼ਾਲਮ ਬੰਦੇ ਦੀ ਮੜੀ ਤੇ ਥੁੱਕਦੇ ਨਹੀ,

ਚਰਨ ਸਿੰਘ ਸਫਰੀ....
 

[JUGRAJ SINGH]

Prime VIP
Staff member
Re: ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ - ਚਰਨ ਸਿੰਘ ਸਫ&#26

qaimm :salut
 
Top