ਗੱਲਾਂ ਸਾਡੀਆਂ 'ਚ ਆਵੇ ਤਾਂ*************

***************************ਗੱਲਾਂ ਸਾਡੀਆਂ 'ਚ ਆਵੇ ਤਾਂ ਗੱਲ ਬਣ ਜੇ, ਗੱਲ ਅੱਗੇ ਵਧਾਵੇ ਤਾਂ ਗੱਲ ਬਣ ਜੇ,ਮੂੰਹ ਸਾਡੇ ਵੱਲ ਘੁਮਾਵੇ ਤਾਂ ਗੱਲ ਬਣ ਜੇ, ਲੋਕੀ ਕਿਹੰਦੇ ਮੇਰਾ ਨਾਂ ਬੜਾ ਸੋਹਣਾ ,ਜੇ ਤੂੰ ਬੁੱਲਾਂ ਤੇ ਲਿਆਵੇਂ ਤਾਂ ਗੱਲ ਬਣਜੇ
***********************************************************

ਤੈਨੂੰ ਗਲ ਲਾਓਣ ਦਾ ਚਾਅ ਹੀ ਰਿਹਾ, ਤੇਰੇ ਸ਼ਹਿਰ ਆਓਣ ਦਾ ਚਾਅ ਹੀ ਰਿਹਾ .....
ਲਾਰੇ ਲਾ ਕੇ ਰੱਖਿਆ ਕਾਗਜ ਕਲਮ ਨੂੰ, ਖਤ ਤੇਰੇ ਨਾਂ ਪਾਓਣ ਦਾ ਚਾਅ ਹੀ ਰਿਹਾ...
ਗਮਾਂ ਦੀਆਂ ਗਜਲਾਂ ਤੋ ਫੁਰਸਤ ਨਾ ਮਿਲੀ, ਗੀਤ ਪਿਆਰ ਦਾ ਗਾਓਣ ਦਾ ਚਾਅ ਹੀ ਰਿਹਾ...
ਇੱਕ ਵਾਰ ਵੀ ਮੇਰੀ ਹਾਂ ਚ ਹਾਂ ਮਿਲਾਈ ਨਹੀ਼, ਤੈਨੂੰ ਅਪਣਾ ਕਹਿ ਕੇ ਬੁਲਾਓਣ ਦਾ ਚਾਅ ਹੀ ਰਿਹਾ..
***************************
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ.... ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ.... ਮੁਠੀ ਬੰਦ ਰਹੇ ਤਾ ਕਿਸਮਤ ਹੈ..... ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ.... ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ.... ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.... ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ.... ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ
*************************** ਬੜਾ ਸਤ੍ਕਾਰੀ ਹਾਂ, ਉਸ "ਮਾਂ" ਦਾ,
ਜਿਸ ਬੋਲਣ ਦਾ ਚੱਜ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ, ਉਸ ਮਾਸਟਰਾਂ ਦਾ,
ਹੱਥ ਫੜ ਕੇ ਲਿਖਣਾ ਸਿੱਖਾ ਦਿੱਤਾ |
ਬੜਾ ਸਤ੍ਕਾਰੀ ਹਾਂ, ਏਸ ਪੰਜਾਬ ਦਾ,
ਜਿਸ ਪੰਜਾਬੀ ਹੋਣ ਦਾ ਮਾਣ ਦਿੱਤਾ |
ਬੜਾ ਸਤ੍ਕਾਰੀ ਹਾਂ, ਉਸ "ਮੱਹੁਬਤ" ਦਾ,
ਜਿਸ ਕਲਮ੍ ਨੂੰ ਦਰਦ ਦਿੱਤਾ |
ਬੜਾ ਸਤ੍ਕਾਰੀ ਹਾਂ, ਗਡੀਆਂ ਵਾਲੇ ਯਾਰਾਂ ਦਾ,
ਰਾਹਾਂ ਚ ਖੜੇ ਨੂੰ, ਆਪਣੇ ਨਾਲ ਥਾਂ ਦਿੱਤਾ |
ਬੜਾ ਸਤ੍ਕਾਰੀ ਹਾਂ, ਓਹਨਾ ਨਾ ਭੱਲਣਹਾਰ ਯਾਰਾਂ ਦਾ,
ਜਿਹਨਾਂ ਪੀਤੀ ਵਿਚ ਸਹਾਰਾ ਦਿੱਤਾ |
ਬੜਾ ਸਤ੍ਕਾਰੀ ਹਾਂ, ਉਸ ਰੱਬ ਦਾ,
ਜਿਹਨੇ ਗਰੀਬੀ ਦਾ ਹੜ੍ ਲੰਘਾ ਦਿੱਤਾ |
***************************
ਪੜਦਾ - ਪੜਦਾ ਸ਼ੌ ਗਿਆ ਸੀ ਯਾਰਾ ਤੂੰ ਜਿਸ ਕਿਤਾਬ ਨੂੰ .....ਉਸਦੇ ਆਖਰੀ ਸਫੇ ਸ਼ਾਇਦ ਮੇਰਾ ਵੀ ਜਿਕਰ ਸੀ ......!....

***************************
 
Top