ਖਿੜਦੇ ਫੁੱਲ

ਨਿੱਕੇ-ਨਿੱਕੇ ਬਾਲ ਪਿਆਰੇ,
ਫੁੱਲਾਂ ਵਾਂਗੂੰ ਲੱਗਣ ਸਾਰੇ।
ਜਦ ਗਲੀ ਵਿਚ ਰੌਣਕ ਲਾਉਂਦੇ,
ਸਾਰਿਆਂ ਦੇ ਦਿਲਾਂ ਨੂੰ ਭਾਉਂਦੇ।
ਕਦੇ ਟਰੈਕਟਰ-ਟਰਾਲੀ ਲੈ ਆਉਂਦੇ,
ਭਰ ਮਿੱਟੀ ਦੀਆਂ ਢੇਰੀਆਂ ਲਾਉਂਦੇ।
ਫਿਰ ਮਿੱਟੀ ਵਿਚ ਪੈਰ ਫਸਾ ਕੇ,
ਖੇਡਣ ਮਿੱਟੀ ਦੇ ਪੈਰ ਬਣਾ ਕੇ।
ਬਚਪਨ ਹੁੰਦਾ ਬੜਾ ਨਿਰਾਲਾ,
ਮੌਜ-ਮਸਤੀਆਂ, ਬੇਫਿਕਰੀਆਂ ਵਾਲਾ।
ਨਾ ਦਿਲਾਂ ਵਿਚ ਹੁੰਦੀ ਖੋਟ,
ਨਾ ਹੀ ਕਿਸੇ ਨੂੰ ਦਿੰਦੇ ਚੋਟ।
ਬਸ ਖਾਣਾ-ਪੀਣਾ ਸਭ ਭੁਲਾ ਕੇ,
ਰਹਿਣ ਗਲੀ ਵਿਚ ਡੇਰਾ ਲਾ ਕੇ।
ਮਾਂ ਖੜ੍ਹੀ ਲੱਖ ਆਵਾਜ਼ਾਂ ਮਾਰੇ,
ਇਹ ਨਾ ਭਰਦੇ ਰਤਾ ਹੁੰਗਾਰੇ।
ਬਸ ਆਪਣੀ ਮੌਜ 'ਚ ਰਹਿੰਦੇ,
ਕਦੇ ਖੇਡਦੇ, ਕਦੇ ਲੜ ਪੈਂਦੇ।
ਹੁਣੇ ਲੜੇ, ਫਿਰ ਹੁਣੇ ਇਕੱਠੇ,
'ਬਸਰੇ' ਜਾਣ ਗਲੀ 'ਚ ਨੱਠੇ।
 
Top