ਕੌਡੀਆਂ ਦੇ ਭਾਅ ਵਿਕਦੇ ਅੱਜ ਇਨਸਾਨ ਮਿਲੇ


ਗਜ਼ਲ
ਕੌਡੀਆਂ ਦੇ ਭਾਅ ਵਿਕਦੇ ਅੱਜ ਇਨਸਾਨ ਮਿਲੇ i
ਮੌਸਮ ਵਾਂਗ ਬਦਲਦੇ ਹੀ ਈਮਾਨ ਮਿਲੇ i

ਕੱਲ ਤਕ ਰੌਣਕ ਵੇਖੀ ਰੰਗਲੇ ਮਹਿਲਾਂ ਦੀ,
ਵਕਤ ਬਦਲਦੇ ਓਥੇ ਹੁਣ ਸ਼ਮਸ਼ਾਨ ਮਿਲੇ i

ਸ਼ਿਅਰਾਂ ਨੇ ਵਲ ਸਿੱਖਿਆ ਦਰਦ ਹੰਡਾਵਣ ,
ਲਫਜਾਂ ਨੂੰ ਜੋ ਜਖਮਾਂ ਦੇ ਅਹਿਸਾਨ ਮਿਲੇ i

ਕੱਲ ਤਕ ਜਿਹੜੀ ਜਿੰਦਗੀ ਸਾਬਤ-ਸਾਬਤ ਸੀ,
ਉਹਦੇ ਬਿਖਰਣ ਦੇ ਪੁਖਤਾ ਪ੍ਰਮਾਨ ਮਿਲੇ i

ਪੰਛੀਆਂ ਦਾ ਤਾਂ ਜੀਣਾ ਦੁਰਲਭ ਹੋ ਚੱਲਿਆ,
ਰੁੱਖ ਵਰ੍ਹਦੇ ਨੇ ਅੱਗ ਬਲਦੇ ਅਸਮਾਨ ਮਿਲੇ i

ਨਸ਼ਿਆਂ ਨੇ ਜਿਸਮਾਂ ‘ਚੋਂ ਰੂਹਾਂ ਖੋਹ ਲਈਆਂ,
ਅਜ ਕੱਲ ਜੋਬਨ ਦੀ ਨਾ ਜਾਨ ‘ਚ ਜਾਨ ਮਿਲੇ i

ਕਵੀਆਂ ਲਈ ਆਗਾਜ਼ ਤਾਂ ਹੋਇਆ ਮਹਿਫਲ ਦਾ,
ਬੋਲਣ ਲਈ ਸਰਪੈਂਚ ਤੇ ਪ੍ਰਧਾਨ ਮਿਲੇ i

ਜੁਲਮਾਂ ਅੱਗੇ ਢਾਲ ਬਣੀ ਮਜਲੂਮਾਂ ਦੀ,
ਭਾਗਾਂ ਵਾਲਿਆਂ ਨੂੰ ਸੋਹਲ ਕਿਰਪਾਨ ਮਿਲੇ i
ਆਰ.ਬੀ.ਸੋਹਲ
 
Top