ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ ਪ&

ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,
ਕੁਝ ਦਰਦ ਪਰ ਜਗਾ ਗਈ ਸਾਡੀ ਗਲੀ ਦੇ ਵਿਚ,



ਬਣ ਕੇ ਚਾਨਣ ਆ ਗਈ ਸਾਡੀ ਗਲੀ ਦੇ ਵਿਚ,
ਦੀਵੇ ਕਈ ਜਗਾ ਗਈ ਸਾਡੀ ਗਲੀ ਦੇ ਵਿਚ,
ਖੁਸ਼ਬੂ ਜਿਹੀ ਖਿੰਡਾ ਗਈ ਸਾਡੀ ਗਲੀ ਦੇ ਵਿਚ,
ਏਦਾਂ ਉਹ ਫੇਰਾ ਪਾ ਗਈ ਸਾਡੀ ਗਲੀ ਦੇ ਵਿਚ,
ਉਹ ਬਣ ਸੰਵਰ ਕੇ ਆ ਗਈ ਸਾਡੀ ਗਲੀ ਦੇ ਵਿਚ,
ਅੱਗ ਪਾਣੀਆਂ ਨੂੰ ਲਾ ਗਈ ਸਾਡੀ ਗਲੀ ਦੇ ਵਿਚ,
ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,
ਕੁਝ ਦਰਦ ਪਰ ਜਗਾ ਗਈ ਸਾਡੀ ਗਲੀ ਦੇ ਵਿਚ,
ਉਹ ਬਣ ਮਸੀਹਾ ਆ ਗਈ ਸਾਡੀ ਗਲੀ ਦੇ ਵਿਚ,
ਦੁੱਖ ਦਰਦ ਸਭ ਵੰਡਾ ਗਈ ਸਾਡੀ ਗਲੀ ਦੇ ਵਿਚ,
ਮੱਥੇ ਤੇ ਉਸ ਦੇ ਨੂਰ ਸੀ ਤੇ ਹੋਠਾਂ ਤੇ ਮੁਸਕਣੀ,
ਉਹ ਸਭ ਦੇ ਮਨ ਨੂੰ ਭਾਅ ਗਈ ਸਾਡੀ ਗਲੀ ਦੇ ਵਿਚ,
ਉਹ ਆਈ ਤੇ ਸਭ ਮਹਿਕ ਗਏ ਬੂਹੇ ਤੇ ਬਾਰੀਆਂ,
ਪੱਥਰਾਂ ਨੂੰ ਫੁੱਲ ਬਣਾ ਗਈ ਸਾਡੀ ਗਲੀ ਦੇ ਵਿਚ,
ਧੜਕਣ ਨੂੰ ਜਿਸ ਦੀ ਲੋੜ ਸੀ ਸਾਹਾਂ ਨੂੰ ਥੋੜ ਸੀ,
ਬਣ ਕੇ ਹਵਾ ਉਹ ਆ ਗਈ ਸਾਡੀ ਗਲੀ ਦੇ ਵਿਚ,
ਇੱਕ ਗਜ਼ਲ ਮੈਂ ਲਿਖੀ ਸੀ ਜੋ ਉਸਦੇ ਨਾਮ ਤੇ,
ਉਹੀ ਗਜ਼ਲ ਸੁਣਾ ਗਈ ਸਾਡੀ ਗਲੀ ਦੇ ਵਿਚ,
 

Jus

Filhaal..
Re: ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ &#26

kaim aa
 
Re: ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ &#26

ਕੁਝ ਪੀੜਾਂ ਉਹ ਸੁਆ ਗਈ
ਅੱਗ ਪਾਣੀਆਂ ਨੂੰ ਲਾ ਗਈ
Nice.......Keep it up
 

kit walker

VIP
Staff member
Re: ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ &#26

ਪੱਥਰਾਂ ਨੂੰ ਫੁੱਲ ਬਣਾ ਗਈ ਸਾਡੀ ਗਲੀ ਦੇ ਵਿਚ,
ਧੜਕਣ ਨੂੰ ਜਿਸ ਦੀ ਲੋੜ ਸੀ ਸਾਹਾਂ ਨੂੰ ਥੋੜ ਸੀ,
ਬਣ ਕੇ ਹਵਾ ਉਹ ਆ ਗਈ ਸਾਡੀ ਗਲੀ ਦੇ ਵਿਚ,
ਇੱਕ ਗਜ਼ਲ ਮੈਂ ਲਿਖੀ ਸੀ ਜੋ ਉਸਦੇ ਨਾਮ ਤੇ,
ਉਹੀ ਗਜ਼ਲ ਸੁਣਾ ਗਈ ਸਾਡੀ ਗਲੀ ਦੇ ਵਿਚ,
very good ji
 

kanjjar

Banned
Re: ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ &#26

tfs........
 
Re: ਕੁਝ ਪੀੜਾਂ ਉਹ ਸੁਆ ਗਈ ਸਾਡੀ ਗਲੀ ਦੇ ਵਿਚ,ਕੁਝ ਦਰਦ &#26

too gud... :wah
 
Top