ਕੀ ਪੁੱਛਦੇ ਓਂ ਹਾਲ ਫਕੀਰਾਂ ਦਾ

Pardeep

๑۩۩๑┼●ℛŐŶ
ਕੀ ਪੁੱਛਦੇ ਓਂ ਹਾਲ ਫਕੀਰਾਂ ਦਾ,

ਸਾਡਾ ਨਦੀਓਂ ਬਿਛਡ਼ੇ ਨੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਸਾਡਾ ਹੰਝ ਦੀ ਜੂੰਨੇ ਆਇਆਂ ਦਾ,

ਸਾਡਾ ਦਿਲ ਜਲਿਆਂ ਦਲਗੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਇਹ ਜਾਣਦੇ ਹਾਂ ਕੁੱਝ ਸ਼ੋਖ ਜਿਹੇ,

ਰੰਗਾਂ ਦਾ ਹੀ ਨਾਂ ਤਸਵੀਰਾਂ ਹੈ,

ਜਦ ਹੱਟ ਗਏ ਅਸੀਂ ਇਸ਼ਕੇ ਦੀ,

ਮੁੱਲ ਕਰ ਬੈਠੇ ਤਸਵੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਤਕਦੀਰ ਤਾਂ ਆਪਣੀ ਸੌਕਣ ਸੀ,

ਤਦਬੀਰਾਂ ਸਾਥੋਂ ਨਾਂ ਹੋਈਆਂ,

ਨਾਂ ਝੰਗ ਛੁੱਟਿਆ ਨਾਂ ਕੰਨ ਪਾਟੇ,

ਝੁੰਡ ਲੰਘ ਗਿਆ ਇੰਝ ਹੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਸਾਨੂੰ ਲੱਖਾਂ ਦਾ ਤਨ ਲੱਭ ਗਿਆ,

ਪਰ ਇੱਕ ਦਾ ਮਨ ਵੀ ਨਾਂ ਮੀਲਿਆ,

ਕਿਆ ਲਿਖਿਆ ਕਿਸੇ ਮੁਕੱਦਰ ਸੀ,

ਹੱਥਾਂ ਦੀਆਂ ਚਾਰ ਲਕੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ.....

ਮੇਰੇ ਗੀਤ ਲੋਕ ਸੁਣੀਦੇਂ ਨੇ,

ਨਾਲੇ ਕਾਫਿ਼ਰ ਆਖ਼ ਸਦੀਦੇਂ ਨੇ,

ਮੈਂ ਦਰਦ ਨੂੰ ਕਾਬਾ ਕਹਿ ਬੈਠਾ,

ਰੱਬ ਨਾਂ ਰੱਖ ਬੈਠਾ ਪੀਡ਼ਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ,

ਸਾਡਾ ਨਦੀਓਂ ਬਿਛਡ਼ੇ ਨੀਰਾਂ ਦਾ,

ਕੀ ਪੁੱਛਦੇ ਓਂ ਹਾਲ ਫਕੀਰਾਂ ਦਾ"
 
Top