ਕੀ ਜਿੰਦਗੀ ਯਾਰੋ ਇੱਕ ਆਸ਼ਿਕ ਦੀ

ਕੀ ਜਿੰਦਗੀ ਯਾਰੋ ਇੱਕ ਆਸ਼ਿਕ ਦੀ,
ਜਿਹੜੀ ਯਾਦਾ ਵਿੱਚ ਕਿਸੇ ਦੇ ਲੰਘ ਜਾਵੇ,
ਆਉਦੇ ਹਰ ਵੇਲੇ ਖਿਆਲ ਸ਼ੋਹਣਿਆ ਦੇ,
ਦਿਨ ਸੋਚਾ ਵਿੱਚ ਤੇ ਰਾਤ ਖੁਆਬਾ ਵਿੱਚ ਲੰਘ ਜਾਵੇ,
ਚਾਅ ਲੱਗੀ ਵੇਲੇ ਇੰਨਾ ਹੁੰਦਾ,
ਚੇਤਾ ਸਭ ਦਾ ਇੱਕ ਵਾਰੀ ਭੁੱਲ ਜਾਵੇ,
ਬਣ ਜਾਦੀ ਦੁਨੀਆ ਇੱਕ ਅਲੱਗ ਅਪਨੀ,
ਸੋਹਣਾ ਯਾਰ ਹੀ ਹਰ ਪਾਸੇ ਨਜਰ ਆਵੇ,
ਨਾ ਪੜਾਈ ਦਾ ਫਿਕਰ ਨਾ ਕੰਮ ਦੀ ਸ਼ੋਚ,
ਬਸ ਇੱਕ ਜੁਬਾਨ ਤੇ ਉਹਦਾ ਨਾ ਆਵੇ,
ਫਿਰ ਹੌਲੀ ਹੌਲੀ ਦੂਰੀ ਪੈ ਜਾਦੀ,
ਢਲਦਾ ਜਿਉ ਜਿਉ ਵਕਤ ਜਾਵੇ,
ਕੁੱਝ ਲੋਕਾ ਦੀ ਉੱਗਲ ਤੇ ਕੱਝ ਸ਼ੱਕ ਦਿਲ ਦੇ,
ਪਿਆਰ ਹੌਲੀ ਹੌਲੀ ਹੁੰਦਾ ਦਿਲਾ ਚੋ ਘੱਟ ਜਾਵੇ,
ਗਿਲੇ ਸ਼ਿਕਵੇ ਇੱਕ ਦੂਜੇ ਤੇ ਹੋਣ ਲੱਗਦੇ,
ਪਿਆਰ ਝਗੜੇ ਵਿੱਚ ਫਿਰ ਇਹ ਬਦਲ ਜਾਵੇ,
ਵਜਾਹ ਜਿਹਨਾ ਦੀ ਅਬਾਦ ਦੁਨੀਆਂ ਸੀ ਹੁੰਦੀ,
ਬਰਬਾਦ ਕਰਨ ਵਾਲਿਆ ਚ ਉਹਦਾ ਨਾ ਆਵੇ,
ਬੋਤਲ ਬਣ ਜਾਦੀ ਹੈ ਫਿਰ ਦਵਾਂ ਇਹਦੀ,
ਸੱਪ ਦੋਮੂੰਹਾ ਇਸ਼ਕ ਦਾ ਜਦੋ ਡੰਗ ਜਾਵੇ,
ਇੱਕੋ ਸਵਾਲ ਦਿਲ ਦੇ ਕਿਸੇ ਕੋਨੇ ਅੰਦਰ,
ਜੇ ਉਹ ਨਾ ਆਵੇ ਤਾ ਕਿਉ ੳਹਦੀ ਯਾਦ ਆਵੇ,
ਇੱਕੋ ਨਿਕਲੇ ਦੁਆ ਫਿਰ ਦਿਲਾ ਅੰਦਰੋ,
ਵੈਰੀ ਨੂੰ ਵੀ ਨਾ ਰੱਬ ਇਸ਼ਕ ਦਾ ਰੋਗ ਲਾਵੇ,
ਤਸਵੀਰ ਦੇਖੀਏ ਤਾ ਦਿਲ ਜਲੇ,
ਹੰਝੂ ਪਲਕਾ ਚੋ ਚੁੱਪ ਚਪੀਤੇ ਇੱਕ ਆ ਜਾਵੇ,
ਜਾਨੋ ਪਿਆਰੇ ਬਣਦੇ ਜਾਨ ਦੇ ਵੈਰੀ,
ਰੰਗ ਅਪਨਾ ਅਸਲੀ ਇਸ਼ਕ ਦਿਖਾ ਜਾਵੇ,
ਕਈ ਅੰਦਰੋ ਅੰਦਰੀ ਘੁੱਟ ਕੇ ਮਰ ਜਾਦੇ,
ਕੋਈ ਵਿਰਲਾ ਜ਼ਰ ਇਹ ਦੁੱਖ ਜਾਵੇ,
ਉਸ ਰੱਬ ਤੇ "ਜਸ਼ਨ" ਫਿਰ ਕੀ ਰੋਸਾਂ,
ਜਦ ਯਾਰ ਹੀ ਕਰ ਦਗਾ ਜਾਵੇ.......


ਕੀ ਜਿੰਦਗੀ ਯਾਰੋ ਇੱਕ ਆਸ਼ਿਕ ਦੀ............
 

aulakhgora

== Guriqbal Aulakh ==
ਨਾ ਪੜਾਈ ਦਾ ਫਿਕਰ ਨਾ ਕੰਮ ਦੀ ਸ਼ੋਚ
wellll said bro ki zindagi ashiqa di
 
Top