UNP

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ , ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ ਹਰ ਅੱਖਰ ਚੋਂ ਤੇਰਾ ਸੀ ਦੀਦਾਰ .....


Go Back   UNP > Poetry > Punjabi Poetry

UNP

Register

  Views: 752
Old 31-07-2008
harrykool
 
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......



ਖਾਮੋਸ਼ ਕਾਰਡ , ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ

ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ ,

ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ

ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,

ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ

ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ.....




ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ

ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ ,

ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ

ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ ,

ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ

ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....

 
Old 01-08-2008
saini2004
 
Re: ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

bahut vadiya likhya veerey............

 
Old 01-08-2008
smilly
 
Re: ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

NICE ONE DEAR....

 
Old 01-08-2008
harrykool
 
Re: ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

padan layi dhanvad 22 g.............

 
Old 12-02-2009
jaggi633725
 
Re: ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,

nice.


Reply
« Sardar Ji Baran Wajj Gae? | dil karda »

Similar Threads for : ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
Why were they Killed?
ਸਵਾਦ
Sikhi naal Ishq..............Debi22

Contact Us - DMCA - Privacy - Top
UNP