ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,

:(:(ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਹਿੜੇ ਢਾਹੇ,
ਲਿੱਖ ਮੇਰਿਆਂ ਹੱਥਾਂ ਤੋਂ ਇਹ ਹੋਣਾ ਨਹੀ,
ਕਿੰਝ ਦਾਸਤਾਨ ਜ਼ੂਬਾਨ ਇਹ ਸੁਣਾ ਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਪਾਕੇ ਟਾਇਰ ਤੂੰ ਗਲਾਂ ਵਿਚ ਸਿੰਘ ਸਾੜਤੇ,
ਚੰਗੇ ਵਸਦੇ ਭਲੇ ਸੀ ਤੂੰ ਉਜਾੜਤੇ,
ਦਿਤਾ ਮੌਕਾ ਤੂੰ ਹਾਏ ਸਾਨੂੰ ਨਾ ਖਲੋਣ ਦਾ,
ਚੁਪ-ਚਾਪ ਸੀ ਜ਼ੁਲਮ ਇਨੇ ਢਾਹੇ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,:(
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਹੋਏ ਕਹਿਰ ਨੂੰ ਸੀ ਸਭੇ ਅੱਖੀਂ ਤੱਕਿਆ,
ਰਹੇ ਤੱਕਦੇ ਨਾ ਕੋਈ ਮੂਹੋਂ ਬੋਲ ਸਕਿਆ,
ਕੋਹ-ਕੋਹ ਕੇ ਮਾਂਵਾਂ ਦੇ ਸ਼ੇਰ ਮਾਰ ਤੇ,
ਜਦੋਂ ਗਿਦੜਾਂ ਨੇ ਰਲ ਘੇਰੇ ਪਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
ਅੱਜ ਅੱਣਖ ਹੈ ਸਾਡੀ ਪਈ ਵੰਗਾਰਦੀ,
ਸਾਡੀ ਗੈਰਤ ਵੀ ਲੱਖ ਮੇਹਣੇ ਮਾਰਦੀ,
ਖੁਲੇ ਅੱਜ ਵੀ ਕੁਤੇ ਉਹ ਫਿਰਦੇ,
ਬੇਠੇ ਸ਼ੇਰ ਕਿਉਂ ਨੇ ਪਿਠ ਨੂੰ ਘੁਮਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ,
“ਮੀਤ” ਖਾਲਸੇ ਨੇ ਵੇਖੀਂ ਜਦੋਂ ਗੱਜ਼ਣਾ,
ਚੁੱਕ ਗਿਦੜਾਂ ਨੇ ਸਿਰੀਂ ਪੈਰ ਭੱਜਣਾਂ,
ਜਦੋਂ ਟੰਗਿਆ ਸਿਰਾਂ ਨੂੰ ਉੱਤੇ ਨੇਜ਼ਿਆਂ,
ਮੌਤ ਵੀ ਹਾਏ ਵੇਖ ਥਰ-ਥਰ ਕੰਬ ਜਾਏ,
ਕਿਦਾਂ ਲਿੱਖ ਦਾਂ ਕਲਮ ਨਾਲ ਦਿੱਲੀਏ,
ਕਹਿਰ ਸਿੰਘਾਂ ਦੇ ਉੱਤੇ ਤੂੰ ਜਿਹੜੇ ਢਾਹੇ
 
Top