ਕਰ ਜਾਂਦਾ ਅਲਫਾਜ਼ਾਂ ਨੂੰ ਰੋਸ਼ਨ...

ਕਰ ਜਾਂਦਾ ਅਲਫਾਜ਼ਾਂ ਨੂੰ ਰੋਸ਼ਨ,ਖਿਆਲਾਂ ਦਾ ਬਯਾਨ ਹੁੰਦਾ ਏ
ਮੇਰੀ ਸੋਚ ਦਾ ਆਫਤਾਬ,ਦਿਨ ਢਲਦੇ ਜਵਾਨ ਹੁੰਦਾ ਏ
ਹਰਫ਼ ਮੇਰੇ ਗੀਤ ਬਣ ਜਾਂਦੇ ,ਦਰਦ ਮੇਰੇ ਬਣ ਜਾਂਦੇ ਗ਼ਜ਼ਲ
ਥੰਮੇਆਂ ਮੇਰੀ ਕਲਮ ਨੇ ਜਦੋਂ ,ਜਜ਼ਬਾਤਾਂ ਦਾ ਤੂਫ਼ਾਨ ਹੁੰਦਾ ਏ
ਮੈਂ ਨਾ ਜਾਣਾ ਰਾਹ ਕੇਹੜੇ ,ਜ਼ਿੰਦਗੀ ਮੈਨੂੰ ਲੈ ਜਾਣਾ
ਕਦਮ ਮੇਰੇ ਬਸ ਚਲਦੇ ਰਹਿੰਦੇ,ਜਦੋਂ ਫ਼ਰਮਾਨ ਹੁੰਦਾ ਏ
ਨਜ਼ਰਾਂ ਫੇਰ ਗਏ ਉਹ ਮੈਥੋਂ ,ਜੋ ਸੀ ਕਦੇ ਮੇਰੇ ਯਾਰ ਬਣੇ
ਲੰਘ ਜਾਂਦੇ ਹੁਣ ਪਾਸਾ ਵੱਟ ,ਜਿਵੇਂ ਲੰਘਦਾ ਕੋਈ ਅਣਜਾਣ ਹੁੰਦਾ ਏ
ਮਹਿਲ ਬਣਾ ਨਾਂ ਦੀਆਂ ਤਖਤੀਆਂ,ਟੰਗ ਦਿੰਦੇ ਨੇ ਦਰਾਂ ਉੱਤੇ
ਭੁੱਲ ਜਾਂਦੇ ਐਥੇ ਕਿੱਸੇ ਦਾ ਨਾਮ,ਨਾ ਕੋਈ ਮਕਾਨ ਹੁੰਦਾ ਏ
ਚੇਹਰੇ ਜੋ ਮੁਸਕੁਰੌਂਦੇ ਰਹਿੰਦੇ,ਖੁਸ਼ ਵਿਖਦੇ ਜੋ ਹਰ ਹਾਲ ਅੰਦਰ
ਓਹਨਾ ਦੀਆਂ ਰੂਹਾਂ ਵਿੱਚ ਸੁਲੱਗਦਾ,ਹਸਰਤਾਂ ਦਾ ਸ਼ਮਸ਼ਾਨ ਹੁੰਦਾ ਏ

ਕਰ ਜਾਂਦਾ ਅਲਫਾਜ਼ਾਂ ਨੂੰ ਰੋਸ਼ਨ ,ਖਿਆਲਾਂ ਦਾ ਬਯਾਨ ਹੁੰਦਾ ਏ
ਮੇਰੀ ਸੋਚ ਦਾ ਆਫਤਾਬ,ਦਿਨ ਢਲਦੇ ਜਵਾਨ ਹੁੰਦਾ ਏ ...

ਮਨੀਸ਼ ਭਾਰਦਵਾਜ "ਬਾਗੀ"
__________________
 
Top