ਓਹ ਮੈਂ ਹੋਣਾ....

ਤੇਰੇ ਨੈਣਾਂ ਦੇ ਬੂਹੇ ਉੱਤੇ,
ਦਸਤਕ ਦੇ ਕੋਈ ਜਗਾਵੇ ਤੈਨੂੰ
ਕਿਤੇ ਹਵਾ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਤੇਰੇ ਮੰਜੇ ਦੀ ਪੁਆਂਦ ਚ’
ਖੜਾ ਹੋ ਕੇ ਕੋਈ ਸਲ੍ਹਾਵੇ ਤੈਨੂੰ,
ਕਿਤੇ ਖੁਆਬ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਦੁਨੀਆਂ ਦੀ ਇਸ ਭੀੜ ਦੇ ਵਿਚ,
ਪਿਛਿਓਂ ਆਣ ਕੋਈ ਬੁਲਾਵੇ ਤੈਨੂੰ,
ਕਿਤੇ ਗੈਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਕਾਲੀਆਂ ਬੋਲੀਆਂ ਰਾਤਾਂ ਚ’
ਪਰਛਾਵਾਂ ਜੇ ਨਜ਼ਰ ਕੋਈ ਆਵੇ ਤੈਨੂੰ,
ਕਿਤੇ ਚੋਰ ਨਾ ਸਮਝ ਲਈ ਉਸ੍ਨੂੰ
ਓਹ ਮੈਂ ਹੋਣਾ....

ਸੁਨ-ਮੱਸਨੀਆਂ ਰਾਹਾਂ ਚ’
ਬੇ-ਜਾਨ ਸ਼ਰੀਰ ਕੋਈ ਮਿਲ ਜਾਵੇ ਤੈਨੂੰ,
ਕਿਤੇ ਲਾਸ਼ ਨਾ ਸ਼ਮਝ ਲਈ ਉਸ੍ਨੂੰ
ਓਹ
ਗੋਬਿੰਦ ਹੋਣਾ.......
 
ਪਤਝੜ ਦੀ ਇੱਕ ਸ਼ਾਮ ਸੁਨਹਿਰੀ,ਪੱਤਾ ਪੱਤਾ ਝੜਦਾ ਹੈ।
ਚੁੱਪ ਚਪੀਤੇ ਚਿਹਰਾ ਤੇਰਾ,ਯਾਦਾਂ ਵਿੱਚ ਆ ਵੜਦਾ ਹੈ।
ਹਰ ਐਸੀ ਪਤਝੜ ਮਗਰੋਂ,ਕੁਝ ਅੰਦਰ ਮੇਰੇ ਸੜਦਾ ਹੈ।
ਲੰਘਿਆ ਹੋਇਆ ਕੱਲ੍ਹ ਮੇਰਾ,ਫਿਰ ਵਰਤਮਾਨ ਹੋ ਖੜ੍ਹਦਾ ਹੈ।
 
ਅੱਖੀਆਂ ਲਾਕੇ ਅੱਖਾਂ ਲਾ ਬੈਠੀ
ਇੱਕ ਲੱਭਿਆ ਸੋਹਣਾ ਯਾਰ ਗੁਆ ਬੈਠੀ

ਝੱਲੀ ਹੋਈ ਸੱਸੀ ਲੱਭਦੀ ਯਾਰ ਨੂੰ
ਸੋਹਣਾ ਰੂਪ ਹੁਸਨ ਸਿੰਗਾਰ ਗੁਆ ਬੈਠੀ

ਇੱਕ ਪੀੜ੍ਹ ਵਿਛੋੜੇ ਦੀ, ਉੱਤੋਂ ਧੁੱਪ ਵੀ ਲੋਹੜੇ ਦੀ
ਫਿਰ ਵੀ ਵੇਖੋ ਸਿਦਕ ਸੱਸੀ ਦਾ
ਨਾ ਹੌਸਲਾ ਹਾਰਦੀ ਐ

ਸੱਸੀ ਡਿੱਗਦੀ ਢਹਿੰਦੀ, ਉੱਠਦੀ ਬਹਿੰਦੀ
ਪੁਨੂੰ ਪੁਨੂੰ ਪਈ ਪੁਕਾਰਦੀ ਐ

ਬੁੱਲ੍ਹ ਸੁੱਕ ਗਏ. ਸਾਹ ਤਨ 'ਚੋਂ ਮੁੱਕ ਗਏ
ਤਾਂਘ ਹਾਲੇ ਵੀ ਸੀਨੇ ਯਾਰ ਦੀ ਐ....
 
Top