ਇਕ ਛੋਹ

ਇਕ ਛੋਹ
ਮਾਂ ਦੀ ਹੋਵੇ ਤਾ ਕਿੰਨਾ ਦੁਲਾਰ ਦਿੰਦੀ ਹੈ
ਇਕ ਛੋਹ
ਬਾਪ ਦੀ ਹੋਵੇ
ਤਾ ਸੀਨਾ ਠਾਰ ਦਿੰਦੀ ਹੈ
...ਇਕ ਛੋਹ
ਭੈਣ ਦੀ ਹੋਵੇ ਤਾ ਆਦਰ ਸਤਿਕਾਰ ਦਿੰਦੀ ਹੈ
ਇਕ ਛੋਹ
ਵੀਰ ਦੀ ਹੋਵੇ ਹਰ ਗੱਲ ਚ ਹੁੰਗਾਰ ਦਿੰਦੀ ਹੈ
ਇਕ ਛੋਹ
ਪ੍ਰੇਮੀ ਦੀ ਹੋਵੇ
ਤਾ ਕੱਚੇ ਘੜੇ ਤੇ ਵੀ ਝਨਾ ਤਾਰ ਦਿੰਦੀ ਹੈ
ਇਕ ਛੋਹ
ਨਿੱਕੇ ਬਚੇ ਦੀ ਹੋਵੇ ਤਾ
ਮਮਤਾ ਪਸਾਰ ਦਿੰਦੀ ਹੈ
ਇਕ ਛੋਹ
ਨਿੰਦਕ ਦੀ ਹੋਵੇ ਤਾ ਸੁਭਾ ਨਿਖਾਰ ਦਿੰਦੀ ਹੈ
ਇਕ ਛੋਹ
ਗੁਰੂ ਦੀ ਹੋਵੇ ਤਾ ਗੁਨੇਹਗਾਰ ਨੂ ਵੀ ਤਾਰ ਦਿੰਦੀ
 
Top