UNP

ਅੱਖਾਂ

ਤੈਨੂੰ ਰੋ ਰੋ ਅੱਖਾਂ ਪੱਕ ਜਾਣੀਆਂ, ਤੇ ਟੁੱਕ ਟੁੱਕ ਕੋਰਾਂ ਸੱਜਣਾਂ,, ਮੈਨੂੰ ਰਾਤਾਂ ਵਾਲੀ ਭੱਠੀ ਝੌਂਕ ਸੁੱਟਿਆ ਸੋਚਾਂ ਦੇ ਚਕੋਰਾਂ ਸੱਜਣਾਂ; ਛੱਪੜਾਂ ਦੇ ਪਾਣੀ ਵਾਂਗ ਹੋ ਗਈਆਂ, ਸਮੇਂ ਦੀਆਂ ਤੋਰਾਂ .....


Go Back   UNP > Poetry > Punjabi Poetry

UNP

Register

  Views: 747
Old 30-08-2008
harrykool
 
ਅੱਖਾਂ

ਤੈਨੂੰ ਰੋ ਰੋ ਅੱਖਾਂ ਪੱਕ ਜਾਣੀਆਂ,
ਤੇ ਟੁੱਕ ਟੁੱਕ ਕੋਰਾਂ ਸੱਜਣਾਂ,,
ਮੈਨੂੰ ਰਾਤਾਂ ਵਾਲੀ ਭੱਠੀ ਝੌਂਕ ਸੁੱਟਿਆ ਸੋਚਾਂ ਦੇ ਚਕੋਰਾਂ ਸੱਜਣਾਂ;
ਛੱਪੜਾਂ ਦੇ ਪਾਣੀ ਵਾਂਗ ਹੋ ਗਈਆਂ,
ਸਮੇਂ ਦੀਆਂ ਤੋਰਾਂ ਸੱਜਣਾਂ,
ਉੱਚੇ-ਪੁੱਲਾਂ ਦੇ ਧਲਾਕੇ ਬਣ ਰਿੱਝਣਾਂ ਯਾਦਾਂ ਦੇਆਂ ਸ਼ੋਰਾਂ ਸੱਜਣਾਂ,

ਲੋਕੀਂ ਰੱਖਦੇ ਨੇ ਦਿਲਾਂ ਵਿੱਚ ਛਵ਼ੀਆਂ,
ਤੇ ਬੁੱਲਾਂ ਤੇ ਨਹੋਰਾਂ ਸੱਜਣਾਂ,
ਮੇਰੇ ਕਾਲਜ਼ੇ, ਪਪੀਹਾ ਬਣ ਬੋਲਦਾ, ਦੁੱਖਾਂ ਦਾ ਢੰਡੋਰਾ ਸੱਜਣਾਂ;

ਫਾਹੇ ਬਣ, ਗਲੇ ਵਿੱਚ ਪੈ ਗਈਆਂ,
ਪਿਆਰ ਦੀਆਂ ਡੋਰਾਂ ਸੱਜਣਾਂ,
ਮੈਨੂੰ ਕੱਟ ਚੁੱਕੀ ਗੁੱਡੀ ਵਾਂਗ ਲੁੱਟਣਾਂ, ਨਜ਼ਰਾਂ ਦੇ ਚੋਰਾਂ ਸੱਜਣਾਂ;

ਵਲੈਤ ਦੇ ਫੁਹਾਰੇ ਬਣ ਫੁੱਟਣਾਂ,
ਹੁਸਨਾਂ ਦੇ ਬੋਰਾਂ ਸੱਜਣਾਂ,
ਸਮੁੰਦਰਾਂ ਦੇ ਪਰੇ਼ ਕਿੰਝ ਪੁੱਗਣਾਂ, ਵਾਹੀ ਦਿਆਂ ਜੋਰਾਂ ਸੱਜਣਾਂ;

ਖੱਤਾਂ ਤੋਂ ਸਿਆਹੀਆਂ ਸਭੇ ਲਾਹੀਆਂ,
ਹੰਝੂਆਂ ਦੇ ਖੋਰਾਂ ਸੱਜਣਾਂ,
ਪੈਣਾਂ ਚੁਗਣਾਂ ਪੰਜਾਬੀ ਦਿਆਂ ਅੱਖਰਾਂ ਬਣ ਬਣ ਮੋਰਾਂ ਸੱਜਣਾਂ;

………………..

 
Old 31-08-2008
V € € R
 
Re: ਅੱਖਾਂ

nice................
jst lv itt

 
Old 11-01-2009
amanNBN
 
Re: ਅੱਖਾਂ

veri nice ...................tfs ........

 
Old 11-01-2009
Rajat
 
Re: ਅੱਖਾਂ


 
Old 12-02-2009
jaggi633725
 
Re: ਅੱਖਾਂ

nice.


Reply
« ਪਤਝੜ-ਬਿਰਹੋਂ ਦੀ ਰੁੱਤ | ਸੋਚੋ ਕੁਝ ਵਿਚਾਰੋ ਲੋਕੋ ਨਾ ਧੀਆਂ ਮਾਰੋ ਲੋਕੋ »

Contact Us - DMCA - Privacy - Top
UNP