ਅਾਕਸ

ਮੇਰੇ ਵੀ ਦਿਲ ਵਿੱਚ ਵੱਸਦੀ ਐ,
ਇਕ ਸੋਹਣੀ ਜਿਹੀ ਮੂਰਤ,
ਜਿਸਦਾ ਮੈਂ ਆਕਸਰ ਆਪਣੇ ਜਜਬਾਤਾਂ ਦੀ ਡਾਇਰੀ ਦੇ,
ਕੋਰੇ ਪੰਨਿਆ ਉਤੇ ਅਰਮਾਨਾਂ ਦੀ ਸ਼ਿਆਹੀ ਨਾਲ ਆਕਸ ਉਕੇਰਦਾ ਹਾਂ,
ਮੇਰੇ ਖੁੱਆਬਾਂ ਦੀ ਬਣਤਰ ਜਿਸ ਉੱਤੇ ਢੁੱਕਦੀ ਹੈ,
ਉਹ ਸਿਰਫ ਇਕ ਸੂਰਤ ਨਹੀ, ਮੇਰਾ ਰੱਬ ਹੈ,
ਜਿਸ ਵਿੱਚ ਮੇਰੀ ਪੂਰੀ ਦੁੱਨੀਆ ਛੁੱਪਦੀ ਹੈ,
ਪੱਤਿਆ ਤੋਂ ਮੀਹ ਦੀਆ ਕਣੀਆ ਵਾਂਗ ਧਰਤੀ ਤੇ ਡਿੱਗਦੀ ਬੂੰਦਾਂ ਵਰਗੀ,
ਨੀਲੇ ਆਸਮਾਨ ਵਿੱਚ ਇਕੱਲੀ ਉਡਾਰੀ ਜੋ ਭਰਨ ਕੂੰਝਾਂ ਵਰਗੀ,
ਪਾਕ-ਪਵਿੱਤਰ ਰੂਹਾਂ ਦੇ ਇਸ਼ਕ ਜੇਹੀ,
ਤੇਜ ਚਹਿਰੇ ਦਾ ਆਸਮਾਨੀ ਲਿਸ਼ਕ ਜੇਹੀ,
ਰੂਹਾਨੀ ਤਾਕਤ ਉਹਦੇ ਵਿੱਚ ਸਮਾਈ ਰੱਬ, ਅੱਲਾਂ, ਮੌਲਾਂ ਵਰਗੀ,
ਮਧੁੱਰ-ਮਿੱਠੀ ਸੁਗੰਧਿਤ "ਅਨੰਦਮਈ ਬਾਣੀ" ਦੇ ਬੌਲਾਂ ਵਰਗੀ,
ਇਹੋ ਜਿਹੀ ਹੈ ਮੇਰੇ ਦਿਲ ਵਿਚ ਵੱਸਣ ਵਾਲੀ ਮੂਰਤ,
ਜਿਸਦਾ ਮੈਂ ਆਕਸਰ ਆਪਣੇ ਜਜਬਾਤਾਂ ਦੀ ਡਾਇਰੀ ਦੇ,
ਕੋਰੇ ਪੰਨਿਆ ਉਤੇ ਅਰਮਾਨਾਂ ਦੀ ਸ਼ਿਆਹੀ ਨਾਲ ਆਕਸ ਉਕੇਰਦਾ ਹਾਂ,

ਰਿੰਪੀ ਗੈਰੀ
ਲੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)

 
Top