ਅਣਜਾਣਪੁਣੇ ਵਿੱਚ ਕੀਤਾ ਹੋਇਆ ਪਿਆਰ

ਅਣਜਾਣਪੁਣੇ ਵਿੱਚ ਕੀਤਾ ਹੋਇਆ ਪਿਆਰ, ਦਿਲ ਤੋੜ ਗਿਆ
ਕਰਕੇ ਦੁਨੀਆਂ ਭਰ ਦੇ ਓਹ ਇਕਰਾਰ, ਮੁੱਖ ਮੋੜ ਗਿਆ
ਹੁਣ ਜਾਂਵਾ ਕੀਹਦੇ ਕੋਲ ਮੈਂ, ਕਿੱਥੇ ਲਵਾਂ ਦੁੱਖ ਨੂੰ ਫੋਲ ਮੈਂ
ਚਾਅ ਸਧਰਾਂਸਭ ਦਿਲ ਦੇ ਹੰਝੂਆਂ ਦੇ ਵਿੱਚ ਰੋੜ੍ਹ ਗਿਆ,
ਦਿਲ ਲਾਉਣ ਦਾ ਜੀਹਤੇ ਮਾਣ ਸੀ, ਓਹੀ ਦਿਲ ਨੂੰ ਤੋੜ ਗਿਆ

ਨਾ ਅੱਗੇ ਤੋਂ ਪੜ੍ਹਦੀ ਮੈਂ ਕਦੀ ਇਸ਼ਕ ਕਿਤਾਬਾਂ ਵੇ
ਘੁੰਮਦੀ ਆ ਫੋਟੋ ਹਰ ਪਲ, ਵਿੱਚ ਮੇਰਿਆਂ ਖੁਆਬਾਂ ਦੇ
ਉਹਨੂੰ ਸਕਦੀ ਮਨੋ ਵਿਸਾਰ ਨਾ, ਮੈਨੂੰ ਹੋਰ ਕਿਸੇ ਨਾਲ ਪਿਆਰ ਨਾ
ਮੈਨੂੰ ਕੱਲੀ ਛੱਡ ਕੇ ਨਾਤਾ ਗੈਰਾਂ ਦੇ ਨਾਲ ਜੋੜ ਗਿਆ,
ਦਿਲ ਲਾਉਣ ਦਾ ਜੀਹਤੇ ਮਾਣ ਸੀ, ਓਹੀ ਦਿਲ ਨੂੰ ਤੋੜ ਗਿਆ
 

sstoor

Member
Bahut wadhia likhya hai.........................................shaed mre nal v eida he hoya hai par mere nal eh ik kudi ne kita hai.....:thappar.........................
 
Top