Shabad ਸੁਣਿ ਵਡਾ ਆਖੈ ਸਭ ਕੋਈ

Goku

Prime VIP
Staff member
ਸੁਣਿ ਵਡਾ ਆਖੈ ਸਭ ਕੋਈ ॥
ਕੇਵਡੁ ਵਡਾ ਡੀਠਾ ਹੋਈ ॥
ਕੀਮਤਿ ਪਾਇ ਨ ਕਹਿਆ ਜਾਇ ॥
ਕਹਣੈ ਵਾਲੇ ਤੇਰੇ ਰਹੇ ਸਮਾਇ ॥1॥
ਵਡੇ ਮੇਰਾ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥
ਕੋਈ ਨ ਜਾਣੈ ਤੇਰਾ ਕੀਤਾ ਕੇਵਡੁ ਚੀਰਾ ॥1॥ਰਹਾਉ॥
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥
ਸਭਿ ਕੀਮਤਿ ਮਿਲਿ ਕੀਮਤਿ ਪਾਈ ॥
ਗਿਆਨੀ ਧਿਆਨੀ ਗੁਰ ਗੁਰ ਹਾਈ ॥
ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥2॥
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥
ਸਿਧਾ ਪੁਰਖਾ ਕੀਆ ਵਡਿਆਈਆਂ ॥
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥3॥
ਆਖਣ ਵਾਲਾ ਕਿਆ ਬੇਚਾਰਾ ॥
ਸਿਫਤੀ ਭਰੇ ਤੇਰੇ ਭੰਡਾਰਾ ॥
ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥
ਨਾਨਕ ਸਚੁ ਸਵਾਰਣਹਾਰਾ ॥4॥1॥(348)॥

(ਸਭ ਕੋਈ=ਹਰੇਕ ਜੀਵ, ਸੁਣਿ=ਸੁਣ ਕੇ,
ਕੇਵਡੁ=ਕੇਡਾ, ਡੀਠਾ=ਵੇਖਿਆਂ ਹੀ, ਹੋਈ=
ਦੱਸਿਆ ਜਾ ਸਕਦਾ ਹੈ, ਕੀਮਤਿ ਪਾਇ ਨ=
ਮੁੱਲ ਨਹੀਂ ਪਾਇਆ ਜਾ ਸਕਦਾ, ਰਹੇ ਸਮਾਇ=
ਲੀਨ ਹੋ ਜਾਂਦੇ ਹਨ, ਗਹਿਰ=ਡੂੰਘਾ, ਗੁਣੀ ਗਹੀਰਾ=
ਗੁਣਾਂ ਕਰ ਕੇ ਡੂੰਘਾ,ਬੇਅੰਤ ਗੁਣਾਂ ਵਾਲਾ, ਚੀਰਾ=
ਪਾਟ,ਚੌੜਾਈ, ਸਭਿ=ਸਾਰਿਆਂ ਨੇ, ਸੁਰਤੀ=ਸੁਰਤਿ,
ਸਭਿ ਮਿਲਿ=ਸਾਰਿਆਂ ਨੇ ਮਿਲ ਕੇ, ਸੁਰਤਿ ਕਮਾਈ=
ਸਮਾਧੀ ਲਾਈ, ਗੁਰ=ਵੱਡੇ, ਗੁਰ ਭਾਈ=ਵੱਡਿਆਂ ਦੇ
ਭਰਾ, ਗੁਰ ਗੁਰਹਾਈ=ਕਈ ਵੱਡੇ ਵੱਡੇ ਪ੍ਰਸਿੱਧ, ਗਿਆਨੀ=
ਵਿਚਾਰਵਾਨ, ਧਿਆਨੀ=ਸੁਰਤਿ ਜੋੜਨ ਵਾਲੇ, ਤਿਲੁ=ਰਤਾ
ਜਿੰਨੀ ਭੀ, ਸਭਿ ਸਤ=ਸਾਰੇ ਭਲੇ ਕੰਮ, ਤਪ=ਕਸ਼ਟ, ਸਿਧ=
ਪੁੱਗੇ ਹੋਏ, ਸਿਧੀ=ਸਫਲਤਾ, ਕਰਮਿ=ਮਿਹਰ ਨਾਲ, ਠਾਕਿ=
ਵਰਜ ਕੇ, ਸਿਫਤੀ=ਸਿਫ਼ਤਾਂ ਨਾਲ, ਚਾਰਾ=ਜ਼ੋਰ,ਜਤਨ)
 
Top