ਤੁਸੀ ਆਪ ਹੀ ਅਮੇਰਿਕਾ ਦਾ 10 ਸਾਲਾਂ ਮਲਟੀਪਲ ਵੀਜ਼ਾ ਅਪਲਾਈ ਕਰ ਸਕਦੇ ਹੋ

GöLdie $idhu

Prime VIP
ਇਸ ਵੈਬਸਾਈਟ https://ceac.state.gov/genniv/ ਤੇ ਜਾ ਕੇ ਤੁਸੀ ਆਪ ਹੀ ਅਮੇਰਿਕਾ ਦਾ 10 ਸਾਲਾਂ ਮਲਟੀਪਲ ਵੀਜ਼ਾ ਅਪਲਾਈ ਕਰ ਸਕਦੇ ਹੋ,ਜਿਸਦੀ ਫੀਸ ਸਿਰਫ 10800 ਰੁਪਏ ਬਣਦੀ ਹੈ।ਇੱਕ ਸਧਾਰਨ ਜਿਹਾ ਫੌਰਮ ਹੁੰਦਾ ਜਿਸ ਵਿੱਚ ਤੁਹਾਡੀ ਜਾਣਕਾਰੀ ਮਤਲਬ ਕੀ ਕਰਦੇ ਹੋ ਕਿੱਥੇ ਰਹਿੰਦੇ ਹੋ ਤੇ ਹੋਰ ਥੋੜ੍ਹਾ-ਬਹੁਤ ਪੱਛਦੇ ਨੇ,ਤੇ ਤੁਸੀ ਆਪਣੀ ਕਿਸੇ ਵੀ ਨਜ਼ਦੀਕੀ ਅੰਬੈਸੀ ਚ’ ਆਪਣੀ ਇੰਟਰਵਿਊ ਦੀ ਤਾਰੀਕ ਤੈਅ ਕਰ ਸਕਦੇ ਹੋ...!
ਫਾਰਮ ਵਿੱਚ ਨਾਂਅ ਤਾਂ ਉਹ ਕੋਈ ਸਪੋਸਰਸ਼ਿਪ ਮੰਗਦੇ ਨੇ ਨਾ ਹੀ ਕੋਈ ਫੰਡ ਵਗੈਰਾ ਪਰ ਫਿਰ ਵੀ ਤੁਸੀ ਸਪੋਸਰਸ਼ਿਪ ਤੇ ਫੰਡ ਵਗੈਰਾ ਦਿਖਾ ਕੇ ਆਪਣੀ ਪ੍ਰੋਫਾਇਲ ਨੂੰ ਮਜ਼ਬੂਤ ਕਰ ਸਕਦੇ ਹੋ...!
ਕਈ ਏਜੰਟਾਂ ਨੂੰ ਜਿਨ੍ਹਾਂ ਨੂੰ ਕੋਈ ਮੋਗੇ ਨੀ ਜਾਣਦਾ ਹੁੰਦਾ ਉਹ ਜਨਤਾ ਨੂੰ ਉਂਗਲ ਤੇ ਲਾ ਲੈਦੇ ਨੇ ਕਿ ਸਾਡੀ ਅੰਬੈਸੀ ਚ’ ਸੈਟਿੰਗ ਆਂ ਅਸੀ ਪਹਿਲਾ ਸਿਰਫ ਅੰਬੈਸੀ ਫੀਸ ਲਵਾਂਗੇ ਤੇ ਬਾਅਦ ਚ’ 20-25 ਲੱਖ ਰੁਪਇਆ ਲਵਾਂਗੇ ਤੇ ਵੀਜ਼ਾ ਦਿਵਾ ਦੇਵਾਂਗੇ,

ਹੁਣ ਮੰਨ ਲਉ ਉਨ੍ਹਾਂ 30 ਮੁੰਡਿਆ ਦਾ ਅਪਲਾਈ ਕਰ ਦਿੱਤਾ ਤੇ ਅੰਬੈਸੀ ਫੀਸ ਲੈ ਲਈ,ਕੀਤਾ ਕਰਾਇਆ ਕੁੱਝ ਨੀ ਸਿਰਫ ਇੱਕ ਦਿਨ ਚ’ ਸਾਰਿਆ ਦੇ ਫਾਰਮ
ਭਰ ਕੇ ਇੰਟਰਵਿਊ ਦੀ ਤਾਰੀਕ ਦਿਵਾ ਦਿੱਤੀ,30 ਵਿੱਚੋ ਕਿਸਮਤ ਨਾਲ ਇੱਕ ਨੂੰ ਵੀ ਵੀਜ਼ਾ ਮਿਲ ਗਿਆ ਉਨ੍ਹਾਂ ਦਾ 25 ਲੱਖ ਪੱਕਾ ਫਰੀ ਵਿੱਚ...!
ਸੋ ਵੀਜ਼ਾ ਮਿਲਣਾ ਜੇ ਤੁਹਾਡੇ ਕੋਲ ਵਧੀਆ ਨੌਕਰੀ ਜਾਂ ਤੁਸੀ ਕਿਸੇ ਵੀ ਤਾਰੀਕੇ ਨਾਲ ਵੀਜ਼ਾ ਔਫੀਸਰ ਨੂੰ ਵਿਸ਼ਵਾਸ਼ ਦਿਵਾ ਸਕੋ ਕੀ ਮੇਰੇ ਕੋਲ ਵਾਪਸ ਭਾਰਤ ਆਉਣ ਦੇ ਕਾਰਣ ਹੈਗੇ ਨੇ,ਜਿਵੇ ਕਿ ਵਧੀਆ ਨੌਕਰੀ ਵਧੀਆ ਵਪਾਰ ਆਦਿ,ਸਪੌਸਰਸ਼ਿਪ ਹੋਵੇ ਤੇ ਤੁਸੀ ਪਰਿਵਾਰ ਵਾਲੇ ਹੋਵੋ ਤੇ ਪਹਿਲਾ ਕੁੱਝ ਦੇਸ਼ ਘੁੰਮੇ ਹੋਣ,ਇਹ ਗੱਲਾਂ ਜ਼ਰੂਰੀ ਤਾਂ ਨਹੀ ਪਰ ਵੀਜ਼ਾ ਔਫੀਸਰ ਤੇ ਪ੍ਰਭਾਵ ਜ਼ਰੂਰ ਪਾ ਸਕਦੀਆ,
ਜੇ ਤੁਸੀ ਨੌਜਵਾਨ ਹੋ ਕਿਤੇ ਪਹਿਲਾ ਗਏ ਨੀ ਕੋਈ ਕੰਮ ਧੰਦਾ ਹੈਨੀ ਤਹਾਨੂੰ ਵੀਜ਼ਾ ਨੀ ਮਿਲਣਾ ਪਰ ਫਿਰ ਵੀ ਮਰੀਕਾ ਆਲਾ ਕੀੜਾ ਜੇ ਦੰਦੀਆ ਵੱਢਦਾ ਤਾਂ ਆਪ ਅਪਲਾਈ ਕਰੋ ਏਜੰਟਾਂ ਕੋਲ ਜਾਣ ਦੀ ਬਜਾਏ....!
ਕੁੱਝ ਨਹੀ ਸਮਝ ਆਉਦਾ ਇਨਬੌਕਸ ਕਰ ਸਕਦੇ ਹੋ...!

Yodhveer Mand
 
Top