ਗੁਰਪੁਰਬ

ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ ।
ਘਰ-ਘਰ ਸੁਨੇਹਾ ਪਹੁੰਚਾਈਏ ਬਾਬੇ ਨਾਨਕ ਦਾ ।

ਜਬਰ-ਜੁਲਮ ਦੇ ਖਿਲਾਫ਼ ਆਵਾਜ਼ ਯਾਰੋ ਉਠਾਣੀ ਹੈ ,
ਗਰੀਬ ਤੇ ਭੁੱਖਿਆਂ ਨੂੰ ਰੋਟੀ ਵੀ ਹਮੇਸ਼ਾਂ ਖੁਆਣੀ ਹੈ ।
ਮਹਿਮਾ ਰੱਬ ਦੀ ਗਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਮਿਲ ਕੇ ਗੁਰਪੁਰਬ ਮਨਾਈਏ ਬਾਬੇ ਨਾਨਕ ਦਾ...

ਦਸਾਂ ਨਹੁੰਆਂ ਦੀ ਕਿਰਤ ਕਰਨੀ ਬਾਬੇ ਸਿਖਾਈ ਹੈ ।
ਨਾਰੀ ਦੇ ਹੱਕਾਂ ਲਈ ਆਵਾਜ਼ ਵੀ ਉਸ ਉਠਾਈ ਹੈ ,
ਪਾਪ ਦੀ ਕਮਾਈ ਨ ਖਾਈਏ ਸੁਨੇਹਾ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...

ਬਾਬੇ ਨੇ ਖੰਡਨ ਕੀਤਾ ਹੈ ਹਮੇਸ਼ਾਂ ਜਾਤਾ-ਪਾਤਾਂ ਦਾ ,
ਵਹਿਮ-ਭਰਮ ਤੇ ਲੋਕਾਂ ਨੂੰ ਲੁੱਟਦੀਆਂ ਕਰਾਮਾਤਾਂ ਦਾ ।
ਮਨਦੀਪ ਆਓ ਸਮਾਜ ਸਿਰਜੀਏ ਬਾਬੇ ਨਾਨਕ ਦਾ ,
ਆਓ ਜਨਮ ਦਿਹਾੜਾ ਮਨਾਈਏ ਬਾਬੇ ਨਾਨਕ ਦਾ...

ਮਨਦੀਪ ਗਿੱਲ ਧੜਾਕ 9988111134
 
Top