ਭਾਰਤ ਨੂੰ ਭਾਰੀ ਪੈ ਰਹੀ ਹੈ ਰੋਹਿਤ ਅਤੇ ਸ਼ਿਖਰ ਦੀ ਅਸ&#

[JUGRAJ SINGH]

Prime VIP
Staff member
ਨਵੀਂ ਦਿੱਲੀ - ਭਾਰਤ ਨੂੰ ਆਪਣੇ ਦੋਵਾਂ ਅੰਪਾਇਰਾਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਲਗਾਤਾਰ ਅਸਫਲਤਾ ਇਸ ਕਦਰ ਭਾਰੀ ਪੈ ਰਹੀ ਹੈ ਕਿ ਉਹ ਪਿਛਲੇ ਚਾਰ ਵਨ-ਡੇਅ ਮੈਚ ਇਕ ਤੋਂ ਬਾਅਦ ਇਕ ਹਾਰ ਚੁੱਕਾ ਹੈ ਅਤੇ ਵਨ-ਡੇਅ ਰੈਕਿੰਗ ਵਿਚ ਆਪਣੀ ਨੰਬਰ ਇਕ ਦੀ ਬਾਦਸ਼ਾਹਤ ਗਵਾ ਚੁੱਕਾ ਹੈ। ਭਾਰਤ ਨੇ ਬੀਤੀ ਦਸੰਬਰ ਵਿਚ ਦੱਖਣੀ ਅਫਰੀਕਾ ਦੌਰੇ 'ਚ ਤਿੰਨ ਮੈਚਾਂ ਦੀ ਸੀਰੀਜ਼ 0-2 ਤੋਂ ਗਵਾਈ ਸੀ ਅਤੇ ਹੁਣ ਨਿਊਜ਼ੀਲੈਂਡ ਦੌਰੇ 'ਚ ਉਹ ਪਹਿਲੇ ਦੋਵੇ ਵਨ-ਡੇਅ ਹਾਰ ਚੁੱਕਾ ਹੈ। ਨੇਪੀਅਰ ਅਤੇ ਹੈਮਿਲਟਨ ਵਿਚ ਮਿਲੀ ਹਾਰ ਤੋਂ ਬਾਅਦ ਭਾਰਤ ਤੋਂ ਨੰਬਰ ਇਕ ਦਾ ਤਾਜ਼ ਖੋਹ ਕੇ ਆਸਟ੍ਰੇਲੀਆ ਦੇ ਕੋਲ ਜਾ ਚੁੱਕਾ ਹੈ। ਪਿਛਲੇ ਚਾਰ ਵਨ-ਡੇਅ ਨੂੰ ਦੇਖਿਆ ਜਾਵੇ ਤਾਂ ਦੋਵੇਂ ਓਪਨਰ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦੇਣ ਵਿਚ ਅਸਫਲ ਰਹੇ ਹਨ ਜਿਸ ਦਾ ਅਸਰ ਪਿਆ ਹੈ। ਦੱਖਣੀ ਅਫਰੀਕਾ ਤੋਂ ਬਾਅਦ ਨਿਊਜ਼ੀਲੈਂਡ ਵਿਚ ਵੀ ਰੋਹਿਤ ਅਤੇ ਸ਼ਿਖਰ ਭਾਰਤ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਅਸਫਲ ਰਹੇ ਹਨ। ਨੇਪੀਅਰ ਵਿਚ ਦੋਵਾਂ ਨੇ ਪਹਿਲੇ ਵਿਕਟ ਲਈ 15 ਦੌੜਾਂ ਅਤੇ ਹੈਮਿਲਟਨ ਵਿਚ 22 ਦੌੜਾਂ ਜੋੜੀਆਂ ਸਨ ਜਦੋਂ ਕਿ ਦੱਖਣੀ ਅਫਰੀਕਾ ਵਿਚ ਜੋਹਾਨਸਬਰਗ ਵਿਚ ਪਹਿਲੇ ਵਨ-ਡੇਅ ਵਿਚ ਦੋਵਾਂ ਨੇ 14 ਦੌੜਾਂ ਅਤੇ ਡਰਬਨ ਵਿਚ ਦੂਜੇ ਵਨ-ਡੇਅ ਵਿਚ 10 ਦੌੜਾਂ ਬਣਾਈਆਂ ਸਨ।
 
Top