ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ : ਰੋਹਿਤ

[JUGRAJ SINGH]

Prime VIP
Staff member
ਵਾਨਗਰੇਈ - ਟੈਸਟ ਲੜੀ ਤੋਂ ਪਹਿਲਾਂ ਨਿਊਜ਼ੀਲੈਂਡ ਇਲੈਵਨ ਵਿਰੁੱਧ ਕਾਰਜਕਾਰੀ ਕਪਤਾਨ ਬਣੇ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹ ਮੈਚ ਵਿਚ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹੈ ਤੇ ਉਸ ਨੂੰ ਉਮੀਦ ਹੈ ਕਿ ਆਗਾਮੀ ਲੜੀ ਵਿਚ ਟੀਮ ਇੰਡੀਆ ਨੂੰ ਇਸਦਾ ਫਾਇਦਾ ਮਿਲੇਗਾ। ਦੋ ਦਿਨਾ ਅਭਿਆਸ ਮੈਚ ਦੌਰਾਨ ਅਜਿੰਕਯ ਰਹਾਨੇ ਨਾਲ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਰੋਹਿਤ ਨੇ ਕਿਹਾ, ''ਸਾਨੂੰ ਇਸ ਅਭਿਆਸ ਮੈਚ ਤੋਂ ਉਹ ਮਿਲ ਗਿਆ ਜਿਹੜਾ ਸਾਨੂੰ ਚਾਹੀਦਾ ਸੀ। ਸਾਰੇ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਜਿਹੜੀਆਂ ਟੈਸਟ ਲੜੀ ਤੋਂ ਪਹਿਲਾਂ ਸਾਡੇ ਲਈ ਚੰਗੀ ਗੱਲ ਹੈ।''
ਰੋਹਿਤ ਨੇ ਕਿਹਾ, ''ਅਸੀਂ ਟੈਸਟ ਲੜੀ ਲਈ ਤਿਆਰ ਹਾਂ। ਸਾਡੇ ਬੱਲੇਬਾਜ਼ ਤੇ ਗੇਂਦਬਾਜ਼ ਜੋ ਵੀ ਇਸ ਲੜੀ ਤੋਂ ਚਾਹੁੰਦੇ ਸਨ, ਉਹ ਸਾਨੂੰ ਮਿਲ ਗਿਆ ਹੈ। ਪਿਛਲੇ ਦੋ ਦਿਨਾਂ ਵਿਚ ਅਸੀਂ ਜਿਹੋ ਜਿਹਾ ਪ੍ਰਦਰਸ਼ਨ ਕੀਤਾ, ਉਸ ਤੋਂ ਮੈਂ ਕਾਫੀ ਸੰਤੁਸ਼ਟ ਹਾਂ।''
 
Top