UNP

ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ- ਜ

ਜਲੰਧਰ 18 ਜਨਵਰੀ (ਜਤਿੰਦਰ ਸਾਬੀ)-ਪਿਛਲੇ ਸਾਲ ਦੀ ਉਪ ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਬੀ ਐਸ ਐਨ ਵੀ ਲਖਨਊ ਦੀਆਂ ਟੀਮਾਂ 10ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ .....


X
Quick Register
User Name:
Email:
Human Verification


Go Back   UNP > Chit-Chat > News > Sports News

UNP

Register

  Views: 410
Old 19-01-2014
[JUGRAJ SINGH]
 
ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ- ਜ

ਜਲੰਧਰ 18 ਜਨਵਰੀ (ਜਤਿੰਦਰ ਸਾਬੀ)-ਪਿਛਲੇ ਸਾਲ ਦੀ ਉਪ ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਬੀ ਐਸ ਐਨ ਵੀ ਲਖਨਊ ਦੀਆਂ ਟੀਮਾਂ 10ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 17 ਸਕੂਲੀ ਲੜਕੇ) ਦੇ ਮਾਤਾ ਪ੍ਰਕਾਸ਼ ਕੌਰ ਕੱਪ ਲਈ ਫਾਈਨਲ 'ਚ ਆਹਮਣੇ-ਸਾਹਮਣੇ ਹੋਣਗੀਆਂ | ਉਕਤ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ 'ਚ ਬੀ ਐਸ ਐਨ ਵੀ ਲਖਨਊ ਨੇ ਸਰਕਾਰੀ ਮਾਡਲ ਸਕੂਲ ਚੰਡੀਗੜ੍ਹ ਨੂੰ 4-2 ਨਾਲ ਜਦਕਿ ਦੂਜੇ ਸੈਮੀਫਾਈਨਲ 'ਚ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੂੰ 3-1 ਨਾਲ ਹਰਾ ਕੇ ਫਾਇਨਲ ਵਿੱਚ ਸਥਾਨ ਬਣਾਇਆ | ਫਾਈਨਲ ਮੁਕਾਬਲਾ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਖੇਡਿਆ ਜਾਵੇਗਾ | ਜੇਤੂ ਟੀਮ ਨੂੰ ਇਕ ਲੱਖ 25 ਹਜ਼ਾਰ ਰੁਪਏ ਨਕਦ ਤੇ ਮਾਤਾ ਪ੍ਰਕਾਸ਼ ਕੌਰ ਕੱਪ ਤੇ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ | ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, ਹਾਕੀ ਪੰਜਾਬ ਦੇ ਜਨਰਲ ਸਕੱਤਰ ਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ, ਹਰਮਿੰਦਰ ਸਿੰਘ ਮਦਾਨ ਜਿਲ੍ਹਾ ਸ਼ੈਸ਼ਨ ਜੱਜ, ਉਲੰਪੀਅਨ ਸੁਿੁਰੰਦਰ ਸਿੰਘ ਸੋਢੀ ਆਈ. ਜੀ. ਪੰਜਾਬ ਪੁਲਿਸ, ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ | ਇਸ ਮੌਕੇ ਤੇ ਮੁਖਬੈਨ ਸਿੰਘ ਉਲੰਪੀਅਨ, ਵਰਿੰਦਰ ਸਿੰਘ, ਸੰਜੀਵ ਕੁਮਾਰ, ਜੁਗਰਾਜ ਸਿੰਘ, ਰਿਪੁਦਮਨ ਕੁਮਾਰ ਸਿੰਘ,ਜਗਦੀਪ ਸਿੰਘ ਗਿੱਲ, ਸੰਦੀਪ ਸਿਮਘ, ਹਰਭਜਨ ਸਿੰਘ ਕਪੂਰ, ਗੁਰਪ੍ਰੀਤ ਸਿੰਘ ਕਪੂਰ, ਬਲਜੀਤ ਕੌਰ ਸਾਈ ਹਾਕੀ ਕੋਚ ਤੇ ਹੋਰ ਪਤਵੰਤੇ ਹਾਜ਼ਰ ਸਨ |


Reply
« ਦੌਧਰ ਕਬੱਡੀ ਕੱਪ ਦਾ ਮਹਾਂਪੁਰਸ਼ਾਂ ਵੱਲੋਂ ਉਦਘਾਟ | ਨਿਊਜ਼ੀਲੈਂਡ ਦੇ ਖਿਲਾਫ ਇਕ ਦਿਨਾ ਲੜੀ ਜਿੱਤਣ ਲਈ ਉ »

Similar Threads for : ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ- ਜ
10ਵਾਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈ
ਬਰਖ਼ਾਸਤ ਇੰਸਪੈਕਟਰ ਸਮੇਤ 8 ਪੁਲਿਸ ਕਰਮੀਆਂ ਨੂੰ ਉ
__ਇੰਗਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਜਲਿਆਂ ਵਾਲੇ 
Lyrics ਤੈਨੂੰ ਆਪੇ ਬਰੀ ਕਰਾ ਲੂੰ ਮੈਂ ਲੰਡਨੋਂ ਵਕੀਲ ਕਰ ਕੇ je
Lyrics ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲਾ&#

Contact Us - DMCA - Privacy - Top
UNP