kharku-by-Gerry

ਓਹ ਕਿਵੇਂ ਤੋੜ ਲਉ ਕੋਈ ਸਾਡੇ ਖੇਤੋਂ ਸਾਗ ਨੀ
ਮੂਰੇ ਜੱਟ ਖਾੜਕੂ ਖੜਾ...........
ਇਕ ਹੱਥ ਫੜੀ ਦੇਖ ਡਾਂਗ ਨੀ
ਦੂਜੇ ਹੱਥ ਮਿੱਟੀ ਦਾ ਘੜਾ.....

ਦੇਖ ਜੱਟਾਂ ਦੇ ਮੁੰਡੇ ਤਾਂ ਪੱਠੇ ਚੱਕੀ ਆਉਂਦੇ ਨੇ
ਨਾਲ੍ਹੇ ਤਿੰਨ ਚਾਰ ਡੋਡੇ ਮੂੰਹ ਚ ਫੱਕੀ ਆਉਂਦੇ ਨੇ
ਦੱਸੋ ਕਿਵੇਂ ਟੱਪੋਂਗੇ ਓਹ ਸੋਹਣਿਓਂ
ਸਾਡਾ 8 ਫੁੱਟ ਉੱਚਾ ਏ ਥੜਾ....
ਇਕ ਹੱਥ ਫੜੀ ਦੇਖ ਡਾਂਗ ਨੀ
ਦੂਜੇ ਹੱਥ ਮਿੱਟੀ ਦਾ ਘੜਾ.....

ਸਿਰੇ ਦੇ ਨਸ਼ੇੜੀਆਂ ਚ ਨਾਂ ਗੂੰਜ ਦਾ
ਤਾਂ ਹੀ ਸਾਰਾ ਦਿਨ ਬੈਠਾ ਨਲ੍ਹੀ ਪੂੰਜ ਦਾ
"ਗੈਰੀ"ਭਾਵੇਂ ਹੱਡੀਆਂ ਚ ਜਾਨ ਨਈਂ
ਤਾਂ ਵੀ ਕਹਿੰਦਾ ਕੱਲਾ ਈ ਬੜਾ...
ਇਕ ਹੱਥ ਫੜੀ ਬੈਠਾ ਡਾਂਗ ਨੀ
ਦੂਜੇ ਹੱਥ ਮਿੱਟੀ ਦਾ ਘੜਾ.....

ਓਹ ਕਿਵੇਂ ਤੋੜ ਲਉ ਕੋਈ ਸਾਡੇ ਖੇਤੋਂ ਸਾਗ ਨੀ
ਮੂਰੇ ਜੱਟ ਖਾੜਕੂ ਖੜਾ......
ਇਕ ਹੱਥ ਫੜੀ ਦੇਖ ਡਾਂਗ ਨੀ
ਦੂਜੇ ਹੱਥ ਮਿੱਟੀ ਦਾ ਘੜਾ..... :lol2
 

Attachments

  • IMG0044B.jpg
    IMG0044B.jpg
    187.7 KB · Views: 351
Top