UNP

ਵੱਡੀ , ਉਮਰ ਚ ਵਿਆਹ ਮਾੜਾ

ਵੱਡੀ , ਉਮਰ ਚ ਵਿਆਹ ਮਾੜਾ ਦੁਸ਼ਮਣ ਮਰੇ ਦਾ ਚਾਅ ਮਾੜਾ, ਕਮਲੇ ਟੋਲੇ ਨਾਲ ਵਾਹ ਮਾੜਾ, ਕੋਈ ਗੱਲ ਸਿਆਣੀ ਕਰਦਾ ਨੀ .... ਰੁੱਖ ਨੂੰ ਏ ਆਰੀ ਮਾੜੀ, ਅਮਲੀ ਨਾਲ ਯਾਰੀ .....


[Timezone Detection]
Quick Register
Name:
Email:
Human Verification


Go Back   UNP > Poetry > Punjabi Poetry > Funny Poetry

UNP

Register

  Views: 3161
Old 17-06-2017
Student of kalgidhar
 
ਵੱਡੀ , ਉਮਰ ਚ ਵਿਆਹ ਮਾੜਾ

ਵੱਡੀ , ਉਮਰ ਚ ਵਿਆਹ ਮਾੜਾ
ਦੁਸ਼ਮਣ ਮਰੇ ਦਾ ਚਾਅ ਮਾੜਾ,
ਕਮਲੇ ਟੋਲੇ ਨਾਲ ਵਾਹ ਮਾੜਾ,
ਕੋਈ ਗੱਲ ਸਿਆਣੀ ਕਰਦਾ ਨੀ ....
ਰੁੱਖ ਨੂੰ ਏ ਆਰੀ ਮਾੜੀ,
ਅਮਲੀ ਨਾਲ ਯਾਰੀ ਮਾੜੀ,
ਟੀ ਬੀ ਦੀ ਬਿਮਾਰੀ ਮਾੜੀ,
ਕੋਲ ਕੋਈ ਖੜ੍ਹਦਾ ਨੀ ....
ਲੱਕ ਦੀ ਏ ਸੱਟ ਮਾੜੀ,
ਰੌਲੇ ਵਾਲੀ ਵੱਟ ਮਾੜੀ,
ਤੀਵੀਂ ਦੀ ਏ ਚੱਕ ਮਾੜੀ,
ਥਵਾਕ ਰਹਿੰਦਾ ਘਰਦਾ ਨੀ ....
ਉਧਾਰ ਲਈ ਝੂਠ ਮਾੜਾ,
ਗਿਆਨੀ ਲਈ ਜੂਠ ਮਾੜਾ,
ਵੈਰ ਪਿਆ ਊਠ ਮਾੜਾ,
ਬੰਦੇ ਤਾਈਂ ਛੱਡਦਾ ਨੀ ....
ਕੁਆਰੀ ਬੇ-ਪੱਤ ਮਾੜੀ,
ਨਸ਼ੇ ਵਾਲੀ ਧੱਤ ਮਾੜੀ,
ਚੱਕੀ ਹੋਈ ਅੱਤ ਮਾੜੀ,
ਬਹੁਤਾ ਚਿਰ ਕੱਢਦਾ ਨੀ ....
ਰੰਗਰੂਟ ਲਈ ਅਰਾਮ ਮਾੜਾ,
ਪੈਸਾ ਏ ਹਰਾਮ ਮਾੜਾ,
ਬੰਦਾ ਬੇ-ਜੁਬਾਨ ਮਾੜਾ,
ਭਰੋਸਾ ਕੋਈ ਕਰਦਾ ਨੀ ....
ਚੋਰ ਨੂੰ ਏ ਖੰਘ ਮਾੜੀ,
ਮੁਲਕਾਂ ਚ ਜੰਗ ਮਾੜੀ,
ਦਾਜ ਦੀ ਏ ਮੰਗ ਮਾੜੀ,
ਢਿੱਡ ਲੋਭੀਆਂ ਦਾ ਭਰਦਾ ਨੀ ....
ਸਿਰੋਂ ਲੱਥੀ ਪੱਗ ਮਾੜੀ,
ਘਰੇ ਲੱਗੀ ਅੱਗ ਮਾੜੀ,
ਲੰਘੀ ਰਿਸ਼ਤੇ ਚ ਹੱਦ ਮਾੜੀ,
ਰਹਿੰਦਾ ਕੋਈ ਪਰਦਾ ਨੀ ...
ਮੁੱਲ ਵੇਚੀ ਵੋਟ ਮਾੜੀ,
ਨੀਤ ਵਿੱਚ ਖੋਟ ਮਾੜੀ,
ਨਸ਼ੇ ਵਾਲੀ ਤੋਟ ਮਾੜੀ,
ਅਮਲੀ ਦਾ ਸਰਦਾ ਨੀ ....
ਅੜੀ ਖੋਰ ਘੋੜਾ ਮਾੜਾ,
ਤੰਗ ਪਾਇਆ ਜੋੜਾ ਮਾੜਾ,
ਪੁੱਤ ਦਾ ਵਿਛੋੜਾ ਮਾੜਾ,
ਪੱਲੇ ਕੱਖ ਛੱਡਦਾ ਨੀ ....

 
Old 28-06-2017
jaswindersinghbaidwan
 
Re: ਵੱਡੀ , ਉਮਰ ਚ ਵਿਆਹ ਮਾੜਾ

bahut khoob,, really good one..

 
Old 03-07-2017
lionpowar
 
Re: ਵੱਡੀ , ਉਮਰ ਚ ਵਿਆਹ ਮਾੜਾ

bhut wadiya

 
Old 12-09-2017
ALONE
 
Re: ਵੱਡੀ , ਉਮਰ ਚ ਵਿਆਹ ਮਾੜਾ

Tfs....

 
Old 23-09-2017
P_K_TALLI_A
 
Re: ਵੱਡੀ , ਉਮਰ ਚ ਵਿਆਹ ਮਾੜਾ

sahi gal a

 
Old 17-12-2017
jagz amloh
 
Re: ਵੱਡੀ , ਉਮਰ ਚ ਵਿਆਹ ਮਾੜਾ

bahut vadiya

 
Old 19-12-2017
jotcheema88
 
Re: ਵੱਡੀ , ਉਮਰ ਚ ਵਿਆਹ ਮਾੜਾ

bhut sohna likhya baii g


Reply
« Purpose...... | ਇਕ ਸੱਚ ਆਹ ਵੀ... »

Similar Threads for : ਵੱਡੀ , ਉਮਰ ਚ ਵਿਆਹ ਮਾੜਾ
Punjab News ਆਖਰ ਮਿਲ ਹੀ ਗਿਆ ਮੱਕੜ ਨੂੰ ”ਸ਼੍ਰੋਮਣੀ ਸੇਵਕ” ਅਵਾਰਡ
Punjab News ਰਾਜੋਆਣਾ ਦੇ ਹੱਕ ਵਿਚ ਮੁਹਿੰਮ 'ਸਿਆਸੀ ਡਰਾਮਾ'
ਸਾਡੀ ਬੀਹੀ ਵਿਚ ਚੂੜੀਆਂ ਦਾ ਹੋਕਾ- ਸੰਤ ਰਾਮ ਉਦਾਸੀ
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਿੰਜਰੇ ਦਾ ਮੂੰਹ ਹਵਾ ਵਿਚ ਅੱਡਿਆ ਹੀ ਰਹਿ ਗਿਆ

Contact Us - DMCA - Privacy - Top
UNP