.ਸਰਬ – ਸੁਹਾਗਣ.

Yaar Punjabi

Prime VIP
.................................ਸਰਬ – ਸੁਹਾਗਣ.................................
ਮੈਂ ਆਪਣੇ ਟੱਬਰ ਨਾਲ ਬੈਠਾ ਚਾਹ ਪੀ ਰਿਹਾ ਸੀ ...ਬੂਹੇ ਚੋ ਅਗ੍ਗਾਹ ਲੰਗ ਕੇ ਰੱਤੂ ਨਾਈ ਨੇ ਅਵਾਜ ਦਿੱਤੀ , ਲੈ ਵੀ ਮੁੰਡਿਆ ਆ ਫੜ ਵਿਆਹ ਦਾ ਕਾਰਡ ...ਤੇਰੇ ਮਾਸੀ ਦੇ ਮੁੰਡੇ ਦਾ ਵਿਆਹ ......ਮੈਂ ਆਪਣੀ ਮਾਸੀ ਕੋਲ ਬਹੁਤਾ ਹੀ ਜਾਣ ਕਰਕੇ ਰੱਤੂ ਨਾਈ ਮੇਨੂੰ ਜਾਣਦਾ ਸੀ ...ਰਸਮੀ ਓਸਨੇ ਬਾਪੂ – ਬੇਬੇ ਨੂੰ ਵੀ ਬੁਲਾਇਆ ਤੇ ਬੈਠ ਗਿਆ ...ਬੇਬੇ ਨੇ ਓਹਦੇ ਲਈ ਚਾਹ ਬਣਾਈ ਤੇ ਨਾਲ ਖਾਣ ਨੂੰ ਸ਼ਗਨ ਦੇ ਤੌਰ ਤੇ ਮਿੱਠਾ ਵੀ ਦਿੱਤਾ ....ਇਹਨਾ ਲਾਗੀਆਂ ਨੂੰ ਲੈਣ ਦੀ ਝਾਕ ਹੁੰਦੀ ਆ ਸੋ ਬੇਬੇ ਨੇ ਇੱਕ ਘਰ ਦਾ ਖੇਸ ਤੇ ੫੦੧ ਰੂਪੇ ਵੀ ਦਿੱਤੇ ...ਓਹ ਖੁਸ਼ ਹੋਇਆ ਤੇ ਵਾਪਿਸ ਤੁਰ ਗਿਆ ....
ਮਾਸੀ ਨੇ ਮੈਨੂੰ ਪਿਹਲਾ ਹੀ ਆਉਣ ਲਈ ਕਹਿ ਦਿੱਤਾ ਸੀ ਸੋ ਕਹੇ ਅਨੁਸਾਰ ਮੈਂ 4 ਦਿਨ ਪਹਿਲਾ ਹੀ ਪੁਜ ਗਿਆ ....ਘਰ ਵਿੱਚ ਮਾਸੀ ਦੀਆਂ ਸ਼ਰੀਕਨਾ ਇਕੱਠੀਆਂ ਹੁੰਦੀਆ ਤੇ ਓਹਨਾ ਦਾ ਗਾਉਣਾ-ਵਜਾਉਣਾ ਚਲਦਾ ਰਹਿੰਦਾ....ਸਭ ਰਸਮਾਂ ਹੁੰਦੀਆਂ ਰਹੀਆਂ ਤੇ ਸਮਾਂ ਆਇਆ ਸਿਹਰਾਂ ਬੰਨਣ ਦਾ ...ਮੁੰਡੇ ਦੀ ਦਾਦੀ-ਤਾਈ ਕਿਸ਼ਨ ਕੌਰ ਦੇ ਕਹਿਣ ਤੇ ਅਖੇ ਸਾਰੀਆਂ ਸੁਹਾਗਣਾ ਨੇੜੇ ਹੋ ਜਾਣ ਸੁਹਾਗ ਦੇ ਗੀਤ ਗਾਉਣੇ ਨੇ .......... . . . . .. . ਕਮਲ , ਰਣਦੀਪ ਤੇ ਹੋਰ ਭੈਣਾ ਨੇ ਸਿਹਰਾ ਫੜਿਆ ਸੀ ...ਤੇ ਹੋਰ ਗੀਤ ਗਾ ਰਹੀਆਂ ਸਨ ....
ਤਦੇ ਹੀ ਮੇਰਾ ਧਿਆਨ ਇੱਕ ਪਾਸੇ ਚੁਪ ਕਰਕੇ ਖੜੀ ਭਾਬੀ ਕੁਲਵਿੰਦਰ ਤੇ ਗਿਆ.ਵਿਧਵਾ ਹੋਣ ਕਰਕੇ ਇੱਕ ਪਾਸੇ ਖੜੀ ਸੀ . ...(ਜੋ ਕਦੇ ਮਾਸੀ ਨੂੰ ਕਹਿੰਦੀ ਹੁੰਦੀ ਸੀ ਚਾਚੀ ਆਪਣੇ ਮੁੰਡੇ ਦੇ ਸਾਰੇ ਸ਼ਗਨ ਮੈਂ ਆਪਣੇ ਹੱਥੀ ਕਰਨੇ ਨੇ,) ...ਓਹਦਾ ਘਰਵਾਲਾ ਗੁਰਜੀਤ ਮੂਲੋ ਹੀ ਵਧ ਨਸ਼ਾ ਕਰਦਾ ਸੀ ..ਜੋ ਓਸਦੀ ਜਾਨ ਲੈ ਬੈਠਾ ..
ਕੁਲਵਿੰਦਰ ਭਾਬੀ ਕਿਦਾ ਸ਼ਗਨ ਕਰ ਸਕਦੀ ਸੀ ਓਥੇ ਤਾ ਗੀਤ ਗਾਏ ਜਾ ਰਹੇ ਸਨ....

ਵੇ ਤੇਰੀ ਭੈਣ ...ਵੇ ਸਰਬ-ਸੁਹਾਗਣ ...ਤੇਰੇ ਸ਼ਗਨ ਕਰੇ.....
ਵੇ ਤੇਰੀ ਭਰਜਾਈ ...ਵੇ ਸਰਬ-ਸੁਹਾਗਨ ..ਤੇਰੇ ਸ਼ਗਨ ਕਰੇ .....

plz pdke jroor dsna dosto..
 
Top