ਰਿਆੜਕੀ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਵਾ&#2610

'MANISH'

yaara naal bahara
ਉਂਜ ਤਾਂ ਪੰਜਾਬ ਦਾ ਚੱਪਾ-ਚੱਪਾ ਆਪਣੇ ਵਿਚ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਸਮੋਈ ਬੈਠਾ ਹੈ ਪਰ ਅਜੋਕੇ ਜ਼ਿਲ੍ਹੇ ਗੁਰਦਾਸਪੁਰ ਦਾ ਪੂਰਬਲਾ ਤੇ ਦਰਿਆ ਬਿਆਸ ਦੇ ਨੇੜੇ (ਲਹਿੰਦੇ ਪਾਸੇ) ਵਾਲਾ ਇਲਾਕਾ ਇਸ ਪੱਖੋਂ ਹੋਰ ਵੀ ਵਿਸ਼ੇਸ਼ਤਾਵਾਂ ਰੱਖਦਾ ਹੈ। ਇਸ ਨੂੰ ‘ਰਿਆੜਕੀ’ ਆਖਦੇ ਹਨ। ਇਕ ਪਾਸੇ ਸਠਿਆਲਾ-ਬੁਤਾਲਾ ਦੂਜੇ ਪਾਸੇ ਕਾਹਨੂੰਵਾਨ ਲਹਿੰਦੇ ਪਾਸੇ ਬਟਾਲਾ ਦੇ ਵਿਚਕਾਰ ਕਾਦੀਆਂ, ਹਰਚੋਵਾਲ, ਸ੍ਰੀ ਹਰਗੋਬਿੰਦਪੁਰ ਅਤੇ ਘੁਮਾਣ ਇਸ ਦੇ ਪ੍ਰਮੁੱਖ ਸ਼ਹਿਰ ਤੇ ਕਸਬੇ ਹਨ। ਕਹਿੰਦੇ ਹਨ ਕਿ ਪੰਜਾਬ ਨੂੰ ਆਧੁਨਿਕਤਾ ਦੀ ਮਾਰ ਪੈਣ ਤੋਂ ਪਹਿਲਾਂ ਇਹ ਖਿੱਤਾ ਬੜਾ ਰਮਣੀਕ, ਹਰਿਆ-ਭਰਿਆ ਤੇ ਕੁਦਰਤੀ ਸੁੰਦਰਤਾ ਨਾਲ ਓਤਪੋਤ ਸੀ। ਅੱਜ ਵੀ ਇਸ ਦੀ ਵਿਲੱਖਣਤਾ ਕਾਇਮ ਹੈ ਅਤੇ ਇਹ ਆਮ ਇਲਾਕਿਆਂ ਦੀ ਬਜਾਏ ਬੇਹੱਦ ਉਪਜਾਊ ਹੈ। ਇਸ ਇਲਾਕੇ ਦਾ ਨਾਂ ਰਿਆੜਕੀ ਪੈਣ ਪਿੱਛੇ ਤਿੰਨ ਕਾਰਨ ਮੰਨੇ ਜਾਂਦੇ ਹਨ। ਭਾਈ ਕਾਨ ਸਿੰਘ ਨਾਭਾ ਵਾਲੇ ਮਹਾਨਕੋਸ਼ ਅਨੁਸਾਰ ‘ਰਿਆੜਕੀ’ ਸ਼ਬਦ ਦਾ ਅਰਥ ਦਰਿਆ ਬਿਆਸ ਕੰਢੇ ‘ਰੁਹੇਲਾ’ ਇਲਾਕਾ ਲਿਖਿਆ ਗਿਆ ਹੈ। ਦੂਜਾ ਕਾਰਨ ਇਸ ਇਲਾਕੇ ਵਿਚ ਰਿਆੜ ਗੋਤ ਦੀ ਬਹੁ-ਗਿਣਤੀ ਹੋਣਾ ਮੰਨਿਆ ਗਿਆ ਹੈ। ਤੀਜਾ ਕਾਰਨ ਇਤਿਹਾਸ ਹੈ। ਦੱਸਦੇ ਹਨ ਕਿ ਇਲਾਕੇ ਵਿਚ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਜੀ ਦੀ ਜਲੰਧਰ ਦੇ ਨਵਾਬ ਅਬਦੁੱਲੇ ਨਾਲ ਗਹਿਗੱਚ ਲੜਾਈ ਹੋਈ ਸੀ। ਕੁਝ ਪਿੰਡਾਂ ਦੇ ਲੋਕਾਂ ਨੇ ਵੀ ਗੁਰੂ ਜੀ ਦਾ ਵਿਰੋਧ ਕੀਤਾ। ਭਗਵਾਨ ਚੰਦ ਘੇਰੜ ਤੇ ਉਸ ਦਾ ਲੜਕਾ ਕਰਮ ਚੰਦ ਘੇਰੜ ਉਨ੍ਹਾਂ ਦੀ ਅਗਵਾਈ ਕਰਦੇ ਸਨ। ਸ੍ਰੀ ਹਰਗੋਬਿੰਦਪੁਰ ਤੋਂ ਹਰਚੋਵਾਲ ਵਾਲੇ ਪਾਸੇ ਗੁਰੂ ਜੀ ਨੇ ਇਨ੍ਹਾਂ ਲੋਕਾਂ ਨੂੰ ਰੋਕਣ ਦੀ ਡਿਊਟੀ ਭਾਈ ਬਿਧੀ ਚੰਦ ਦੀ ਲਗਾਈ। ਭਾਈ ਬਿਧੀ ਚੰਦ ਨੇ ਕਰਮ ਸਿੰਘ ਘੇਰੜ ਨੂੰ ਚੁੱਕ ਕੇ ਦਰਿਆ ਬਿਆਸ ਵਿਚ ਸੁੱਟ ਦਿੱਤਾ। ਲੜਾਈ ਵਿਚ ਜਿੱਤ ਉਪਰੰਤ ਗੁਰੂ ਸਾਹਿਬ ਨੇ ਇਨ੍ਹਾਂ ਲੋਕਾਂ ਨੂੰ ‘ਰੜੇਆਕੀ’ ਦਾ ਖ਼ਿਤਾਬ (ਸਰਾਪ) ਦਿੱਤਾ। ਅੱਜ ਵੀ ਇਸ ਇਲਾਕੇ ਦੇ ਲੋਕ ਬਾਕੀ ਮਾਝੇ ਦੇ ਲੋਕਾਂ ਨਾਲੋਂ ਹੋਰ ਅੱਵਖੜਖਾਂਦ, ਅੜਬ ਤੇ ਢੁੱਡਮਾਰ ਮੰਨੇ ਜਾਂਦੇ ਹਨ।
ਇਸ ਧਰਤੀ ’ਤੇ ਰਿਆੜਾਂ ਤੋਂ ਇਲਾਵਾ ਘੁੰਮਣ, ਖੱਤਰੀ, ਔਲਖ, ਬਾਜਵੇ, ਭਿੰਡਰ, ਚੀਮੇ, ਖਹਿਰੇ, ਬਾਠ, ਸੈਣੀ, ਰਾਮਗੜ੍ਹੀਏ, ਮਜ਼੍ਹਬੀ ਸਿੰਘ, ਖੱਤਰੀ ਬ੍ਰਾਹਮਣ ਤੇ ਅੱਜ ਵੀ ਮੁਸਲਮਾਨ ਭਰਵਾਾਂ ਦੀ ਚੋਖੀ ਗਿਣਤੀ ਵੱਸਦੀਹੈ। ਇਕ ਵਿਚਾਰ ਅਨੁਸਾਰ ਦੁਨੀਆ ਨੂੰ ਸਭ ਤੋਂ ਪਹਿਲਾਂ ਅੱਖਰਾਂ ਨੂੰ ਜੋੜ-ਗਿਆਨ ਤੋਂ ਅਗਾਂਹ ਤੋਰਨ ਵਾਲੀ ਪੁਸਤਕ ‘ਰਿਗਵੇਦ’ ਦਰਿਆ ਬਿਆਸ ਕੰਢੇ ਦੇ ਇਲਾਕੇ ਵਿਚ ਲਿਖੀ ਗਈ। ‘ਕੁੱਲ ਦੁਨੀਆ ਨੂੰ ਫਤਹਿ ਕਰਨ ਲਈ ਝੰਡਾ ਚੁੱਕੀ ਆਉਂਦੇ ‘ਸਿਕੰਦਰ’ ਨੂੰ ਹਾਰ ਦਾ ਤੌਕ ਵੀ ਇਨ੍ਹਾਂ ਲੋਕਾਂ ਪਹਿਨਾਇਆ ਸੀ। ਉਹ ਦਰਿਆ ਬਿਆਸ ਪਾਰ ਨਾ ਕਰ ਸਕਿਆ ਤੇ ਵਾਪਸ ਮੁੜਦਾ ਕਿਧਰੇ ਮਰ ਖਪ ਗਿਆ। ਅੱਚਲ ਵਟਾਲੇ ਵਾਲੇ ਸਿੱਧਾਂ ਦਾ ਡੇਰਾ ਆਦਿ ਕਾਲ ਤੋਂ ਦੁਨੀਆ ਭਰ ਵਿਚ ਮਸ਼ਹੂਰ ਹੋਵੇਗਾ ਤਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਥਾਂ ਪੁੱਜੇ ਕੇ ਸਿੱਧਾਂ ਨਾਲ ਗੋਸ਼ਟੀ ਕੀਤੀ। ਉਨ੍ਹਾਂ ਨੂੰ ਸਿੱਧੇ ਰਾਹ ਪੈਣ ’ਤੇ ਅਸਲ ਨਿਰਵਾਣ ਪ੍ਰਾਪਤ ਕਰਨ ਦੀ ਗੱਲ ਸਮਝਾਈ। ਸੱਚੇ ਪਾਤਸ਼ਾਹ ਆਮ ਦਸਤੂਰ ਤੋਂ ਉਲਟ ਸਾਧਾਂ-ਫਕੀਰਾਂ ਦੀ ਜੰਝ ਲੈ ਕੇ ਇਸੇ ਇਲਾਕੇ ਦੀ ਧੀ ਬੀਬੀ ਸੁਲੱਖਣੀ ਨੂੰ ਪਰਨਾਉਣ ਮੂਲੇ ਖੱਤਰੀ ਦੇ ਘਰ ਪੁੱਜੇ।
ਕਾਦਿਆਨੀ ਇਸਲਾਮ ਦਾ ਮੱਕਾ ‘ਕਾਦੀਆਂ’ ਜਿੱਥੇ ਅੱਜ ਵੀ ‘ਅੱਲਾ ਹੂ ਅਕਬਰ’ ਦੀਆਂ ਬਾਂਗਾ ਬੇਖੌਫ਼ ਗੂੰਜਦੀਆਂ ਹਨ, ਰਿਆਕੜੀ ਦੀ ਸ਼ਾਨ ਗਿਣੀਆਂ ਜਾਂਦੀਆਂ ਹਨ, ਕਿਉਂਕਿ ਇਥੋਂ ਲੋਕਾਈ ਨੂੰ ਖੁਦਾਈ ਨਾਲ ਇਕਸੁਰ ਕਰਨ ਤੋਂ ਬਿਨਾਂ ਕਿਸੇ ਮਜ਼੍ਹਬੀ ਭਿੰਨ-ਭੇਦ ਦੇ ਆਪਸ ਵਿਚ ਜੁੜਨ ਦਾ ਹੋਕਾ ਜੋ ਮਿਲਦਾ ਹੈ। ਇਨਸਾਨੀ ਆਜ਼ਾਦੀ, ਅਣਖ ਤੇ ਮੜਕ ਨਾਲ ਜੀਣ ਦੀ ਜਾਚ ਸਿਖਾਉਣ ਵਾਲੇ ਕਾਹਨੂੰਵਾਨ ਦੀ ਛੰਭ ਵਿਚਲੇ ਹਜ਼ਾਰਾਂ ਸ਼ਹੀਦ ਅੱਜ ਵੀ ਦੱਬੇ-ਕੁਚਲਿਆਂ ਦੇ ਪ੍ਰੇਰਨਾ ਸਰੋਤ ਤੇ ਇਸ ਇਲਾਕੇ ਦੀ ਸ਼ਨਾਖਤੀ ਵਿਰਾਸਤ ਦੇ ਪ੍ਰਤੁੱਖ ਸਬੂਤ ਹਨ। ਰਿਆੜਕੀ ਦੇ ਉੱਤਰ ਵੱਲ ਗੁਰਦਾਸ ਨੰਗਲ ਅੱਜ ਵੀ ਸਾਨੂੰ ਬਾਬਾ ਬੰਦਾ ਬਹਾਦਰ ਦੀ ਦਿਲ ਕੰਬਾਊ ਸ਼ਹੀਦੀ ਯਾਦ ਕਰਾਉਂਦਾ ਹੈ ਤੇ ਅਣਖ ਦੀ ਖਾਤਰ ਮਰ ਮਿਟਣ ਦਾ ਸੁਨੇਹਾ ਦਿੰਦਾ ਹੈ। ਇਥੇ ਹੀ ਢੀਮ ਸੁੱਟਣ ਜਿੰਨੀ ਵਿੱਥ ’ਤੇ ਸਥਿਤ ਕਲਾਨੌਰ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵਾਲਾ ਸਥਾਨ ਇਸ ਇਲਾਕੇ ਦੀ ਅਮੀਰ ਇਤਿਹਾਸਕਤਾ ਦਾ ਗਵਾਹ ਹੈ।
ਦੂਜਿਆਂ ਦੇ ਧਰਮ ਦਾ ਆਦਰ ਕਰਨ ਦਾ ਸੁਨੇਹਾ ਸਭ ਤੋਂ ਪਹਿਲਾਂ ਰਿਆੜਕੀ ਦੀ ਧਰਤੀ ਤੋਂ ਦੁਨੀਆ ਨੂੰ ਮਿਲਿਆ। ਛੇਵੀਂ ਪਾਤਸ਼ਾਹੀ ਹਰਗੋਬਿੰਦ ਸਾਹਿਬ ਨੇ ਇੱਥੇ ਆਪਣੀ ਆਮਦ ਦੌਰਾਨ ਆਪਣੇ ਮੁਸਲਮਾਨ ਦੋਸਤਾਂ ਲਈ ਮਸੀਤ ਉਸਾਰ ਕੇ ਦਿੱਤੀ। ਜਿਹੜੀ ਗੁਰੂ ਸਾਹਿਬਾਨਾਂ ਵੱਲੋਂ ਉਸਾਰੀਆਂ ਇਮਾਰਤਾਂ ਵਿਚੋਂ ਇਕੋ ਇਕ ਆਪਣੇ ਅਸਲ ਰੂਪ ਵਿਚ ਮੌਜੂਦ ਹੈ। ਸੰਯੁਕਤ ਰਾਸ਼ਟਰ ਵੱਲੋਂ ਇਤਿਹਾਸਕ ਯਾਦਗਾਰ ਵਜੋਂ ਪ੍ਰਵਾਨ ਹੈ। ਸ੍ਰੀ ਹਰਗੋਬਿੰਦਪੁਰ ਤੋਂ ਲਹਿੰਦੇ ਪਾਸੇ ਕਿਸ਼ਨਕੋਟ ਪਿੰਡ ਵਿਖੇ ਪ੍ਰਾਚੀਨ ਸ਼ਿਵ ਦਾ ਮੰਦਰ ਵੀ ਸੰਯੁਕਤ ਰਾਸ਼ਟਰ ਪ੍ਰਵਾਭਤ ਇਤਿਹਾਸਕ ਮੰਦਰ ਹੈ।
ਇਸ ਇਲਾਕੇ ਦੇ ਪੰਜ ਪ੍ਰਮੁੱਖ ਸ਼ਹਿਰਾਂ ਵਿਚੋਂ ਚਾਰ ਇਤਿਹਾਸਕ ਹਨ। ਸ੍ਰੀ ਹਰਗੋਬਿੰਦਪੁਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਵਿਚ ਵਸਾਇਆ ਸੀ। ਸ਼ਹਿਰ ਦੇ ਪੰਜ ਦਰਵਾਜ਼ੇ ਅੱਜ ਵੀ ਮੌਜੂਦ ਹਨ। ਲਾਹੌਰੀ ਗੇਟ, ਸ਼ਾਹ ਇਮਾਨ ਗੇਟ, ਤਲਵਾੜਾ ਗੇਟ, ਮਿਆਦੀ ਗੇਟ ਅਤੇ ਮੌਰੀ ਗੇਟ। ਅੱਜ ਕੇਵਲ ਲਾਹੌਰੀ ਗੇਟ ਆਪਣੇ ਅਸਲ ਦਰਵਾਜ਼ੇ ਸਮੇਤ ਕਾਇਮ ਹੈ। ਦੱਸਦੇ ਹਨ ਕਿ ਇਹ ਦਰਵਾਜ਼ੇ ਗੁਰੂ ਸਾਹਿਬ ਨੇ ਆਪਣ ਬਣਵਾ ਕੇ ਲਗਵਾਏ ਸਨ।
ਸ੍ਰੀ ਗੁਰੂ ਅਰਜਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਛੋਹ ਅਸਥਾਨ ’ਤੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਇਸ ਸ਼ਹਿਰ ਨੂੰ ਸਿੱਖ ਕੌਮ ਦੇ ਮਹਾਨ ਉਸਰੱਈਏ ਜੱਸਾ ਸਿੰਘ ਰਾਮਗੜ੍ਹੀਏ ਦੀ ਰਾਜਧਾਨੀ ਹੋਣ ਦਾ ਮਾਣ ਹਾਸਲ ਹੈ। ਇਸ ਧਰਤੀ ਦੀ ਮਹਿਕ ਦਾ ਖਿਚਿਆ ਧੁਰ ਮਰਾਠਿਆਂ ਦੇ ਦੇਸੋਂ ਤੁਰਿਆ ਲੋਕਾਈ ਨੂੰ ਅੰਧ ਗੁਬਾਰ ਵਿਚੋਂ ਕੱਢਣ ਵਾਲਾ ਮਹਾਨ ਬਾਬਾ ਨਾਮਦੇਵ ਇਥੋਂ ਦਾ ਪੱਕਾ ਵਸਨੀਕ ਹੀ ਬਣ ਗਿਆ। ਕਾਦੀਆਂ ਵਾਂਗ ਹੀ ਘੁਮਾਣ ਕਸਬੇ ਨੂੰ ਬਾਬਾ ਨਾਮਦੇਵ ਦੇ ਸ਼ਰਧਾਲੂ ਮੱਕੇ ਵਾਂਗ ਪੂਜਦੇ ਹਨ। ਬਿਆਸ ਵਾਲੇ ਪਰਮ ਸੰਤ ਮੱਤ ਦੇ ਮੋਢੀ ਬਾਬਾ ਸਾਵਣ ਸਿੰਘ ਦਾ ਜਨਮ ਸਥਾਨ ਵੀ ਘੁਮਾਣ ਹੀ ਹੈ। ਸਾਹਿਤ, ਕਲਾ ਤੇ ਸਭਿਆਚਾਰ ਪੱਖੋਂ ਇਸ ਇਲਾਕੇ ਦੇ ਜੰਮਪਲਾਂ ਨੇ ਦੁਨੀਆ ਭਰ ’ਚ ਨਾਂ ਰੌਸ਼ਨ ਕੀਤਾ। ਸੰਸਾਰ ਪ੍ਰਸਿੱਧ ਚਿਤਕਰਾਰ ਸੋਭਾ ਸਿੰਘ ਹਰਗੋਬਿੰਦਪੁਰ ਦੀਆਂ ਦਰਿਆ ਕਿਨਾਰੇ ਵਾਲੀਆਂ ਵੰਗਾਂ ਵਿਚ ਰੇਤਲੀ ਧਰਤੀ ’ਤੇ ਸਕੂਲੋਂ ਭੱਜ ਕੇ ਚਿੱਤਰ ਬਣਾਉਂਦਾ ਪ੍ਰਵਾਨ ਚੜਿਆ। ਕਹਿਣ ਨੂੰ ਤਾਂ ਭਾਈ ਹਰਜਿੰਦਰ ਸਿੰਘ ਜੀ ਨੂੰ ਸ੍ਰੀ ਨਗਰਵਾਲਾ ਕਿਹਾ ਜਾਂਦਾ ਹੈ ਪਰ ਅਸਲ ਵਿਚ ਉਹ ਰਿਆੜਕੀ ਦੇ ਪਿੰਡ ਬਲੜਵਾਲ ਦੇ ਜੰਮਪਲ ਹਨ। ਗੁਰਬਾਣੀ ਸੰਗੀਤ ਵਿਚ ਉਨ੍ਹਾਂ ਪੂਰੇ ਸੰਸਾਰ ਵਿਚ ਧਾਰਮਿਕ ਸੰਗੀਤ ਪ੍ਰੇਮੀਆਂ ਨੂੰ ਆਪਣੀ ਮਿੱਠੀ ਤੇ ਮਨੋਹਰ ਆਵਾਜ਼ ਨਾਲ ਕੀਲਿਆ। ਰਿਆੜਕੀ ਦੇ ਲਹਿੰਦੇ ਪਾਸੇ ਬਟਾਲੇ ਦਾ ਸ਼ਿਵ ਇਸ ਧਰਤੀ ’ਤੇ ਬਹੁਤ ਵਾਰ ਆਇਆ। ਪ੍ਰਮੁੱਖ ਸ਼ਹਿਰ ਕਾਦੀਆਂ ’ਚ ਉਸ ਨੇ ਬਹੁਤ ਵਾਰ ਕਵੀ ਦਰਬਾਰ ’ਚ ਗਾਇਆ ਬਟਾਲਾ ਕਾਦੀਆਂ ਸੜਕ ’ਤੇ ਖੜ੍ਹ ਕੇ ਉਸਨੇ ਇਹ ਸ਼ਬਦ ਉਚਾਰੇ:
‘‘ਤੇਰੇ ਸ਼ਹਿਰ ਜਾਂਦੀ ਸੜਕ ਤੋਂ
ਇਕ ਰੋੜ ਚੁੱਕ ਕੇ ਖਾ ਲਿਆ
ਮਿੱਠਾ ਤੇਰਾ ਬਿਰਹੜਾ ਗੀਤਾਂ ਨੂੰ ਝੋਲੀ ਪਾ ਲਿਆ।’’

ਉਂਜ ਤਾਂ ਇਸ ਇਲਾਕੇ ਵਿਚ ਹਰ ਫਸਲ ਹੁੰਦੀ ਹੈ ਪਰ ਇਥੋਂ ਦੇ ਮਾਂਹ ਤੇ ਮਸਰ, ਕਮਾਦ, ਦੁਨੀਆ ਭਰ ’ਚ ਮਸ਼ਹੂਰ ਹਨ। ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦਾ ਇਹ ਇਲਾਕਾ ਪਹਿਲਾਂ ਤਾਂ ਪਛੜਿਆ ਹੀ ਗਿਣਿਆ ਜਾਂਦਾ ਸੀ ਪਰ 1986-87 ਤੋਂ ਸ੍ਰੀ ਹਰਗੋਬਿੰਦਪੁਰ ਵਿਖੇ ਦਰਿਆ ਬਿਆਸ ’ਤੇ ਪੁਲ ਬਣਨ ਉਪਰੰਤ ਇਸ ਦਾ ਚੰਡੀਗੜ੍ਹ, ਹੁਸ਼ਿਆਰਪੁਰ ਨਾਲ ਸਿੱਧਾ ਸੰਪਰਕ ਜੁੜਿਆ ਹੈ ਤੇ ਲੋਕਾਂ ਨੂੰ ਵਪਾਰਕ, ਆਰਥਿਕ ਤੇ ਸਮਾਜਿਕ ਫਾਇਦਾ ਹੋਇਆ ਹੈ। ਇਸ ਇਲਾਕੇ ’ਚ 10-12 ਹਾਈ ਤੇ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਹਨ। ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਆਪਣੀ ਨਿਵੇਕਲੀ ਵਿਦਿਅਕ ਪ੍ਰਣਾਲੀ ਕਾਰਨ ਕੁੱਲ ਦੁਨੀਆ ’ਚ ਮਸ਼ਹੂਰ ਹੈ। ਸਾਲ 2003 ਤੋਂ ਪੰਜਾਬ ਸੱਥ ਲਾਬੜਾਂ ਦੀ ਅਗਵਾਈ ਵਿਚ ਰਿਆੜਕੀ ਸੱਥ ਹਰਪੁਰਾ ਧੰਦੋਈ ਇਸ ਇਲਾਕੇ ’ਚ ਸਾਹਿਤ ਸਭਿਆਚਾਰਕ ਸਰਗਰਮੀਆਂ ਦੀ ਬੜੀ ਸ਼ਿੱਦਤ ਨਾਲ ਪ੍ਰਸਾਰ ਤੇ ਸੰਚਾਰ ਕਰ ਰਹੀ ਹੈ।
 

Mahaj

YodhaFakeeR
Re: ਰਿਆੜਕੀ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਵਾ&a

shukar aa riarki ilake da naam v ayea kitte

ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਆਪਣੀ ਨਿਵੇਕਲੀ ਵਿਦਿਅਕ ਪ੍ਰਣਾਲੀ ਕਾਰਨ ਕੁੱਲ ਦੁਨੀਆ ’ਚ ਮਸ਼ਹੂਰ ਹੈ। (Principal swarn singh ji "made me")
 

pps309

Prime VIP
Re: ਰਿਆੜਕੀ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਵਾ&#

PERFECT............good system :)
this school/college is terrific.
 
Top